ETV Bharat / state

ਮੁੱਖ ਸਕੱਤਰ ਨੂੰ ਲਿੱਖੀ ਚਿੱਠੀ ਦਾ ਹੋਇਆ ਅਸਰ, ਰੋਹਤਕ ਤੋਂ ਚੰਡੀਗੜ੍ਹ ਰੈਫਰ ਕੀਤਾ ਜ਼ਖਮੀ ਕਿਸਾਨ ਪ੍ਰੀਤਪਾਲ ਸਿੰਘ

author img

By ETV Bharat Punjabi Team

Published : Feb 24, 2024, 3:49 PM IST

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਇੱਕ ਪੱਤਰ ਲਿਖ ਕੇ ਪੀਜੀਆਈ ਰੋਹਤਕ ਵਿੱਚ ਦਾਖ਼ਲ ਕਿਸਾਨ ਪ੍ਰੀਤਪਾਲ ਸਿੰਘ ਨੂੰ ਪੰਜਾਬ ਅਧਿਕਾਰੀਆਂ ਨੂੰ ਸੌਂਪਣ ਦੀ ਬੇਨਤੀ ਕੀਤੀ ਹੈ। ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਇਲਾਜ ਪੰਜਾਬ ਵਿੱਚ ਮੁਫ਼ਤ ਕਰਵਾਇਆ ਜਾ ਸਕੇ।

The effect of the letter written to the Chief Secretary, the injured farmer Preetpal Singh was referred from Rohtak to Chandigarh
ਮੁੱਖ ਸਕਤੱਰ ਨੂੰ ਲਿੱਖੀ ਚਿੱਠੀ ਦਾ ਹੋਇਆ ਅਸਰ,ਰੋਹਤਕ ਤੋਂ ਚੰਡੀਗੜ੍ਹ ਰੈਫਰ ਕੀਤਾ ਜ਼ਖਮੀ ਕਿਸਾਨ ਪ੍ਰੀਤਪਾਲ ਸਿੰਘ

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਇੱਕ ਪੱਤਰ ਲਿਖ ਕੇ ਪੀਜੀਆਈ ਰੋਹਤਕ ਵਿੱਚ ਦਾਖ਼ਲ ਕਿਸਾਨ ਪ੍ਰੀਤਪਾਲ ਸਿੰਘ ਨੂੰ ਪੰਜਾਬ ਅਧਿਕਾਰੀਆਂ ਨੂੰ ਸੌਂਪਣ ਦੀ ਬੇਨਤੀ ਕੀਤੀ ਹੈ। ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਇਲਾਜ ਪੰਜਾਬ ਵਿੱਚ ਮੁਫ਼ਤ ਕਰਵਾਇਆ ਜਾ ਸਕੇ। ਇਸ ਅਪੀਲ ਤੋਂ ਬਾਅਦ ਹੁਣ ਜ਼ਖਮੀ ਨੌਜਵਾਨ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਥੇ ਹੁਣ ਪ੍ਰਿਤਪਾਲ ਸਿੰਘ ਦਾ ਇਲਾਜ ਹੋਵੇਗਾ।

ਖਨੌਰੀ ਬਾਰਡਰ 'ਤੇ ਹੋਇਆ ਸੀ ਜ਼ਖਮੀ : ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੋਰਾਨ ਹਰਿਆਣਾ ਪੁਲਿਸ ਅਤੇ ਪੰਜਾਬ ਦੇ ਕਿਸਾਨਾਂ ਵਿੱਚ ਹੋ ਰਹੀ ਝੜਪ ਦੌਰਾਨ ਖਨੌਰੀ ਬਾਰਡਰ 'ਤੇ ਕਿਸਾਨ ਧਰਨੇ 'ਚ ਜ਼ਖਮੀ ਹੋਏ ਨੌਜਵਾਨ ਨੂੰ ਰੋਹਤਕ ਪੀਜੀਆਈ 'ਚ ਭਰਤੀ ਕਰਵਾਇਆ ਗਿਆ ਸੀ। ਨੌਜਵਾਨ ਦੇ ਸਿਰ, ਲੱਤਾਂ ਅਤੇ ਬੁੱਲ੍ਹਾਂ ਸਮੇਤ ਸਰੀਰ 'ਤੇ ਸੱਟਾਂ ਲੱਗੀਆਂ ਸਨ। ਜ਼ਖ਼ਮੀਆਂ ਦਾ ਇਲਾਜ ਰੋਹਤਕ ਪੀਜੀਆਈ ਵਿੱਚ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਸੀ। ਜ਼ਖਮੀ ਦੀ ਪਛਾਣ ਪ੍ਰੀਤਪਾਲ ਵਾਸੀ ਪਿੰਡ ਨਵਾਂ ਸੰਗਰੂਰ, ਪੰਜਾਬ ਵਜੋਂ ਹੋਈ ਹੈ।

ਪੇਸ਼ੇ ਤੋਂ ਅਧਿਆਪਕ ਹੈ ਨੌਜਵਾਨ : ਇਸ ਮਾਮਲੇ 'ਚ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਸੀ ਕਿ ਉਹਨਾਂ ਦਾ ਪੁੱਤਰ ਇਸ ਹਾਲਤ ਵਿੱਚ ਪਿਆ ਹੈ। ਇਸ ਤੋਂ ਬਾਅਦ ਪਰਿਵਾਰ ਨੇ ਉਥੇ ਪੰਹੁਚ ਕੀਤੀ ਅਤੇ ਇਸ ਦੋਰਾਨ ਪ੍ਰੀਤਪਾਲ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਇੱਕ ਕੋਚਿੰਗ ਅਕੈਡਮੀ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹੈ, ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬੁੱਧਵਾਰ ਨੂੰ ਪ੍ਰੀਤਪਾਲ ਆਪਣੇ ਸਾਲੇ (ਜੋ ਕਿ ਸਰਕਾਰੀ ਡਾਕਟਰ ਹੈ ਅਤੇ ਐਂਬੂਲੈਂਸ ਡਿਊਟੀ 'ਤੇ ਹੈ) ਨੂੰ ਕੱਪੜੇ ਦੇਣ ਲਈ ਖਨੌਰੀ ਸਰਹੱਦ 'ਤੇ ਗਿਆ ਸੀ। ਇਸ ਦੌਰਾਨ ਉਸ ਦੇ ਨੇੜੇ ਅੱਥਰੂ ਗੈਸ ਦਾ ਇੱਕ ਗੋਲਾ ਡਿੱਗਿਆ। ਜਿਸ ਕਾਰਨ ਉਸਨੂੰ ਦੇਖਣ ਵਿੱਚ ਵੀ ਦਿੱਕਤ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਪ੍ਰੀਤਪਾਲ 'ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਪੁਲਿਸ ਵਾਲੇ ਉਸ ਨੂੰ ਵੀ ਘੜੀਸ ਕੇ ਲੈ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.