ETV Bharat / state

ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਬੇਸੁੱਧ ਮਿਲੀ ਨੌਜਵਾਨ ਕੁੜੀ, ਕਥਿਤ ਤੌਰ 'ਤੇ ਨਸ਼ੇ ਦੇ ਵਿੱਚ ਹੋਣ ਦਾ ਸ਼ੱਕ

author img

By ETV Bharat Punjabi Team

Published : Feb 28, 2024, 4:02 PM IST

Updated : Feb 28, 2024, 4:24 PM IST

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਕੁੜੀ ਕਥਿਤ ਤੌਰ ਉੱਤੇ ਨਸ਼ੇ ਦੀ ਹਾਲਤ ਵਿੱਚ ਬੇਸੁੱਧ ਸੜਕ ਉੱਤੇ ਮਿਲੀ ਪਈ ਹੈ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਐਂਬੁਲੈਂਸ ਰਾਹੀਂ ਕੁੜੀ ਨੂੰ ਹਸਪਤਾਲ ਪਹੁੰਚਾਇਆ।

The girl was allegedly found in a state of intoxication
ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਬੇਸੁੱਧ ਮਿਲੀ ਨੌਜਵਾਨ ਕੁੜੀ

ਲੁਧਿਆਣਾ: ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਨੌਜਵਾਨ ਲੜਕੀ ਬੇਸੁੱਧ ਹਾਲਤ ਦੇ ਵਿੱਚ ਮਿਲੀ ਹੈ, ਜਿਸ ਦੀ ਹਾਲਤ ਵੇਖ ਕੇ ਲੱਗ ਰਿਹਾ ਸੀ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਹੈ। ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਕਿਸੇ ਲੜਕੀ ਤੋਂ ਪੈਸੇ ਲੈਣ ਲਈ ਆਈ ਸੀ। ਉਹਨਾਂ ਦੱਸਿਆ ਕਿ ਉਹ ਗਿਰ ਗਈ ਜਿਸ ਕਰਕੇ ਉਸ ਦੇ ਸੱਟ ਲੱਗ ਗਈ। ਨੇੜੇ ਇਲਾਕੇ ਦੇ ਲੋਕਾਂ ਨੇ ਲੜਕੀ ਦੀ ਹਾਲਤ ਨੂੰ ਵੇਖਦੇ ਹੋਏ ਤੁਰੰਤ 108 ਨੰਬਰ ਉੱਤੇ ਐਂਬੂਲੈਂਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੀਸੀਆਰ ਟੀਮ ਅਤੇ 108 ਐਬੂਲੈਂਸ ਨੇ ਲੜਕੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਜਾਇਆ ਗਿਆ ਹੈ।


ਲੜਕੀ ਦੀ ਹਾਲਤ ਦੇਖ ਕੇ ਲੱਗ ਰਿਹਾ ਹੈ ਕਿ ਕਥਿਤ ਤੌਰ ਉੱਤੇ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਹੈ। ਹਾਲਾਂਕਿ ਲੜਕੀ ਨੂੰ ਮਹਿਲਾ ਬਾਰ-ਬਾਰ ਪੁੱਛ ਰਹੀ ਹੈ ਕਿ ਉਸ ਨੇ ਕੋਈ ਨਸ਼ਾ ਕੀਤਾ ਹੈ ਤਾਂ ਉਹ ਕੋਈ ਜਵਾਬ ਨਹੀਂ ਦੇ ਪਾ ਰਹੀ ਹੈ। ਨੌਜਵਾਨ ਲੜਕੀ ਦੀ ਇਸ ਤਰ੍ਹਾਂ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਵੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਕਿਸ ਪਾਸੇ ਜਾ ਰਹੀ ਹੈ ਇਹ ਸਾਫ ਵੇਖਿਆ ਜਾ ਰਿਹਾ ਹੈ। ਉੱਥੇ ਹੀ 108 ਐਬੂਲੈਂਸ ਉੱਤੇ ਲੜਕੀ ਨੂੰ ਲੈਣ ਆਏ ਡਰਾਈਵਰ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਜਿਸ ਤੋਂ ਬਾਅਦ ਮੌਕੇ ਉੱਤੇ ਉਹ ਪਹੁੰਚੇ ਹਨ। ਉਹਨਾਂ ਕਿਹਾ ਕਿ ਲੜਕੀ ਨਸ਼ੇ ਦੀ ਹਾਲਤ ਦੇ ਵਿੱਚ ਹੈ ਅਤੇ ਉਸ ਨੂੰ ਹੁਣ ਉਹ ਸਿਵਲ ਹਸਪਤਾਲ ਲੈ ਕੇ ਜਾ ਰਹੇ ਹਨ।



ਲੜਕੀ ਦੀ ਹਾਲਤ ਕਾਫੀ ਖਰਾਬ ਲੱਗ ਰਹੀ ਸੀ। ਲੋਕਾਂ ਨੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੂਰੀ ਤਰਾਂ ਬੇਸੁੱਧ ਸੀ ਅਤੇ ਲੋਕਾਂ ਨੇ ਦੱਸਿਆ ਕੇ ਉਸ ਦੀ ਸ਼ਨਾਖਤ ਨਹੀਂ ਹੋ ਪਾ ਰਹੀ ਹੈ। ਉੱਥੇ ਹੀ ਐਂਬੂਲੈਂਸ ਚਾਲਕ ਨੇ ਦੱਸਿਆ ਹੈ ਕਿ ਲੜਕੀ ਅਣਪਛਾਤੀ ਹੈ ਅਤੇ ਹੁਣ ਉਸ ਨੂੰ ਸਿਵਿਲ ਹਸਪਤਾਲ ਉਹ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉੱਥੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਲੜਕੀ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਵਿੱਚ ਲਗਾਤਾਰ ਨਸ਼ੇ ਦੀ ਵਿਕਰੀ ਜਾਰੀ ਹੈ। ਹੁਣ ਨੌਜਵਾਨ ਹੀ ਨਹੀਂ ਸਗੋਂ ਲੜਕੀਆਂ ਵੀ ਨਸ਼ੇ ਦੀ ਦਲਦਲ ਵਿੱਚ ਫਸਦੀਆਂ ਜਾ ਰਹੀਆਂ ਹਨ ।



Last Updated : Feb 28, 2024, 4:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.