ETV Bharat / state

ਲੁਧਿਆਣਾ 'ਚ ਟੈਂਕੀ 'ਤੇ ਚੜ੍ਹੇ ਕੱਚੇ ਅਧਿਆਪਕ ਅਤੇ ਆਸ਼ਾ ਵਰਕਰ, ਡੀਸੀ ਦਫਤਰ ਅੱਗੇ ਲਾਇਆ ਧਰਨਾ

author img

By ETV Bharat Punjabi Team

Published : Jan 22, 2024, 5:39 PM IST

Under training teachers and Asha workers climbed on a tank, staged a dharna in front of the DC office in ludhiana
ਲੁਧਿਆਣਾ 'ਚ ਟੈਂਕੀ 'ਤੇ ਚੜ੍ਹੇ ਕੱਚੇ ਅਧਿਆਪਕ ਤੇ ਆਸ਼ਾ ਵਰਕਰ, ਡੀਸੀ ਦਫਤਰ ਅੱਗੇ ਲਾਇਆ ਧਰਨਾ

ਲੁਧਿਆਣਾ ਵਿੱਚ ਕੱਚੇ ਅਧਿਆਪਕ ਅਤੇ ਆਸ਼ਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮ ਟੈਂਕੀ 'ਤੇ ਚੜ੍ਹੇ ਅਤੇ ਕਿਹਾ ਕਿ ਆਪ ਨੇ ਸਾਡੇ ਨਾਲ ਧੋਖਾ ਕੀਤਾ ਹੈ ਅਤੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ।

ਕੱਚੇ ਅਧਿਆਪਕ ਅਤੇ ਆਸ਼ਾ ਵਰਕਰਾਂ ਵੱਲੋਂ ਪ੍ਰਦਰਸ਼ਨ

ਲੁਧਿਆਣਾ : ਇੱਕ ਪਾਸੇ ਜਿੱਥੇ ਅੱਜ ਰਾਮ ਮੰਦਿਰ ਦੇ ਵਿੱਚ ਸਮਾਗਮ ਚੱਲ ਰਹੇ ਨੇ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਅੱਜ ਕੱਚੇ ਅਧਿਆਪਕ ਅਤੇ ਆਸ਼ਾ ਵਰਕਰਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀ ਭੜਾਸ ਕੱਢੀ ਗਈ। ਇਸ ਦੌਰਾਨ ਇੱਕ ਪਾਸੇ ਜਿੱਥੇ ਕੱਚੇ ਅਧਿਆਪਕ ਟੈਂਕੀ 'ਤੇ ਚੜ੍ਹ ਗਏ ਅਤੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ। ਉੱਥੇ ਹੀ ਦੂਜੇ ਪਾਸੇ ਆਸ਼ਾ ਵਰਕਰਾਂ ਵੱਲੋਂ ਲੁਧਿਆਣਾ ਦੇ ਡੀਸੀ ਦਫਤਰ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਹੱਕੀ ਮੰਗਾਂ ਦੇ ਲਈ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਕਿਹਾ ਕਿ ਸ੍ਰੀ ਰਾਮ ਦੀ ਪੂਜਾ ਕਰਨੀ ਤਾਂ ਹੀ ਸਫਲ ਹੋਵੇਗੀ ਜੇਕਰ ਦੇਸ਼ ਦੇ ਲੋਕ ਖੁਸ਼ ਹੋਣਗੇ ਉਹਨਾਂ ਦੇ ਘਰ ਚੱਲ ਸਕਣਗੇ ਉਹਨਾਂ ਨੂੰ ਰਜਮੀ ਰੋਟੀ ਮਿਲ ਸਕੇਗੀ।

ਟੈਂਕੀ 'ਤੇ ਚੜੇ ਰਹਿਣਗੇ ਅਧਿਆਪਕ: ਉੱਥੇ ਹੀ ਦੂਜੇ ਪਾਸੇ ਅਧਿਆਪਕਾਂ ਨੇ ਕਿਹਾ ਕਿ ਸਾਨੂੰ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ। ਸਾਡੇ ਨਾਲਦਿਆਂ ਨੂੰ ਪੱਕਾ ਕਰ ਦਿੱਤਾ ਗਿਆ ਪਰ ਲਗਭਗ 130 ਦੇ ਕਰੀਬ ਅਧਿਆਪਕ ਰਹਿ ਗਏ ਹਨ, ਜਿਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਹਨਾਂ ਕਿਹਾ ਕਿ ਇਸੇ ਕਰਕੇ ਉਹ ਅੱਜ ਪ੍ਰਦਰਸ਼ਨ ਕਰ ਰਹੇ ਨੇ ਅਤੇ ਜਦੋਂ ਤੱਕ ਸਰਕਾਰ ਮੰਗਾਂ ਪੂਰੀ ਨਹੀਂ ਕਰਦੀ ਉਹ ਟੈਂਕੀ 'ਤੇ ਚੜੇ ਰਹਿਣਗੇ। ਆਸ਼ਾ ਵਰਕਰਾਂ ਨੇ ਕਿਹਾ ਕਿ ਉਹਨਾਂ ਨੇ ਕੋਰੋਨਾ ਕਾਲ ਵਿੱਚ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਲੋਕਾਂ ਦੀ ਸੇਵਾ ਕੀਤੀ ਸੀ ਪਰ ਉਹਨਾਂ ਨੂੰ ਤਨਖਾਹ ਦੇ ਨਾਮ ਉੱਤੇ ਸਿਰਫ 2500 ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ। ਉਸ ਨਾਲ ਸਾਡਾ ਘਰ ਨਹੀਂ ਚੱਲ ਸਕਦਾ। ਉਹਨਾਂ ਕਿਹਾ ਕਿ ਅੱਜ ਅਸੀਂ ਮਜਬੂਰ ਹਾਂ ਕਿ ਸਾਨੂੰ ਸੜਕਾਂ ਉੱਤੇ ਉਤਰਨਾ ਪੈ ਰਿਹਾ ਹੈ।

26000 ਤਨਖਾਹ ਕੀਤੀ ਜਾਵੇ : ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਦੋਂ ਉਹ ਸੀਐਮ ਬਣ ਜਾਣਗੇ ਤਾਂ ਉਹਨਾਂ ਨੂੰ ਪੱਕਾ ਕਰ ਦੇਣਗੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕਰਦਿਆਂ ਕਿਹਾ ਕਿ 26000 ਸਾਡੀ ਤਨਖਾਹ ਕੀਤੀ ਜਾਵੇ ਨਹੀਂ ਤਾਂ ਜਦੋਂ ਤੱਕ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰਦੀ ਇਸੇ ਤਰ੍ਹਾਂ ਪ੍ਰਦਰਸ਼ਨ ਉਹ ਕਰਦੇ ਰਹਿਣਗੇ। ਉਹਨਾਂਕਿਹਾ ਕਿ ਚੋਣਾਂ ਵਿੱਚ ਵਾਅਦੇ ਕਰਕੇ ਉਹ ਮੁੱਕਰ ਗਏ ਪਰ ਮਾਨ ਸਾਬ੍ਹ ਇਹ ਯਾਦ ਰੱਖਣ ਕਿ ਚੋਣਾਂ ਮੁੜ ਤੋਂ ਆ ਗਈਆਂ ਹਨ ਅਤੇ ਜੇਕਰ ਇਸ ਵਾਰ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅਗਲੀ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣ ਸਕੇਗੀ।

ਉੱਥੇ ਹੀ ਦੂਜੇ ਪਾਸੇ ਅਧਿਆਪਕਾਂ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਸਾਡੇ ਨਾਲ ਦੇ ਅਧਿਆਪਕਾਂ ਦੀ 18000 ਤਨਖਾਹ ਕਰ ਦਿੱਤੀ ਗਈ ਪਰ ਸਾਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਹਨਾਂ ਕਿਹਾ ਕਿ ਸਾਡੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ ਪਰ ਸਰਕਾਰ ਸਾਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੀ ਨਾ ਹੀ ਸਾਡੇ ਨਾਲ ਕੋਈ ਗੱਲਬਾਤ ਕਰ ਰਹੀ ਹੈ ਜਿਸ ਕਰਕੇ ਮਜਬੂਰੀ ਵਸ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.