ETV Bharat / technology

ਗੂਗਲ ਬੰਦ ਕਰਨ ਜਾ ਰਿਹਾ ਆਪਣੀ ਇਹ ਸੁਵਿਧਾ, ਪਹਿਲਾ ਹੀ ਜ਼ਰੂਰੀ ਡਾਟਾ ਕਰ ਲਓ ਟ੍ਰਾਂਸਫਰ - Google Podcast

author img

By ETV Bharat Tech Team

Published : Apr 2, 2024, 11:08 AM IST

Google Podcast
Google Podcast

Google Podcast: ਗੂਗਲ ਅੱਜ ਆਪਣੀ Google Podcast ਸੁਵਿਧਾ ਨੂੰ ਬੰਦ ਕਰਨ ਜਾ ਰਿਹਾ ਹੈ। ਕੰਪਨੀ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ 2 ਅਪ੍ਰੈਲ ਨੂੰ Google Podcast ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਲਈ ਤੁਹਾਡੇ ਕੋਲ੍ਹ ਆਪਣਾ ਜ਼ਰੂਰੀ ਡਾਟਾ ਟ੍ਰਾਂਸਫ਼ਰ ਕਰਨ ਦਾ ਅੱਜ ਆਖਰੀ ਮੌਕਾ ਹੈ।

ਹੈਦਰਾਬਾਦ: ਗੂਗਲ ਅੱਜ ਆਪਣੀ ਮਸ਼ਹੂਰ ਸੁਵਿਧਾ Google Podcast ਨੂੰ ਬੰਦ ਕਰਨ ਜਾ ਰਿਹਾ ਹੈ। ਜੇਕਰ ਤੁਸੀਂ ਇਸਦਾ ਇਸਤੇਮਾਲ ਕਰਦੇ ਹੋ, ਤਾਂ ਆਪਣਾ ਜ਼ਰੂਰੀ ਡਾਟਾ ਟ੍ਰਾਂਸਫ਼ਰ ਕਰ ਲਓ। ਦਰਅਸਲ, ਗੂਗਲ ਨੇ ਪਿਛਲੇ ਸਾਲ ਸਤੰਬਰ ਮਹੀਨੇ 'ਚ ਹੀ ਐਲਾਨ ਕੀਤਾ ਸੀ ਕਿ ਉਹ ਆਪਣੀ Google Podcast ਸੁਵਿਧਾ ਨੂੰ ਬੰਦ ਕਰ ਦੇਵੇਗਾ, ਤਾਂ ਇਸ ਸੁਵਿਧਾ ਨੂੰ ਅੱਜ ਬੰਦ ਕੀਤਾ ਜਾ ਰਿਹਾ ਹੈ।

ਜ਼ਰੂਰੀ ਡਾਟਾ ਕਰ ਲਓ ਟ੍ਰਾਂਸਫ਼ਰ: ਗੂਗਲ ਨੇ ਇਸ ਬਾਰੇ ਕਿਹਾ ਸੀ ਕਿ ਜੇਕਰ ਤੁਸੀਂ Google Podcast ਦਾ ਇਸਤੇਮਾਲ ਕਰਦੇ ਹੋ ਅਤੇ ਤੁਹਾਡਾ ਇਸ 'ਚ ਡਾਟਾ ਹੈ, ਤਾਂ ਇਸ ਡਾਟਾ ਨੂੰ YouTube ਮਿਊਜ਼ਿਕ 'ਤੇ ਟ੍ਰਾਂਸਫ਼ਰ ਕਰ ਲਓ। ਡਾਂਟਾ ਟ੍ਰਾਂਸਫ਼ਰ ਕਰਨ 'ਚ ਥੋੜ੍ਹਾ ਸਮੇਂ ਲੱਗ ਸਕਦਾ ਹੈ। ਇਸ ਲਈ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਸਾਰੇ Google Podcast Youtube ਮਿਊਜ਼ਿਕ 'ਤੇ ਟ੍ਰਾਂਸਫ਼ਰ ਨਹੀਂ ਹੋਣਗੇ। ਇਸ ਲਈ ਡਾਟਾ ਟ੍ਰਾਂਸਫ਼ਰ ਕਰਦੇ ਸਮੇਂ ਤੁਹਾਨੂੰ Content is Unavailable ਲਿਖਿਆ ਮਿਲ ਸਕਦਾ ਹੈ।

ਗੂਗਲ ਨੇ ਹੌਲੀ-ਹੌਲੀ ਯੂਟਿਊਬ ਮਿਊਜ਼ਿਕ ਦੇ ਨਾਲ ਪੋਡਕਾਸਟ ਫੀਚਰ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵਿੱਚ ਯੂਟਿਊਬ ਮਿਊਜ਼ਿਕ ਅਤੇ ਪੋਡਕਾਸਟ ਇੱਕੋ ਐਪ ਵਿੱਚ ਦਿਖਾਈ ਦੇਣ ਲੱਗੇ ਹਨ। ਜਾਣਕਾਰੀ ਅਨੁਸਾਰ, ਗੂਗਲ ਪੋਡਕਾਸਟ ਨੂੰ ਦੁਨੀਆ ਭਰ 'ਚ 50 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਦਰਅਸਲ, ਪੋਡਕਾਸਟ ਫੀਚਰ ਨੂੰ ਗੂਗਲ ਯੂਟਿਊਬ ਮਿਊਜ਼ਿਕ ਵਿੱਚ ਵੀ ਜੋੜਿਆ ਜਾ ਰਿਹਾ ਹੈ।

ਇਸ ਤਰ੍ਹਾਂ ਕਰੋ ਡਾਟਾ ਨੂੰ ਟ੍ਰਾਂਸਫ਼ਰ: ਡਾਟਾ ਟ੍ਰਾਂਸਫਰ ਕਰਨ ਲਈ ਸਭ ਤੋਂ ਪਹਿਲਾ ਗੂਗਲ ਪੋਡਕਾਸਟ ਐਪ 'ਤੇ ਜਾਓ। ਹੁਣ ਤੁਹਾਨੂੰ ਸਕ੍ਰੀਨ ਦੇ ਟਾਪ 'ਤੇ ਐਕਸਪੋਰਟ ਸਬਸਕ੍ਰਿਪਸ਼ਨ ਦਿਖਾਈ ਦੇਵੇਗਾ। ਫਿਰ ਇਸਨੂੰ ਚੁਣ ਲਓ। ਇਸ ਤੋਂ ਬਾਅਦ ਤੁਹਾਨੂੰ ਐਕਸਪੋਰਟ YouTube ਮਿਊਜ਼ਿਕ ਦਾ ਆਪਸ਼ਨ ਦੇਖਣ ਨੂੰ ਮਿਲ ਜਾਵੇਗਾ। ਫਿਰ ਤੁਹਾਨੂੰ ਐਕਸਪੋਰਟ ਆਪਸ਼ਨ ਚੁਣਨਾ ਹੈ ਅਤੇ Continue ਕਰ ਦੇਣਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.