ETV Bharat / state

10ਵੀਂ ਜਮਾਤ ਦੇ ਨਤੀਜਿਆਂ 'ਚ ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਦੋ ਸਹੇਲੀਆਂ ਨੇ ਮਾਰੀ ਬਾਜ਼ੀ, ਪੰਜਾਬ ਭਰ 'ਚੋਂ ਹਾਸਿਲ ਕੀਤਾ ਪਹਿਲਾ ਤੇ ਦੂਜਾ ਸਥਾਨ - PSEB 10TH RESULT 2024

author img

By ETV Bharat Punjabi Team

Published : Apr 18, 2024, 6:56 PM IST

Updated : Apr 18, 2024, 10:36 PM IST

PSEB 10TH RESULT 2024
ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ

Punjab Board 10th Result: ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸਕੂਲ ਦੀਆਂ 2 ਵਿਦਿਆਰਥਣਾਂ ਨੇ ਮਾਰੀ ਬਾਜ਼ੀ, ਪੰਜਾਬ ਚ ਆਈਆਂ ਪਹਿਲੇ ਅਤੇ ਦੂਜੇ ਨੰਬਰ ਤੇ। ਅਦਿਤੀ ਆਈ ਪੰਜਾਬ ਚ ਅਵਲ 100 ਫੀਸਦੀ ਨੰਬਰ, 650 ਚੋ 650 ਨੰਬਰ, ਏਲਿਸ਼ਾ ਸ਼ਰਮਾ ਆਈ ਦੂਜੇ ਨੰਬਰ ਤੇ ਹਾਸਿਲ ਕੀਤੇ 99.23 ਫੀਸਦੀ ਅੰਕ ਹਾਸਿਲ ਕੀਤੇ ਹਨ।

10ਵੀਂ ਜਮਾਤ ਦੇ ਨਤੀਜਿਆਂ 'ਚ ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਦੋ ਸਹੇਲੀਆਂ ਨੇ ਮਾਰੀ ਬਾ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਐਲਾਨੇ ਗਏ ਹਨ। 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ ਲੁਧਿਆਣਾ ਦੀ ਅਦਿਤੀ ਨੇ ਸੂਬੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸ਼ਿਮਲਾਪੁਰੀ, ਲੁਧਿਆਣਾ ਵਿੱਚ ਪੜ੍ਹਦੀ ਅਦਿਤੀ ਨੇ ਸਾਰੇ ਵਿਸ਼ਿਆਂ ਵਿੱਚ 100 ਫੀਸਦੀ ਅੰਕ ਪ੍ਰਾਪਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਲੁਧਿਆਣਾ ਦੇ ਇਸੇ ਸਕੂਲ ਦੀ ਅਲੀਸ਼ਾ ਨੇ 650 ਵਿੱਚੋਂ 645 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਅੰਬਰ ਪਬਲਿਕ ਸਕੂਲ ਬਾਬਾ ਬਕਾਲਾ, ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਨੇ 645 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

Punjab Board 10th Result
ਆਧਿਆਪਕਾਂ ਵੱਲੋਂ ਮੂੰਹ ਮਿੱਠਾ ਕਰਵਾਉਣ ਦੀਆਂ ਤਸਵੀਰਾਂ

10ਵੀਂ ਜਮਾਤ ਦੇ ਨਤੀਜਿਆਂ 'ਚ ਇਸ ਵਾਰ ਲੁਧਿਆਣਾ ਦੀ ਅਦਿੱਤੀ ਨੇ ਟੌਪ ਕੀਤਾ ਹੈ। ਅਦਿੱਤੀ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਦੂਜੇ ਨੰਬਰ 'ਤੇ ਲੁਧਿਆਣਾ ਦੀ ਆਲੀਸਾ ਸ਼ਰਮਾ ਰਹੀ ਹੈ ,ਜਿਸ ਨੇ 99.23 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਤੀਜੇ ਨੰਬਰ 'ਤੇ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਰਹੀ ਹੈ , ਜਿਸ ਨੇ 99.23 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠੇ ਸਨ, ਉਹ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਨਤੀਜਾ ਜਾਰੀ ਹੋਣ ਤੋਂ ਬਾਅਦ ਤੁਸੀਂ ਇਹਨਾਂ ਸਟੈਪਾਂ ਦੀ ਪਾਲਣਾ ਕਰਕੇ ਆਪਣਾ ਨਤੀਜਾ ਦੇਖ ਸਕਦੇ ਹੋ।

Punjab Board 10th Result
ਤੇਜਾ ਸਿੰਘ ਸੁਤੰਤਰ ਸਕੂਲ ਵਿੱਚ ਆਧਿਆਪਕਾਂ ਨਾਲ ਵਿਦਿਆਰਥਣਾਂ

'ਅੱਜ ਮੈਂ ਬਹੁਤ ਖੁਸ਼ ਹਾਂ ਕਿ ਇਹ ਮੁਕਾਮ ਹਾਸਿਲ ਕੀਤਾ, ਇਸ ਵਿੱਚ ਸਕੂਲ ਅਤੇ ਪਰਿਵਾਰ ਦੀ ਬਹੁਤ ਮੇਹਨਤ ਰਹੀ ਹੈ। ਮੈਂ ਅੱਗੇ ਜਾ ਕੇ ਡਾਕਟਰ ਬਣਨਾ ਚਾਹੁੰਦੀ ਹਾਂ।'-ਅਦਿਤੀ, ਵਿਦਿਆਰਥਣ

Punjab Board 10th Result
ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਤਸਵੀਰਾਂ

'ਮੈਂ ਇਹ ਮੁਕਾਮ ਹਾਸਿਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਅੱਜ ਮੇਰੀ ਮਿਹਨਤ ਰੰਗ ਲੈ ਕੇ ਆਈ ਹੈ। ਅਵਲ ਲਾਉਣ ਦੇ ਵਿੱਚ ਮੇਰੇ ਪਰਿਵਾਰ ਅਤੇ ਸਕੂਲ ਦਾ ਇੱਕ ਅਹਿਮ ਰੋਲ ਰਿਹਾ ਹੈ।' -ਅਲੀਸ਼ਾ ਸ਼ਰਮਾ, ਵਿਦਿਆਰਥਣ

Punjab Board 10th Result
10ਵੀਂ ਜਮਾਤ ਦੇ ਨਤੀਜਿਆਂ 'ਚ ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਦੋ ਸਹੇਲੀਆਂ ਨੇ ਮਾਰੀ ਬਾਜ਼ੀ

ਇਸ ਮੌਕੇ ਸਕੂਲ ਦੇ ਵਿੱਚ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਪਰਿਵਾਰ ਦਾ ਵੀ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ, ਉੱਥੇ ਹੀ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਕਿਹਾ ਕਿ ਸਾਡੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਬੱਚੀਆਂ ਨੇ ਅੱਜ ਇਹ ਪੁਜੀਸ਼ਨ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਰੱਬ ਦੀ ਮੇਹਰ ਹੈ ਕਿ ਹਰ ਸਾਲ ਹੀ ਇਸ ਸਕੂਲ ਦੇ ਵਿੱਚ ਕੋਈ ਨਾ ਕੋਈ ਪੰਜਾਬ ਪੱਧਰ ਦੀ ਪੋਜੀਸ਼ਨ ਜਰੂਰ ਹੁੰਦੀ ਹੈ ਅਤੇ ਇਸ ਸਾਲ ਦੋਵੇਂ ਪਹਿਲੀਆਂ ਪੋਜੀਸ਼ਨਾਂ ਸਾਡੇ ਸਕੂਲ ਤੋਂ ਆਈ ਹੈ, ਜਿਸ ਲਈ ਉਹਨਾਂ ਨੂੰ ਬਹੁਤ ਖੁਸ਼ੀ ਹੈ।

Punjab Board 10th Result
10ਵੀਂ ਜਮਾਤ ਦੇ ਨਤੀਜਿਆਂ 'ਚ ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਦੋ ਸਹੇਲੀਆਂ ਨੇ ਮਾਰੀ ਬਾਜ਼ੀ

ਇਹ ਪ੍ਰੀਖਿਆ ਫਰਵਰੀ ਤੋਂ ਮਾਰਚ ਦਰਮਿਆਨ ਹੋਈ ਸੀ: ਇਸ ਵਾਰ 3 ਲੱਖ ਵਿਦਿਆਰਥੀਆਂ ਨੇ PSEB ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆ 13 ਫਰਵਰੀ ਤੋਂ 5 ਮਾਰਚ ਦਰਮਿਆਨ ਕਰਵਾਈ ਗਈ ਸੀ। ਇਹ ਪ੍ਰੀਖਿਆ ਸੂਬੇ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਲਈ ਗਈ ਸੀ। ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਪੇਪਰ ਲੀਕ ਜਾਂ ਵੱਡੇ ਪੱਧਰ 'ਤੇ ਨਕਲ ਕਰਨ ਵਰਗੀ ਕੋਈ ਘਟਨਾ ਕਿਤੇ ਵੀ ਸਾਹਮਣੇ ਨਹੀਂ ਆਈ। ਬੋਰਡ ਨੇ ਸਭ ਤੋਂ ਪਹਿਲਾਂ ਨਤੀਜੇ ਐਲਾਨ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲੇ ਤੱਕ ਗੁਆਂਢੀ ਸੂਬੇ ਦੇ ਕਿਸੇ ਵੀ ਬੋਰਡ ਨੇ ਨਤੀਜਾ ਨਹੀਂ ਐਲਾਨਿਆ ਹੈ। ਜਦਕਿ CBSE ਨੇ ਵੀ ਅਜੇ ਤੱਕ ਨਤੀਜਾ ਘੋਸ਼ਿਤ ਨਹੀਂ ਕੀਤਾ ਹੈ।

Last Updated :Apr 18, 2024, 10:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.