ETV Bharat / state

ਕੋਰਟ ਕੰਪਲੈਕਸ ਦੇ ਬਾਹਰ ਔਰਤ ਦਾ ਹਾਈ ਵੋਲਟੇਜ ਡਰਾਮਾ; ਪਤੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਔਰਤ ਚੱਲਦੀ ਗੱਡੀ ਪਿੱਛੇ ਲਟਕੀ

author img

By ETV Bharat Punjabi Team

Published : Feb 27, 2024, 9:46 AM IST

Samrala Court Complex : ਸਮਰਾਲਾ ਦੇ ਕੋਰਟ ਕੰਪਲੈਕਸ ਦੇ ਬਾਹਰ ਉਸ ਵੇਲ੍ਹੇ ਵੱਡਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ, ਪੇਸ਼ੀ ਆਏ ਪਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਉਸ ਦੀ ਪਤਨੀ ਪੁਲਿਸ ਦੀ ਗੱਡੀ ਪਿੱਛੇ ਲਟਕ ਗਈ। ਪੜ੍ਹੋ ਪੂਰੀ ਖ਼ਬਰ।

Samrala Court Complex
Samrala Court Complex

ਕੋਰਟ ਕੰਪਲੈਕਸ ਦੇ ਬਾਹਰ ਔਰਤ ਦਾ ਹਾਈ ਵੋਲਟੇਜ ਡਰਾਮਾ

ਲੁਧਿਆਣਾ: ਸਮਰਾਲਾ 'ਚ ਕੋਰਟ ਕੰਪਲੈਕਸ ਦੇ ਬਾਹਰ ਔਰਤ ਨੇ ਹਾਈ ਵੋਲਟੇਜ ਡਰਾਮਾ ਕੀਤਾ। ਔਰਤ ਨੇ ਅਜਿਹਾ ਉਸ ਸਮੇਂ ਕੀਤਾ ਜਦੋਂ ਪੁਲਿਸ ਉਸ ਦੇ ਪਤੀ ਨੂੰ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ। ਚੱਲਦੀ ਗੱਡੀ ਦੇ ਪਿੱਛੇ ਔਰਤ ਲਟਕ ਗਈ। ਅਖ਼ੀਰ ਪੁਲਿਸ ਔਰਤ ਦੇ ਪਤੀ ਨੂੰ ਆਪਣੇ ਨਾਲ ਕੇ ਲੈ ਜਾਣ ਵਿੱਚ ਕਾਮਯਾਬ ਹੋ ਗਈ। ਇਸ ਪੂਰੇ ਮਾਮਲੇ ਨੂੰ ਲੈਕੇ ਸੜਕ ਉਪਰ ਮਹਿਲਾ ਨੇ ਕਾਫੀ ਹਾਈ ਵੋਲਟੇਜ ਡਰਾਮਾ ਕੀਤਾ। ਇੱਕ ਵਾਰ ਤਾਂ ਸੜਕ ਜਾਮ ਹੋ ਗਈ ਸੀ। ਵਿਅਕਤੀ ਪੇਸ਼ੀ 'ਤੇ ਆਇਆ ਸੀ।

ਸਿਵਲ ਵਰਦੀ ਵਿੱਚ ਆਈ ਪੁਲਿਸ ਨੇ ਹਿਰਾਸਤ 'ਚ ਲਿਆ: ਜਾਣਕਾਰੀ ਅਨੁਸਾਰ ਅਮਲੋਹ ਦਾ ਰਹਿਣ ਵਾਲਾ ਇਹ ਵਿਅਕਤੀ ਆਪਣੀ ਪਤਨੀ ਸਮੇਤ ਸਮਰਾਲਾ ਅਦਾਲਤ ਵਿੱਚ ਪੇਸ਼ੀ ਲਈ ਆਇਆ ਹੋਇਆ ਸੀ। ਜਿਵੇਂ ਹੀ ਪਤੀ-ਪਤਨੀ ਕੋਰਟ ਕੰਪਲੈਕਸ ਤੋਂ ਬਾਹਰ ਆਏ ਤਾਂ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ, ਜੋ ਕਿ ਸਿਵਲ ਵਰਦੀ 'ਚ ਸਨ, ਨੇ ਉਕਤ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਇਹ ਵਿਅਕਤੀ ਸੜਕ 'ਤੇ ਲੇਟ ਗਿਆ। ਔਰਤ ਨੇ ਉਸ 'ਤੇ ਲੇਟ ਕੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਨੇ ਉਕਤ ਵਿਅਕਤੀ ਨੂੰ ਚੁੱਕਿਆ ਅਤੇ ਕਾਰ 'ਚ ਸੁੱਟ ਲਿਆ ਅਤੇ ਫਿਰ ਉੱਥੋ ਚਲੇ ਗਏ।

ਕਾਰ ਦੇ ਪਿੱਛੇ ਲਟਕੀ ਔਰਤ: ਔਰਤ ਨੇ ਆਪਣੇ ਆਪ ਨੂੰ ਬੀਜਾ ਦੀ ਰਹਿਣ ਵਾਲੀ ਦੱਸੀ। ਜਦੋਂ ਉਸ ਦੇ ਪਤੀ ਨੂੰ ਪੁਲਿਸ ਦੀ ਗੱਡੀ 'ਚ ਬਿਠਾ ਕੇ ਲਿਜਾਇਆ ਗਿਆ, ਤਾਂ ਇਹ ਔਰਤ ਚੱਲਦੀ ਗੱਡੀ ਦੇ ਪਿੱਛੇ ਲਟਕ ਗਈ। ਕੁਝ ਦੂਰ ਜਾਣ ਤੋਂ ਬਾਅਦ ਔਰਤ ਸੜਕ 'ਤੇ ਡਿੱਗ ਗਈ। ਔਰਤ ਨੇ ਇਲਜ਼ਾਮ ਲਾਇਆ ਕਿ ਉਸ ਦੇ ਪਤੀ ’ਤੇ ਚੋਰੀ ਦਾ ਝੂਠਾ ਕੇਸ ਦਰਜ ਕਰਵਾ ਕੇ ਚੁੱਕ ਲਿਆ ਗਿਆ ਹੈ। ਪਹਿਲਾਂ ਵੀ ਤਿੰਨ ਕੇਸ ਦਰਜ ਕੀਤੇ ਗਿਆ। ਜਦੋਂ ਉਸ ਦਾ ਪਤੀ ਬਾਹਰ ਜ਼ਮਾਨਤ ਲੈਕੇ ਆਉਂਦਾ ਹੈ, ਤਾਂ ਫਿਰ ਕੋਈ ਪਰਚਾ ਪਾ ਕੇ ਅੰਦਰ ਭੇਜ ਦਿੱਤਾ ਜਾਂਦਾ ਹੈ।

ਵਿਅਕਤੀ ਨੂੰ ਕਾਨੂੰਨੀ ਤੌਰ 'ਤੇ ਹਿਰਾਸਤ 'ਚ ਲਿਆ ਗਿਆ: ਥਾਣਾ ਸਮਰਾਲਾ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਪੁਲਿਸ ਚਮਕੌਰ ਸਾਹਿਬ ਦੀ ਸੀ। ਉਨ੍ਹਾਂ ਨੂੰ ਸੂਚਨਾ ਦੇਣ ਤੋਂ ਬਾਅਦ ਕਾਨੂੰਨੀ ਤੌਰ ' ਤੇ ਕਾਰਵਾਈ ਕੀਤੀ ਗਈ। ਕਿਸੇ ਮਾਮਲੇ ਵਿੱਚ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉੱਥੇ ਹੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.