ETV Bharat / state

ਨਹਿਰੀ ਵਿਭਾਗ ਦੇ ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਸੈਕਟਰੀ ਖਿਲਾਫ ਖੋਲ੍ਹਿਆ ਮੋਰਚਾ - PATWARI OF CANAL DEPARTMENT

author img

By ETV Bharat Punjabi Team

Published : May 26, 2024, 5:22 PM IST

ਨਹਿਰੀ ਵਿਭਾਗ ਦੇ ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਖਿਲਾਫ ਮੋਰਚਾ ਖੋਲ੍ਹਿਆ ਹੈ। ਇਹਨਾਂ ਦਾ ਦੋਸ਼ ਹੈ ਕਿ ਸੈਕਟਰੀ ਕ੍ਰਿਸ਼ਨ ਕੁਮਾਰ ਨਹਿਰੀ ਪਟਵਾਰੀ ਬਨਾਮ ਪੰਜਾਬ ਸਰਕਾਰ ਸੰਘਰਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

THE PATWARI OF CANAL DEPARTMENT AGAIN OPENED A FRONT AGAINST THE SECRETARY PUNJAB GOVERNMENT
ਨਹਿਰੀ ਵਿਭਾਗ ਦੇ ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਸੈਕਟਰੀ ਖਿਲਾਫ ਖੋਲ੍ਹਿਆ ਮੋਰਚਾ (Bathinda)

ਨਹਿਰੀ ਵਿਭਾਗ ਦੇ ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਸੈਕਟਰੀ ਖਿਲਾਫ ਖੋਲ੍ਹਿਆ ਮੋਰਚਾ (ETV Bharat)

ਬਠਿੰਡਾ: ਪੰਜਾਬ ਦੇ ਨਹਿਰੀ ਵਿਭਾਗ ਦੇ ਕਰੀਬ ਦੋ ਸੌ ਪਟਵਾਰੀਆਂ ਨੂੰ ਚਾਰਜ ਸ਼ੀਟ ਕੀਤੇ ਜਾਣ ਦਾ ਮੁੱਦਾ ਅੱਜ ਇੱਕ ਵਾਰ ਫਿਰ ਤੋਂ ਚੁੱਕਿਆ ਗਿਆ। ਪਟਵਾਰ ਯੁਨੀਆਨ ਦੇ ਆਗੂਆਂ ਨੇ ਮੀਡੀਆ ਸਾਹਮਣੇ ਇਸ ਮੁੱਦੇ ਸੰਬੰਧੀ ਵੱਡੇ ਖੁਲਾਸੇ ਕਰਦੇ ਹੋਏ ਨਹਿਰੀ ਪਟਵਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਕਿਹਾ ਕਿ ਪੰਜਾਬ ਦੇ ਖੇਤਾ ਨੂੰ ਸਿੰਚਾਈ ਲਈ ਮਿਲ ਰਹੇ 22/23 ਪ੍ਰਤੀਸ਼ਤ ਪਾਣੀ ਨੂੰ ਕਾਗਜਾਂ ਵਿੱਚ ਸੌ ਪ੍ਰਤੀਸ਼ਤ ਦਰਸਾਉਣ ਲਈ ਪੰਜਾਬ ਸਰਕਾਰ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ਨਹਿਰੀ ਵਿਭਾਗ ਦੇ ਪਟਵਾਰੀਆ 'ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ । ਇਸੇ ਲੜੀ ਤਹਿਤ ਉਨਾਂ ਦੇ ਕਰੀਬ ਦੌ ਸੌ ਉਪਰ ਪਟਵਾਰੀਆ ਨੂੰ ਚਾਰਜ ਸ਼ੀਟ ਕੀਤਾ ਗਿਆ ਹੈ। ਜਦੋਂਕਿ ਉਨਾਂ ਨੂੰ ਬਿਨਾਂ ਚਾਰਜ ਸੀਟ ਕੀਤੀਆ ਬਠਿੰਡਾ ਤੋਂ ਪਠਾਨਕੋਟ ਬਦਲ ਦਿੱਤਾ ਗਿਆ ਅਤੇ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।

ਕਈ ਵਾਰ ਕੀਤੀ ਕਲਮ ਛੋੜ ਹੜਤਾਲ: ਉਹਨਾਂ ਕਿਹਾ ਕਿ ਇਸ ਦੀ ਵਜ੍ਹਾ ਹੈ ਕਿ ਅਸੀਂ ਕਾਗਜ਼ਾਂ 'ਚ ਪੰਜਾਬ ਦੇ ਖੇਤਾ ਨੂੰ ਸੰਚਾਈ ਲਈ ਮਿਲ ਰਹੇ 22 ਤੋਂ 23 ਪ੍ਰਤੀਸ਼ਤ ਪਾਣੀ ਨੂੰ ਸੌ ਪ੍ਰਤੀਸ਼ਤ ਦਰਸਾ ਸਕੀਏ, ਪਰ ਅਸੀਂ ਅਜਿਹਾ ਕੁਝ ਨਹੀਂ ਕਰਾਂਗੇ। ਇਸ ਲਈ ਹੀ ਅੱਜ ਇਸ ਦੇ ਵਿਰੋਧ ਵੱਜੋਂ ਨਹਿਰੀ ਪਟਵਾਰੀ ਯੂਨੀਅਨ ਵੱਲੋਂ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਪਿਛਲੇ ਦਿਨੀ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ਇਸ ਕਲਮ ਛੋੜ ਹੜਤਾਲ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਿਵੇਂ ਉਨਾਂ ਦੀ ਲੜਾਈ ਪੰਜਾਬ ਸਰਕਾਰ ਨਾਲ ਹੋਵੇ। ਪਰ ਅਜਿਹਾ ਕੁਝ ਨਹੀ ਹੈ। ਉਨਾਂ ਦੀ ਲੜਾਈ ਸੈਕਟਰੀ ਕ੍ਰਿਸ਼ਨ ਕੁਮਾਰ ਨਾਲ ਹੀ ਹੈ। ਜਿਨਾਂ ਵੱਲੋ ਉਨਾਂ ਤੋਂ ਸਿਚਾਈ ਸੰਬੰਧੀ ਫਰਜੀ ਆਕੜੇ ਤਿਆਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਉਹ ਅਜਿਹਾ ਨਹੀਂ ਕਰਨਗੇ ਭਾਵੇਂ ਹੀ ਉਨਾਂ ਨੂੰ ਆਪਣੇ ਪੰਜਾਬ ਦੇ ਹੱਕਾ ਲਈ ਕਿੰਨੀ ਵੱਡੀ ਕੁਰਬਾਨੀ ਦੇਣੀ ਪਵੇ। ਆਪਣੇ ਸੰਘਰਸ਼ ਨੂੰ ਨਵੀਂ ਰੂਪ ਰੇਖਾ ਦੇਣ ਲਈ ਉਨਾਂ ਵੱਲੋ ਜਲਦ ਹੀ ਕਿਸਾਨ ਜੰਥੇਬੰਦੀਆ ਅਤੇ ਹੋਰ ਸੰਘਰਸੀਲ ਜੰਥੇਬੰਦੀਆ ਨਾਲ ਬੈਠਕ ਕਰਕੇ ਇਸ ਲੜਾਈ ਸਿਖਰ 'ਤੇ ਪਹੁਚਿਆ ਜਾਵੇਗਾ। ਤਾਂ ਜੋ ਪੰਜਾਬ ਦੇ ਪਾਣੀਆ ਨੂੰ ਲੈ ਕੇ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ਖੇਡੀ ਜਾ ਰਹੀ ਫਰਜੀ ਆਂਕੜਿਆਂ ਦੇ ਖੇਡ ਨੂੰ ਰੋਕਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.