ETV Bharat / technology

ਅੱਜ ਹੋਵੇਗਾ ਐਪਲ ਦਾ ਸਭ ਤੋਂ ਵੱਡਾ ਇਵੈਂਟ, ਹੋਣਗੇ ਕਈ ਵੱਡੇ ਐਲਾਨ - Let loose event 2024

author img

By ETV Bharat Tech Team

Published : May 7, 2024, 2:30 PM IST

Let loose event 2024: ਐਪਲ ਅੱਜ ਸਾਲ 2024 ਦਾ ਪਹਿਲਾ ਵੱਡਾ ਇਵੈਂਟ ਆਯੋਜਿਤ ਕਰਨ ਵਾਲਾ ਹੈ। ਇਸ ਇਵੈਂਟ ਦਾ ਨਾਮ Let loose ਹੈ। ਇਸ ਇਵੈਂਟ 'ਚ ਕੰਪਨੀ ਵੱਲੋ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ।

Let loose event 2024
Let loose event 2024 (Twitter)

ਹੈਦਰਾਬਾਦ: ਅੱਜ ਸਾਲ 2024 ਦਾ ਪਹਿਲਾ ਵੱਡਾ ਇਵੈਂਟ ਸ਼ੁਰੂ ਹੋਣ ਵਾਲਾ ਹੈ। ਇਹ ਇਵੈਂਟ ਅੱਜ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਇਵੈਂਟ ਦਾ ਨਾਮ Let loose ਹੈ। Let loose ਇਵੈਂਟ 'ਚ ਕੰਪਨੀ ਦੁਆਰਾ ਕਈ ਐਲਾਨ ਕੀਤੇ ਜਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ Let loose ਇਵੈਂਟ 'ਚ iPad, ਇੱਕ ਐਪਲ ਪੈਂਸਿਲ, ਮੈਜਿਕ ਕੀਬੋਰਡ ਅਤੇ ਹੋਰ ਬਹੁਤ ਡਿਵਾਈਸਾਂ ਲਾਂਚ ਹੋ ਸਕਦੀਆਂ ਹਨ। ਇਸ ਇਵੈਂਟ ਨਾਲ ਜੁੜੇ ਕਈ ਲੀਕ ਪਹਿਲਾ ਹੀ ਸਾਹਮਣੇ ਆ ਚੁੱਕੇ ਹਨ।

ਐਪਲ ਦੇ ਇਵੈਂਟ 'ਚ ਲਾਂਚ ਹੋਣ ਵਾਲੀਆਂ ਡਿਵਾਈਸਾਂ:

Apple iPad Pro 12.9 & iPad Pro 11: Let loose ਇਵੈਂਟ 'ਚ ਆਈਪੈਡ ਲਾਂਚ ਕੀਤੇ ਜਾ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ iPad Pro 12.9 & iPad Pro 11 ਦਾ ਐਲਾਨ ਕਰ ਸਕਦੀ ਹੈ। ਇਸਦੇ ਨਾਲ ਹੀ, ਐਪਲ ਪ੍ਰੀਮੀਅਮ ਆਈਪੈਡ 'ਚ ਕਈ ਬਦਲਾਅ ਵੀ ਕਰ ਸਕਦੀ ਹੈ। ਦੱਸ ਦਈਏ ਕਿ ਪਹਿਲੀ ਵਾਰ ਐਪਲ ਆਈਪੈਡ ਪ੍ਰੋ ਮਾਡਲ 'ਚ 12.9 ਇੰਚ ਦੀ ਮਿਨੀ LED ਅਤੇ 11 ਇੰਚ ਦੀ LCD ਪੈਨਲ ਨੂੰ ਹਟਾ ਕੇ OLED ਡਿਸਪਲੇ ਦੇਖਣ ਨੂੰ ਮਿਲ ਸਕਦੀ ਹੈ। OLED ਪੈਨਲ ਦੇ ਨਾਲ ਆਈਪੈਡ ਡਿਸਪਲੇ ਦੀ ਗੁਣਵੱਤਾ ਅਤੇ ਕਲਰ ਵਧੀਆਂ ਹੋ ਜਾਣਗੇ। ਇਹ ਦੋਨੋ ਮਾਡਲ ਮੌਜ਼ੂਦਾਂ ਮਾਡਲਾਂ ਦੀ ਤੁਲਨਾ 'ਚ 20 ਫੀਸਦੀ ਪਤਲੇ ਹੋ ਸਕਦੇ ਹਨ। ਆਈਪੈਡ ਪ੍ਰੋ 'ਚ M4 ਚਿਪਸੈੱਟ ਮਿਲਣ ਦੀ ਉਮੀਦ ਹੈ।

iPad Air 12.9 and iPad Air 10.9-inch: ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਆਈਪੈਡ ਪ੍ਰੋ ਮਾਡਲ ਦੇ ਸਾਮਾਨ 12.9 ਇੰਚ ਦਾ ਵੱਡਾ ਆਈਪੈਡ ਏਅਰ ਪੇਸ਼ ਕਰ ਸਕਦਾ ਹੈ। ਇਸਦੇ ਨਾਲ ਹੀ, ਮੌਜ਼ੂਦਾ 11-ਇੰਚ ਮਾਡਲ ਵੀ ਆਵੇਗਾ। ਮਿਲੀ ਜਾਣਕਾਰੀ ਅਨੁਸਾਰ, 12.9-ਇੰਚ ਆਈਪੈਡ ਏਅਰ ਵਿੱਚ ਆਊਟਗੋਇੰਗ ਆਈਪੈਡ ਪ੍ਰੋ 12.9-ਇੰਚ ਦੇ ਸਮਾਨ ਮਿਨੀ-ਐਲਈਡੀ ਪੈਨਲ ਹੋਵੇਗਾ। ਕੁਝ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਐਪਲ ਇਸ ਦੇ ਨਾਲ LCD ਡਿਸਪਲੇ ਦੀ ਵਰਤੋਂ ਕਰ ਸਕਦਾ ਹੈ। ਆਈਪੈਡ ਏਅਰ 'ਚ M2 ਚਿੱਪ ਮਿਲਣ ਦੀ ਉਮੀਦ ਹੈ।

ਮੈਜਿਕ ਕੀਬੋਰਡ: ਮੈਜਿਕ ਕੀਬੋਰਡ ਨੂੰ ਲੰਬੇ ਸਮੇਂ ਤੋਂ ਅਪਗ੍ਰੇਡ ਦੀ ਲੋੜ ਸੀ ਅਤੇ ਹੁਣ ਇਸਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਨਵੇਂ ਮਾਡਲ ਦੇ ਆਉਣ ਨਾਲ ਕੁਝ ਚੀਜ਼ਾਂ ਫਾਸਟ ਹੋ ਜਾਣਗੀਆਂ।

Apple Pencil 3 or Pencil Pro: ਐਪਲ ਦੇ ਸੀਈਓ ਪਹਿਲਾ ਹੀ X 'ਤੇ ਐਪਲ ਪੈਂਸਿਲ ਨੂੰ ਟੀਜ਼ ਕਰ ਚੁੱਕੇ ਹਨ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਵੈਂਟ 'ਚ ਐਪਲ ਪੈਂਸਿਲ 3 ਨੂੰ ਲਾਂਚ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.