ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਤੇ ਚੋਰਾਂ ਨੇ ਕੀਤਾ ਹੱਥ ਸਾਫ, ਦੋ ਬੱਸਾਂ ਦੇ ਬੈਂਟਰੇ ਚੋਰੀ ਕਰਕੇ ਹੋਏ ਰੱਫੂਚੱਕਰ

author img

By ETV Bharat Punjabi Team

Published : Jan 20, 2024, 2:57 PM IST

Updated : Jan 20, 2024, 3:12 PM IST

Thieves stole two batteries of buses of Punjab Roadways in tarn taran

ਤਰਨ ਤਾਰਨ ਵਿਖੇ ਚੋਰਾਂ ਨੇ ਗੁਰੂ ਘਰ ਦੇ ਨੇੜੇ ਖੜ੍ਹੀਆਂ ਬੱਸਾਂ ਵਿੱਚੋਂ ਬੱਸਾਂ ਦੇ ਬੈਟਰੇ ਚੋਰੀ ਕਰ ਲਏ। ਡਰਾਈਵਰਾਂ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਤਰਨ ਤਾਰਨ ਡੀਪੂ ਦੀਆਂ ਬੱਸਾਂ ਇਥੇ ਹੀ ਪਾਰਕ ਕਰਦੇ ਹਨ। ਪਰ ਹੁਣ ਇਸ ਚੋਰੀ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਤੇ ਚੋਰਾਂ ਨੇ ਕੀਤਾ ਹੱਥ ਸਾਫ, ਦੋ ਬੱਸਾਂ ਦੇ ਬੈਂਟਰੇ ਚੋਰੀ ਕਰਕੇ ਹੋਏ ਰੱਫੂਚੱਕਰ

ਤਰਨ ਤਾਰਨ : ਸੂਬੇ ਵਿੱਚ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ ਖੋਹਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਦਿਨ ਦਿਹਾੜੇ ਆਉਂਦੇ ਜਾਂਦੇ ਲੋਕ ਅਜਿਹੇ ਅਪਰਾਧੀਆਂ ਦਾ ਸ਼ਿਕਾਰ ਹੁੰਦੇ ਹਨ। ਪਰ ਤਾਜ਼ਾ ਮਾਮਲੇ 'ਚ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਖਡੂਰ ਸਾਹਿਬ ਵਿਖੇ ਚੋਰਾਂ ਨੇ ਬੀਤੀ ਦੇਰ ਰਾਤ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਕੋਲ ਖੜ੍ਹੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਆਪਣਾ ਸ਼ਿਕਾਰ ਬਣਾ ਲਿਆ ਅਤੇ ਬੱਸਾਂ ਦੇ ਬੈਟਰੇ ਚੋਰੀ ਕਰ ਲਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਡਰਾਈਵਰਾਂ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਤਰਨ ਤਾਰਨ ਡੀਪੂ ਦੀਆਂ ਬੱਸਾਂ ਵਿੱਚ ਨੌਕਰੀ ਕਰਦੇ ਹਨ।

ਬੱਸਾਂ ਦੀ ਸੁਰੱਖਿਅਤ ਪਾਰਕਿੰਗ ਦਾ ਹੋਵੇ ਢੁਕਵਾਂ ਪ੍ਰਬੰਧ : ਰੋਡਵੇਜ਼ ਮੁਲਾਜ਼ਮਾਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇਰ ਵੀ ਆਪਣੀ ਡਿਊਟੀ ਖਤਮ ਕਰਕੇ ਬੱਸਾਂ ਨੂੰ ਖਡੂਰ ਸਾਹਿਬ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦਰਬਾਰ ਸਾਹਿਬ ਦੇ ਕੋਲ ਖੜੀਆਂ ਕਰਕੇ ਚਲੇ ਗਏ। ਜਦ ਸਵੇਰੇ ਆ ਕੇ ਉਹ ਆਪਣੀ ਡਿਊਟੀ 'ਤੇ ਜਾਣ ਲੱਗੇ ਤਾਂ ਉਹਨਾਂ ਦੇਖਿਆ ਕਿ ਬੈਟਰੀ ਵਾਲੇ ਬਖਸ਼ਿਆ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਵਿੱਚੋਂ ਚੋਰਾਂ ਵੱਲੋਂ ਬੈਟਰੀ ਚੋਰੀ ਕਰ ਲਏ ਗਏ ਸਨ। ਉਹਨਾਂ ਨੇ ਦੱਸਿਆ ਕਿ ਦੋ ਬੱਸਾਂ ਦੇ ਬੈਟਰੀ ਚੋਰਾਂ ਨੇ ਚੋਰੀ ਕੀਤੇ ਹਨ ਅਤੇ ਲਗਭਗ ਦੋਵਾਂ ਬੱਸਾਂ ਦਾ 30 ਹਜਾਰ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਇਸ ਮੌਕੇ ਉਹਨਾਂ ਨੇ ਸਰਕਾਰ ਪਾਸੋਂ ਵੀ ਮੰਗ ਕੀਤੀ ਕਿ ਬੱਸਾਂ ਨੂੰ ਖੜ੍ਹੀਆਂ ਕਰਨ ਦਾ ਕੋਈ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਕਿਉਂਕਿ ਬਸ ਅੱਡਾ ਖਡੂਰ ਸਾਹਿਬ ਦੀ ਕੋਈ ਵੀ ਨਾ ਤਾਂ ਚਾਰ ਦੁਵਾਰੀ ਹੈ ਅਤੇ ਨਾ ਹੀ ਕੋਈ ਉਥੇ ਸਕਿਉਰਟੀ ਗਾਰਡ ਹੈ।

ਜਲਦ ਇਨਸਾਫ ਦਵਾਇਆ ਜਾਵੇ: ਉਹ ਇਸੇ ਡਰੋ ਹੀ ਬੱਸਾਂ ਬਸ ਸਟੈਂਡ ਵਿੱਚ ਖੜੀਆਂ ਨਹੀਂ ਕਰਦੇ ਅਤੇ ਸ਼੍ਰੀ ਦਰਬਾਰ ਸਾਹਿਬ ਨੇੜੇ ਉਹਨਾਂ ਵੱਲੋਂ ਸੁਰੱਖਿਅਤ ਜਗਾ ਸਮਝ ਕੇ ਬੀਤੇ ਲਗਭਗ 15 ਸਾਲਾਂ ਤੋਂ ਇੱਥੇ ਹੀ ਬੱਸਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਪਰ ਚੋਰਾਂ ਵੱਲੋਂ ਇੱਥੇ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਇਸ ਮੌਕੇ ਡਰਾਈਵਰਾਂ ਵੱਲੋਂ ਮੰਗ ਕੀਤੀ ਗਈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ। ਇਸ ਸਬੰਧੀ ਚੌਂਕੀ ਇੰਚਾਰਜ ਬਲਦੇਵ ਸਿੰਘ ਖਡੂਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਸਬੰਧੀ ਦਰਖਾਸਤ ਆਈ ਹੈ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।

Last Updated :Jan 20, 2024, 3:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.