ETV Bharat / state

ਅੰਮ੍ਰਿਤਸਰ ਤੋਂ ਅਯੁੱਧਿਆ ਲਈ ਰਵਾਨਾ ਹੋਈ ਸ਼ਰਧਾਲੂਆਂ ਦੀ ਖ਼ਾਸ ਟ੍ਰੇਨ, ਮੋਦੀ ਸਰਕਾਰ ਦਾ ਕੀਤਾ ਧੰਨਵਾਦ

author img

By ETV Bharat Punjabi Team

Published : Feb 29, 2024, 3:17 PM IST

ਅੰਮ੍ਰਿਤਸਰ ਦੇ ਇਤਿਹਾਸਿਕ ਦੁਰਗਿਆਨਾ ਮੰਦਿਰ ਵੱਲੋਂ ਕੀਤੀ ਗਈ ਸ਼ਰਧਾਲੂਆਂ ਦੇ ਅੱਯੁਧਿਆ ਜਾਣ ਦੀ ਵਿਵਸਥਾ ਕੀਤੀ ਗਈ।ਇਸ ਟ੍ਰੇਨ ਵਿੱਚ 1340 ਦੇ ਕਰੀਬ ਸ਼ਰਧਾਲੁ ਅੱਯੁਧਿਆ ਦੇ ਲਈ ਰਵਾਨਾ ਹੋਏ।

Special train for pilgrims left from Amritsar for Ayodhya, thanks to Modi government
ਅੰਮ੍ਰਿਤਸਰ ਤੋਂ ਅਯੁੱਧਿਆ ਲਈ ਰਵਾਨਾ ਹੋਈ ਸ਼ਰਧਾਲੂਆਂ ਲਈ ਖ਼ਾਸ ਟਰੇਨ, ਮੋਦੀ ਸਰਕਾਰ ਦਾ ਕੀਤਾ ਧੰਨਵਾਦ

ਅੰਮ੍ਰਿਤਸਰ ਤੋਂ ਅਯੁੱਧਿਆ ਲਈ ਰਵਾਨਾ ਹੋਈ ਸ਼ਰਧਾਲੂਆਂ ਲਈ ਖ਼ਾਸ ਟ੍ਰੇਨ, ਮੋਦੀ ਸਰਕਾਰ ਦਾ ਕੀਤਾ ਧੰਨਵਾਦ

ਐਂਕਰ : ਅੰਮ੍ਰਿਤਸਰ ਤੋਂ ਖਾਸ ਤੌਰ 'ਤੇ ਅਯੋਧਿਆ ਦੇ ਲਈ ਰਾਮ ਲੱਲਾ ਦੇ ਮੰਦਿਰ ਦੇ ਦਰਸ਼ਨ ਲਈ ਸ਼ਰਧਾਲੂਆਂ ਦੀ ਟ੍ਰੇਨ ਰਵਾਨਾ ਹੋਈ, ਇਸ ਮੌਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਰੇਲਵੇ ਸਟੇਸ਼ਨ 'ਤੇ ਸ਼੍ਰੀ ਰਾਮ ਜੀ ਦੇ ਜੈਕਾਰੇ ਲਗਾਏ ਗਏ। ਇਸ ਮੌਕੇ ਸਾਰਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਵਿੱਚ ਗੂੰਜ ਉੱਠਿਆ, ਇਹ ਮਾਹੌਲ ਵੇਖਣ ਵਾਲਾ ਸੀ, ਇਸ ਮੋਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ 500 ਸਾਲਾਂ ਦੇ ਬਾਅਦ ਸਾਨੂੰ ਅੱਜ ਸ਼੍ਰੀ ਰਾਮ ਜੀ ਦੇ ਮੰਦਿਰ ਜਾਣ ਦਾ ਮੌਕਾ ਮਿਲਿਆ ਹੈ।

ਦੱਸਣਯੋਗ ਹੈ ਕਿ ਇਹ ਚਾਰ ਦਿਨ ਦੀ ਯਾਤਰਾ ਹੈ ਅਤੇ ਇਸ ਮੌਕੇ ਭਾਜਪਾ ਆਗੂ ਸੰਜੀਵ ਕੁਮਾਰ ਤੇ ਮੰਦਿਰ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼੍ਰੀ ਰਾਮ ਲੱਲਾ ਜੀ ਦਾ ਮੰਦਿਰ ਵੇਖਣ ਦੇ ਲਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਅਯੋਧਿਆ ਦੇ ਲਈ, ਸ਼ਰਧਾਲੂਆ ਦੇ ਲਈ ਇੱਕ ਟ੍ਰੇਨ ਰਵਾਨਾ ਕੀਤੀ ਗਈ ਹੈ।

ਵੱਡੀ ਗਿਣਤੀ 'ਚ ਨਜ਼ਰ ਆਏ ਸ਼ਰਧਾਲੂ : ਇਸ ਦੌਰਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਅਯੋਧਿਆ ਵਿੱਚ ਰਾਮ ਮੰਦਿਰ ਦੇ ਦਰਸ਼ਨ ਕਰਨ ਦੇ ਲਈ ਇਸ ਟ੍ਰੇਨ ਰਾਹੀਂ ਰਵਾਨਾ ਹੋਏ ਇਸ ਮੌਕੇ ਉਹਨਾਂ ਨੇ ਰੇਲਵੇ ਪ੍ਰਸ਼ਾਸਨ ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਜਿਨਾਂ ਦੀ ਰਹਿਨੁਮਾਈ ਹੇਠ ਇਹ ਰਾਮ ਮੰਦਿਰ ਤਿਆਰ ਕੀਤਾ ਗਿਆ ਹੈ ਤੇ ਅੱਜ ਸਾਨੂੰ ਅਯੋਧਿਆ ਦੇ ਵਿੱਚ ਰਾਮ ਲੱਲਾ ਜੀ ਦੀ ਮੂਰਤੀ ਵੇਖਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਛੇ ਮਾਰਚ ਨੂੰ ਅੱਯੁਧਿਆ ਦੇ ਲਈ ਇੱਕ ਹੋਰ ਟ੍ਰੇਨ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਇਹ ਟ੍ਰੇਨ ਸ਼ਰਧਾਲੂਅਨ ਨੂੰ ਲੈ ਕੇ ਰਾਮ ਮੰਦਿਰ ਦੇ ਲਈ ਰਵਾਨਾ ਹੋਇਆ ਕਰੇਗੀ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਸਾਡੀਆਂ ਚਾਰ ਪੁਸ਼ਤਾਂ ਤੋਂ ਬਾਅਦ ਸਾਨੂੰ ਇਹ ਮੰਦਰ ਵੇਖਣ ਦਾ ਮੌਕਾ ਮਿਲਿਆ ਹੈ। ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਅੱਜ ਨਵੀਂ ਪੀੜੀਆਂ ਨੂੰ ਨਾਲ ਲੈ ਕੇ ਇਹ ਮੰਦਰ ਵੇਖਣ ਲਈ ਜਾ ਰਹੇ ਹਾਂ। ਅਸੀਂ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ, ਜਿਨਾਂ ਵੱਲੋਂ ਸਾਨੂੰ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਜੀ ਦੇ ਦਰਸ਼ਨ ਕਰਨ ਦੇ ਲਈ ਟ੍ਰੇਨ ਵਿੱਚ ਸਾਰੀ ਖਾਣ ਪੀਣ ਦੀ ਵਿਵਸਥਾ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.