ETV Bharat / technology

HMD ਨੇ ਆਪਣੇ ਫੋਨਾਂ ਤੋਂ ਹਟਾਇਆ ਨੋਕੀਆ ਦਾ ਨਾਮ, ਹੁਣ ਇਸ ਨਾਮ ਤੋਂ ਖਰੀਦ ਸਕੋਗੇ ਸਮਾਰਟਫੋਨ, ਕੰਪਨੀ ਨੇ ਕੀਤਾ ਵੱਡਾ ਬਦਲਾਅ

author img

By ETV Bharat Punjabi Team

Published : Feb 2, 2024, 12:49 PM IST

Nokia Latest News: ਨੋਕੀਆ ਨੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੋਈ ਹੈ, ਪਰ ਹੁਣ ਕੰਪਨੀ HMD ਗਲੋਬਲ ਨੇ ਵੀਰਵਾਰ ਨੂੰ ਗ੍ਰਾਹਕਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ।

Nokia Latest News
Nokia Latest News

ਹੈਦਰਾਬਾਦ: ਨੋਕੀਆ ਨੇ ਦੇਸ਼ ਭਰ 'ਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੋਈ ਹੈ। ਪਿਛਲੇ ਅੱਠ ਸਾਲਾਂ ਤੋਂ HMD ਗਲੋਬਲ ਵੱਲੋਂ ਨੋਕੀਆ ਦੇ ਸਮਾਰਟਫੋਨ ਬਣਾਏ ਜਾ ਰਹੇ ਹਨ। ਹੁਣ ਨੋਕੀਆ ਸਮਾਰਟਫੋਨ ਪਸੰਦ ਕਰਨ ਵਾਲੇ ਗ੍ਰਾਹਕਾਂ ਲਈ ਇੱਕ ਬੂਰੀ ਖਬਰ ਸਾਹਮਣੇ ਆ ਰਹੀ ਹੈ। ਕੰਪਨੀ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਕੰਪਨੀ ਨੇ ਕਿਹਾ ਹੈ ਕਿ ਉਹ ਨੋਕੀਆ ਦੇ ਨਾਮ ਦਾ ਹੁਣ ਇਸਤੇਮਾਲ ਨਹੀਂ ਕਰਨਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬਲੈਕਬੈਰੀ ਅਤੇ ਪਾਮ ਤੋਂ ਇਲਾਵਾ ਨੋਕੀਆਂ ਨੂੰ ਵੀ ਬ੍ਰਾਂਡ ਦੀ ਲਿਸਟ 'ਚ ਸ਼ਾਮਲ ਕਰ ਦਿੱਤਾ ਗਿਆ ਹੈ, ਜੋ ਫੋਨ ਕਿਸੇ ਸਮੇਂ ਟਾਪ 'ਤੇ ਸੀ, ਪਰ ਐਪਲ ਅਤੇ ਗੂਗਲ ਵਰਗੀਆਂ ਕੰਪਨੀਆਂ ਨਾਲ ਇਹ ਸਮਾਰਟਫੋਨ ਮੁਕਾਬਲਾ ਨਹੀਂ ਕਰ ਸਕੇ, ਜਿਸ ਕਰਕੇ ਇਨ੍ਹਾਂ ਕੰਪਨੀਆਂ ਨੂੰ ਸਮੇਂ ਤੋਂ ਪਹਿਲਾ ਹੀ ਆਪਣੇ ਸਮਾਰਟਫੋਨਾਂ ਨੂੰ ਬੰਦ ਕਰਨਾ ਪਿਆ।

HMD Global ਨੇ ਆਪਣੇ ਨਵੇਂ ਪ੍ਰੋਡਕਟ ਪੋਰਟਫੋਲੀਓ ਨੂੰ ਕੀਤਾ ਟੀਜ਼ : HMD Global ਨੇ ਨੋਕੀਆ ਦੇ ਸਮਾਰਟਫੋਨਾਂ ਨੂੰ ਬੰਦ ਕਰ ਦਿੱਤਾ ਹੈ। ਹੁਣ ਨੋਕੀਆਂ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HMD Global ਜਲਦ ਹੀ HMD ਬ੍ਰਾਂਡ ਦੇ ਨਾਮ ਨਾਲ ਡਿਵਾਇਸਾਂ ਨੂੰ ਵੇਚੇਗੀ। HMD ਨੇ ਆਪਣੇ ਆਉਣ ਵਾਲੇ ਪ੍ਰੋਡਕਟ ਪੋਰਟਫੋਲੀਓ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। HMD Global ਨੇ ਹੁਣ X 'ਤੇ ਯੂਜ਼ਰਨੇਮ ਅਤੇ ਐਂਡਰੈਸ ਵੀ ਬਦਲ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ HMD-ਬ੍ਰਾਂਡ ਵਾਲਾ ਸਮਾਰਟਫੋਨ ਬਾਰਸੀਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ (MWC) 2024 ਈਵੈਂਟ ਦੌਰਾਨ ਲਾਂਚ ਕੀਤੇ ਜਾਣ ਦੀ ਉਮੀਦ ਹੈ।

ਨੋਕੀਆਂ ਦੀ ਵੈੱਬਸਾਈਟ 'ਚ ਕੀਤਾ ਗਿਆ ਬਦਲਾਅ: ਇਸਦੇ ਨਾਲ ਹੀ, ਨੋਕੀਆ ਦੀ ਵੈੱਬਸਾਈਟ 'ਚ ਵੀ ਬਦਲਾਅ ਕਰ ਦਿੱਤਾ ਗਿਆ ਹੈ। Nokia.com/phones ਵੈੱਬਸਾਈਟ ਹੁਣ HMD.com 'ਤੇ ਰੀਡਾਇਰੈਕਟ ਹੋ ਗਈ ਹੈ। ਇਸ ਤੋਂ ਇਲਾਵਾ, ਨੋਕੀਆ ਦੀ X ਆਈਡੀ ਹੁਣ @nokiamobile ਦੀ ਜਗ੍ਹਾਂ @HMDglobal ਕਰ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵੈੱਬਸਾਈਟ 'ਤੇ ਲਿਖਿਆ ਗਿਆ ਹੈ ਕਿ ਅਸੀ ਅਜੇ ਵੀ ਨੋਕੀਆ ਸਮਾਰਟਫੋਨ ਅਤੇ ਨੋਕੀਆ ਡੰਬਫੋਨ ਦੇ ਨਿਰਮਾਤਾ ਹਾਂ, ਪਰ ਅਸੀ ਤੁਹਾਡੇ ਲਈ ਹੋਰ ਵੀ ਜ਼ਿਆਦਾ ਲਿਆਉਣ ਲਈ ਤਿਆਰ ਹਾਂ, ਜਿਸ 'ਚ HMD ਡਿਵਾਈਸ ਅਤੇ ਨਵੀਂ ਸਾਂਝੇਦਾਰੀ ਦੇ ਫੋਨ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.