ETV Bharat / technology

ਇਸ ਮਸ਼ਹੂਰ ਐਪ ਨੂੰ ਬੰਦ ਕਰਨ ਜਾ ਰਿਹਾ ਹੈ ਗੂਗਲ, ਪਹਿਲਾ ਹੀ ਹੋਰ ਐਪ 'ਚ ਕਰ ਲਓ ਆਪਣਾ ਸਾਰਾ ਡਾਟਾ ਟ੍ਰਾਂਸਫ਼ਰ

author img

By ETV Bharat Tech Team

Published : Jan 23, 2024, 5:03 PM IST

Google Podcasts
Google Podcasts

Google Podcasts: ਗੂਗਲ ਨੇ ਆਪਣੇ ਮਸ਼ਹੂਰ ਐਪ Google Podcasts ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਐਪ ਨੂੰ ਅਪ੍ਰੈਲ 'ਚ ਬੰਦ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਲਈ ਐਪ ਬੰਦ ਹੋਣ ਤੋਂ ਪਹਿਲਾ ਯੂਜ਼ਰਸ ਆਪਣਾ ਡਾਟਾ ਟ੍ਰਾਂਸਫ਼ਰ ਕਰ ਸਕਦੇ ਹਨ।

ਹੈਦਰਾਬਾਦ: ਗੂਗਲ ਆਪਣੇ ਗ੍ਰਾਹਕਾਂ ਲਈ ਕਈ ਸਾਰੀਆਂ ਐਪਾਂ ਨੂੰ ਪੇਸ਼ ਕਰਦਾ ਰਹਿੰਦਾ ਹੈ, ਪਰ ਕਿਸੇ ਐਪ ਨੂੰ ਸਫ਼ਲਤਾ ਨਾ ਮਿਲਣ ਕਰਕੇ ਬੰਦ ਵੀ ਕਰ ਦਿੱਤਾ ਜਾਂਦਾ ਹੈ। ਇੱਕ ਵਾਰ ਫਿਰ ਕੰਪਨੀ ਨੇ ਆਪਣੀ ਮਸ਼ਹੂਰ ਐਪ Google Podcasts ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸਾਲ 2024 ਦੇ ਅਪ੍ਰੈਲ ਮਹੀਨੇ 'ਚ Google Podcasts ਐਪ ਨੂੰ ਬੰਦ ਕਰ ਦਿੱਤਾ ਜਾਵੇਗਾ। ਅਜਿਹੇ 'ਚ ਯੂਜ਼ਰਸ ਨੂੰ Podcasts ਐਪ ਦਾ ਸਾਰਾ ਡਾਟਾ Youtube Music ਐਪ 'ਚ ਟ੍ਰਾਂਸਫ਼ਰ ਕਰਨ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਯੂਜ਼ਰਸ ਹੋਰ Podcasts ਐਪਾਂ ਦੀ ਵੀ ਚੋਣ ਕਰ ਸਕਦੇ ਹਨ।

Google Podcasts ਨੂੰ ਬੰਦ ਕਰਨ ਦੇ ਪਿੱਛੇ ਕਾਰਨ: ਗੂਗਲ ਨੇ ਪਿਛਲੇ ਸਾਲ ਸਤੰਬਰ 'ਚ ਦੱਸਿਆ ਸੀ ਕਿ Google Podcasts ਐਪ ਨੂੰ ਬੰਦ ਕਰ ਦਿੱਤਾ ਜਾਵੇਗਾ। ਕੰਪਨੀ ਨੇ ਪਾਇਆ ਸੀ ਕਿ ਜ਼ਿਆਦਾ ਯੂਜ਼ਰਸ ਇਸ ਐਪ ਦਾ ਇਸਤੇਮਾਲ ਨਹੀਂ ਕਰਦੇ ਅਤੇ Youtube 'ਤੇ Podcasts ਸੁਣਨਾ ਪਸੰਦ ਕਰ ਰਹੇ ਹਨ। Edison ਵੱਲੋਂ ਕੀਤੇ ਗਏ ਸਰਵੇ ਅਨੁਸਾਰ, ਅਮਰੀਕਾਂ 'ਚ ਹਰ ਹਫ਼ਤੇ Podcasts ਸੁਣਨ ਲਈ ਕਰੀਬ 23 ਫੀਸਦੀ ਯੂਜ਼ਰਸ YouTube 'ਤੇ ਜਾਂਦੇ ਹਨ ਅਤੇ 4 ਫੀਸਦੀ ਯੂਜ਼ਰਸ Google Podcasts ਦਾ ਇਸਤੇਮਾਲ ਕਰਦੇ ਹਨ, ਜਿਸ ਕਰਕੇ ਇਸ ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਕਦੋ ਬੰਦ ਹੋਵੇਗਾ Google Podcasts?: ਕੰਪਨੀ ਨੇ Google Podcasts ਨੂੰ ਬੰਦ ਕਰਨ ਦੀ ਤਰੀਕ ਦਾ ਐਲਾਨ ਵੀ ਕਰ ਦਿੱਤਾ ਹੈ। ਅਮਰੀਕਾ 'ਚ ਇਹ ਐਪ 2 ਅਪ੍ਰੈਲ 2024 ਤੋਂ ਬਾਅਦ ਬੰਦ ਹੋ ਜਾਵੇਗੀ ਅਤੇ ਫਿਰ ਯੂਜ਼ਰਸ ਇਸ ਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ। ਹਾਲਾਂਕਿ, Google Podcasts ਐਪ ਜੁਲਾਈ ਤੱਕ ਉਪਲਬਧ ਰਹੇਗੀ। ਜੇਕਰ ਯੂਜ਼ਰਸ ਡਾਟਾ ਟ੍ਰਾਂਸਫ਼ਰ ਕਰਨ ਲਈ 2 ਅਪ੍ਰੈਲ ਦੀ ਸਮਾਂ ਸੀਮਾ ਮਿਸ ਕਰ ਦਿੰਦੇ ਹਨ, ਤਾਂ ਵੀ ਉਨ੍ਹਾਂ ਕੋਲ੍ਹ ਜੁਲਾਈ 2024 ਤੱਕ ਆਪਣਾ ਡਾਟਾ ਦੂਜੇ ਐਪ 'ਚ ਟ੍ਰਾਂਸਫਰ ਕਰਨ ਦਾ ਮੌਕਾ ਹੋਵੇਗਾ।

ਇਸ ਤਰ੍ਹਾਂ ਕਰੋ ਡਾਟਾ ਨੂੰ ਟ੍ਰਾਂਸਫ਼ਰ: ਅਪ੍ਰੈਲ ਤੋਂ ਜੁਲਾਈ ਦੇ ਵਿਚਕਾਰ ਇਸ ਐਪ ਨੂੰ ਖੋਲ੍ਹਿਆ ਜਾ ਸਕੇਗਾ, ਪਰ ਕੋਈ Podcasts ਪਲੇ ਨਹੀਂ ਹੋਣਗੇ। ਜੇਕਰ ਯੂਜ਼ਰਸ Youtube Music 'ਤੇ ਡਾਟਾ ਟ੍ਰਾਂਸਫ਼ਰ ਕਰਨਾ ਚਾਹੁੰਦੇ ਹਨ, ਤਾਂ ਅਜਿਹਾ ਕਰਨਾ ਅਸਾਨ ਹੈ। ਐਪ 'ਚ ਡਾਟਾ ਟ੍ਰਾਂਸਫ਼ਰ ਕਰਨ ਲਈ Export Subscription 'ਤੇ ਟੈਪ ਕਰਨ ਤੋਂ ਬਾਅਦ 'Export to Youtube Music' ਅਤੇ 'Export to another app' ਦੋ ਆਪਸ਼ਨ ਮਿਲਣਗੇ। Youtube Music ਐਪ ਦੀ ਚੋਣ ਕਰਨ ਤੋਂ ਬਾਅਦ ਇਮੇਲ ਵੈਰੀਫਿਕੇਸ਼ਨ ਕਰਨਾ ਹੋਵੇਗਾ ਅਤੇ ਸਕ੍ਰੀਨ 'ਤੇ ਨਜ਼ਰ ਆ ਰਹੇ ਨਿਰਦੇਸ਼ਾਂ ਨੂੰ ਫਾਲੋ ਕਰਦੇ ਹੋਏ ਤੁਹਾਡੇ Podcasts ਇਸ ਐਪ 'ਚ ਨਜ਼ਰ ਆਉਣ ਲੱਗਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.