ETV Bharat / state

ਸ਼ਾਤਿਰ ਠੱਗ ਨੇ ਗੂਗਲ ਪੇਅ ਏਜੈਂਟ ਬਣ ਕੇ ਦੁਕਾਨਦਾਰ ਨਾਲ ਮਾਰੀ ਹਜ਼ਾਰਾਂ ਦੀ ਠੱਗੀ - fake Google Pay agent

author img

By ETV Bharat Punjabi Team

Published : May 19, 2024, 5:58 PM IST

ਹੁਸ਼ਿਆਰਪੁਰ-ਜਲੰਧਰ ਮਾਰਗ 'ਤੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ 'ਤੇ ਗੂਗਲ ਪੇਅ ਐਪ ਦਾ ਝੂਠਾ ਏਜੰਟ ਬਣ ਕੇ ਆਏ ਨੌਜਵਾਨ ਨੇ ਦੁਕਾਨ ਮਾਲਕ ਦਾ ਫੋਨ ਚੋਰੀ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।

The thief cheated thousands of shopkeepers by becoming a Google Pay agent
ਸ਼ਾਤਿਰ ਠੱਗ ਨੇ ਗੂਗਲ ਪੇਅ ਏਜੈਂਟ ਬਣ ਕੇ ਦੁਕਾਨਦਾਰ ਨਾਲ ਮਾਰੀ ਹਜ਼ਾਰਾਂ ਦੀ ਠੱਗੀ (ETV BHARAT)

ਗੂਗਲ ਪੇਅ ਦਾ ਏਜੈਂਟ ਬਣ ਕੇ ਨੌਜਵਾਨ ਨੇ ਦੁਕਾਨਦਾਰ ਨਾਲ ਮਾਰੀ ਠੱਗੀ (ETV BHARAT)

ਹੁਸ਼ਿਆਰਪੁਰ : ਸੂਬੇ ਚ ਵੱਧ ਰਹੀਆਂ ਚੋਰੀਆਂ ਠੱਗੀਆਂ ਨੂੰ ਲੈਕੇ ਪੁਲਿਸ ਭਾਵੇਂ ਬਹੁਤ ਸਾਰੀਆਂ ਸਖਤੀਆਂ ਦੇ ਦਾਅਵੇ ਕਰੇ ਜਾਂ ਫਿਰ ਜਗ੍ਹਾ ਜਗ੍ਹਾ ਉੱਤੇ ਨਾਕੇਬੰਦੀ ਕਰੇ ਪਰ ਬਾਵਜੂਦ ਇਸ ਦੇ, ਠੱਗ ਆਪਣਾ ਕਾਂਡ ਕਰ ਹੀ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਜਲੰਧਰ ਮਾਰਗ 'ਤੇ ਪੈਂਦੀ ਆਈਟੀਆਈ ਨਜ਼ਦੀਕ ਤੋਂ, ਜਿੱਥੇ ਕਿ ਮੇਨ ਰੋਡ ਤੇ ਸਥਿਤ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ 'ਤੇ ਗੂਗਲ ਪੇ ਐਪ ਦਾ ਝੂਠਾ ਏਜੰਟ ਬਣ ਕੇ ਆਏ ਨੌਜਵਾਨ ਨੇ ਦੁਕਾਨ ਮਾਲਕ ਦਾ ਫੋਨ ਚੋਰੀ ਕਰ ਫਰਾਰ ਹੋਣ ਤੋਂ ਬਾਅਦ ਉਸਦੇ ਖਾਤੇ ਚੋਂ 75 ਹਜ਼ਾਰ ਦੀ ਨਕਦੀ ਕਢਵਾ ਲਈ। ਜਿਸ ਨਾਲ ਦੁਕਾਨ ਮਾਲਕ ਦਾ ਕਾਫੀ ਜਿ਼ਆਦਾ ਨੁਕਸਾਨ ਹੋਇਆ ਏ।

ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ : ਘਟਨਾ ਤੋਂ ਬਾਅਦ ਦੁਕਾਨ ਮਾਲਕ ਵੱਲੋਂ ਇਸਦੀ ਸੂਚਨਾ ਪੁਲਿਸ ਵਿਭਾਗ ਅਤੇ ਸਾਈਬਰ ਸੈਲ ਨੂੰ ਦੇ ਦਿੱਤੀ ਗਈ ਤੇ ਉਸ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਝੂਠੇ ਠੱਗ ਏਜੰਟ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਉਕਤ ਠੱਗ ਏਜੰਟ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਦੁਕਾਨ ਅੰਦਰ ਪਹਿਲਾਂ ਖੜ੍ਹਾ ਹੁੰਦਾ ਦਿਖਾਈ ਦਿੰਦਾ ਏ ਤੇ ਮੌਕਾ ਮਿਲਣ 'ਤੇ ਦੁਕਾਨ ਮਾਲਕ ਦਾ ਫੋਨ ਲੈ ਕੇ ਫਰਾਰ ਹੁੰਦਾ ਵੀ ਦਿਖਾਈ ਦਿੰਦਾ ਏ।

ਠੱਗ ਨੇ ਕਢਵਾਏ 75 ਹਜ਼ਾਰ ਰੁਪਏ : ਉਥੇ ਹੀ ਆਪਣੇ ਨਾਲ ਹੋਈ ਠੱਗੀ ਦੀ ਜਾਣਕਾਰੀ ਦਿੰਦਿਆਂ ਪੀੜਤ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਏ ਤੇ ਜਲੰਧਰ ਰੋਡ 'ਤੇ ਇਲੈਕਟ੍ਰੋਨਿਕਸ ਦੀ ਦੁਕਾਨ ਚਲਾਉਂਦਾ ਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਕ ਨੌਜਵਾਨ ਜਿਸ ਵਲੋਂ ਆਪਣਾ ਨਾਮ ਵਿਜੇ ਦੱਸਿਆ ਗਿਆ ਸੀ ਤੇ ਕਿਹਾ ਸੀ ਕਿ ਉਹ ਗੂਗਲ ਪੇਅ ਕੰਪਨੀ ਵਲੋਂ ਆਇਆ ਹੈ ਤੇ ਤੁਹਾਡਾ ਸਕੈਨਰ ਹੁਣ ਪੁਰਾਣਾ ਹੋ ਚੁੱਕਿਆ ਏ।

ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਵਲੋਂ ਪਹਿਲਾਂ ਮੇਰੇ ਫੋਨ ਤੋਂ ਹੀ ਆਨਲਾਈਨ ਸਕੈਨਰ ਬੁਕ ਕੀਤਾ ਗਿਆ ਤੇ ਜਦੋਂ ਸਕੈਨਰ ਦੁਕਾਨ 'ਤੇ ਆਇਆ ਤਾਂ ਫਿਰ ਉਕਤ ਨੌਜਵਾਨ ਦੁਕਾਨ 'ਤੇ ਆਇਆ ਤੇ ਉਸ ਨੂੰ ਝਾਂਸੇ 'ਚ ਲੈ ਕੇ ਉਸਦੇ ਮੋਬਾਇਲ ਦਾ ਕੋਡ ਉਸ ਤੋਂ ਲੈ ਲਿਆ। ਉਨ੍ਹਾਂ ਦੱਸਿਆ ਕਿ ਬੀਤੀ 15 ਮਈ ਦੀ ਦੇਰ ਸ਼ਾਮ ਵਕਤ ਕਰੀਬ ਸਾਢੇ 8 ਵਜੇ ਉਕਤ ਠੱਗ ਉਸਦਾ ਫੋਨ ਲੈ ਕੇ ਫਰਾਰ ਹੋ ਗਿਆ ਤੇ ਬਾਅਦ 'ਚ ਫੋਨ ਚੋਂ ਗੂਗਲ ਪੇਅ ਜ਼ਰੀਏ 75 ਹਜ਼ਾਰ ਰੁਪਏ ਕੱਢਵਾ ਲਏ।ਉਨ੍ਹਾਂ ਦੱਸਿਆ ਕਿ ਪੈਸਿਆਂ ਦੇ ਨਾਲ ਨਾਲ ਉਨ੍ਹਾਂ ਦਾ ਫੋਨ ਜਿਸਦੀ ਕੀਮਤ 15 ਹਜ਼ਾਰ ਦੇ ਕਰੀਬ ਐ ਉਹ ਵੀ ਜਾਂਦਾ ਲੱਗਾ ਏ। ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਉਕਤ ਠੱਗ ਨੂੰ ਕਾਬੂ ਕਰਨ ਦੀ ਮੰਗ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.