ETV Bharat / state

ਗੈਂਗਸਟਰ ਦੇ ਸਾਥੀ ਨੂੰ ਫੜ੍ਹਣ ਗਈ ਪੁਲਿਸ ਦਾ ਪਿੰਡ ਵਾਸੀਆਂ ਨੇ ਕੀਤਾ ਜ਼ਬਰਦਸਤ ਵਿਰੋਧ

author img

By ETV Bharat Punjabi Team

Published : Feb 19, 2024, 3:27 PM IST

When the police went to catch the gangster's accomplice, the villagers protested strongly in barnala
ਗੈਂਗਸਟਰ ਦੇ ਸਾਥੀ ਨੂੰ ਫੜ੍ਹਣ ਗਈ ਪੁਲਿਸ ਤਾਂ ਪਿੰਡ ਵਾਸੀਆਂ ਨੇ ਕੀਤਾ ਜ਼ਬਰਦਸਤ ਵਿਰੋਧ

ਪੰਜਾਬ ਦੇ ਬਰਨਾਲਾ 'ਚ ਬਦਨਾਮ ਗੈਂਗਸਟਰ ਕਾਲਾ ਧਨੌਲਾ ਦਾ ਪੁਲਿਸ ਨੇ ਐਨਕਾਊਂਟਰ ਕੀਤਾ। ਜਿਸ ਨਾਲ ਪਿੰਡ ਵਿਚ ਰੌਲਾ ਪੈ ਗਿਆ। ਉਥੇ ਹੀ ਜਦੋਂ ਪੁਲਿਸ ਨੇ ਗੈਂਸਟਰ ਦੇ ਸਾਥੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲਿਆਂ ਨੇ ਪੁਲਿਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪੁਲਿਸ ਜਾਣਬੁਝ ਕੇ ਪਿੰਡ ਦੇ ਮੁੰਡੇ ਨੂੰ ਕਾਬੂ ਕਰਕੇ ਉਸ ਉੱਤੇ ਝੂਠਾ ਪਰਚਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਗੈਂਗਸਟਰ ਦੇ ਸਾਥੀ ਨੂੰ ਫੜ੍ਹਣ ਗਈ ਪੁਲਿਸ ਤਾਂ ਪਿੰਡ ਵਾਸੀਆਂ ਨੇ ਕੀਤਾ ਜ਼ਬਰਦਸਤ ਵਿਰੋਧ

ਬਰਨਾਲਾ: ਗੈਂਗਸਟਰ ਕਾਲਾ ਧਨੌਲਾ ਦਾ ਬੀਤੀ ਰਾਤ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਰਨਾਲਾ ਦੇ ਪਿੰਡ ਬਡਬਰ ਵਿਖੇ ਇਨਕਾਉਂਟਰ ਕਰ ਦਿੱਤਾ। ਇਸ ਦਰਮਿਆਨ ਪੁਲਿਸ ਵੱਲੋਂ ਪਿੰਡ ਦੇ ਇੱਕ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਜਦੋਂ ਕਿ ਪੁਲਿਸ ਆਪਣੀ ਗੱਡੀ ਵਿੱਚ ਬਿਠਾ ਕੇ ਉਕਤ ਵਿਅਕਤੀ ਨੂੰ ਘਟਨਾ ਸਥਾਨ ਤੋਂ ਲਿਜਾ ਰਹੀ ਸੀ ਤਾਂ ਪਿੰਡ ਦੇ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਪੁਲਿਸ ਦੀ ਗੱਡੀ ਘੇਰ ਕੇ ਉਕਤ ਵਿਅਕਤੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਵੱਲੋਂ ਗੱਡੀ ਘੇਰ ਰਹੇ ਇੱਕ ਨੌਜਵਾਨ ਦੀ ਕੁੱਟਮਾਰ ਅਤੇ ਸੜਕ ਉਪਰ ਧੂਹ ਘੜੀਸ ਵੀ ਕੀਤੀ ਗਈ। ਇਸ ਹੰਗਾਮੇ ਦੌਰਾਨ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਵੱਡਾ ਜਾਮ ਲੱਗ ਗਿਆ।

ਪੁਲਿਸ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ: ਪੁਲਿਸ ਦੀ ਗੱਡੀ ਦਾ ਘਿਰਾਓ ਕਰਨ ਵਾਲੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਪੁਲਿਸ ਨੇ ਗੋਗਾ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਖੇਤ ਪਾਣੀ ਲਾਉਣ ਆਇਆ ਹੋਇਆ ਸੀ। ਪੁਲਿਸ ਉਸਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ, ਜਿਸ ਕਰਕੇ ਉਹਨਾਂ ਨੇ ਪੁਲਿਸ ਦੀ ਗੱਡੀ ਘੇਰੀ ਸੀ। ਉਥੇ ਇੱਕ ਨੌਜਵਾਨ ਨੇ ਪੁਲਿਸ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਜਿਸ ਵਿੱਚ ਨੂੰ ਲਿਜਾ ਰਹੀ ਹੈ, ਉਹ ਉਸਦਾ ਚਾਚਾ ਹੈ। ਜਿਸ ਕਰਕੇ ਉਹਨਾਂ ਨੇ ਪੁਲਿਸ ਦੀ ਗੱਡੀ ਦਾ ਘਿਰਾਓ ਕੀਤਾ ਸੀ। ਪਰ ਇਸ ਦੌਰਾਨ ਪੁਲਿਸ ਨੇ ਉਸਦੀ ਪਕੁੱਟਮਾਰ ਕੀਤੀ ਅਤੇ ਉਸਨੂੰ ਸੜਕ ਉੱਪਰ ਘੜੀਸ ਕਰਕੇ ਉਸਦੀ ਸ਼ਰਟ ਤੱਕ ਪਾੜ ਦਿੱਤੀ।


ਪੁਲਿਸ ਏ ਲਾਏ ਇਲਜ਼ਾਮ : ਇਸ ਮੌਕੇ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਪੁਲਿਸ ਦੀ ਗੱਡੀ ਘੇਰਨ ਵਾਲੇ ਨੌਜਵਾਨਾਂ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਇਹ ਬਿਨਾਂ ਵਜ੍ਹਾ ਹੰਗਾਮਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਸਾਰਾ ਕਾਰਵਾਈ ਕੀਤੀ ਜਾ ਰਹੀ ਹੈ। ਉਹ ਹੀ ਇਸ ਮਾਮਲੇ ਬਾਰੇ ਦੱਸਣਗੇ।

ਸੰਗਰੂਰ ਜੇਲ 'ਚ ਧਨੌਲਾ 'ਤੇ ਹਮਲਾ ਕੀਤਾ: ਜਾਣਕਾਰੀ ਅਨੁਸਾਰ ਕਾਲਾ ਧਨੌਲਾ ਨੂੰ ਸਭ ਤੋਂ ਪਹਿਲਾਂ ਆਈਪੀਐਸ ਕੁਲਦੀਪ ਸਿੰਘ ਚਾਹਲ ਨੇ ਫੜਿਆ ਸੀ। ਇਸ ਤੋਂ ਬਾਅਦ ਉਸ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ। 22 ਜੂਨ 2014 ਨੂੰ ਉਹ ਧਨੌਲਾ ਨਗਰ ਕੌਂਸਲ ਦੇ ਸਾਬਕਾ ਉਪ ਚੇਅਰਮੈਨ ਬਣੇ। ਸੰਗਰੂਰ ਜੇਲ੍ਹ ਅੰਦਰ ਉਸ ਦੇ ਵਿਰੋਧੀਆਂ ਨੇ ਉਸ 'ਤੇ ਜਾਨਲੇਵਾ ਹਮਲਾ ਕੀਤਾ ਸੀ। ਕਾਲਾ ਧਨੌਲਾ ਰਘਵਿੰਦਰ ਸਿੰਘ ਰਿੰਕੀ ਗਰੁੱਪ ਖਿਲਾਫ ਚੱਲਦਾ ਸੀ ਫਿਰ ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ ਗਈ। ਰਿਕਵਰੀ ਤੋਂ ਬਾਅਦ ਧਨੌਲਾ ਨੇ ਰਿੰਕੀ ਗਰੁੱਪ ਦੇ ਕਈ ਸਾਥੀਆਂ 'ਤੇ ਜਾਨਲੇਵਾ ਹਮਲੇ ਕੀਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.