ETV Bharat / state

ਬੁਰੇ ਫਸੇ ਹੰਸ ਰਾਜ ਹੰਸ, ਸੰਯੁਕਤ ਕਿਸਾਨ ਮੋਰਚੇ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ, ਕਿਹਾ 21 ਤੱਕ ਕਰੋ ਕਾਰਵਾਈ ਨਹੀਂ ਤਾਂ ... - Warning to take action by 21

author img

By ETV Bharat Punjabi Team

Published : May 19, 2024, 5:48 PM IST

Lok Sabha Elections 2024 : ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਆਪਣੀਆਂ ਮੰਗਾਂ ਸਬੰਧੀ ਪ੍ਰਧਾਨ ਦੇ ਨਾਂ ਹੰਸ ਰਾਜ ਹੰਸ ਖਿਲਾਫ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।

Lok Sabha Elections 2024
ਬੁਰੇ ਫਸੇ ਹੰਸ ਰਾਜ ਹੰਸ (ETV Bharat Faridkot)

ਫ਼ਰੀਦਕੋਟ : ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੱਸਦਈਏ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਬੁਰਾ-ਭਲਾ ਅਤੇ ਧਮਕੀਆਂ ਦੇਣ ਤੋਂ 2 ਦਿਨ ਬਾਅਦ ਕਿਸਾਨਾਂ ਵਲੋਂ ਹੰਸ ਰਾਜ ਹੰਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ ਹੈ। ਇਸ ਮੰਗ-ਪੱਤਰ ’ਚ ਕਿਸਾਨਾਂ ਨੇ ਹੰਸ ਰਾਜ ਹੰਸ ਵੱਲੋਂ ਪਿੰਡ ਬੀਹਲਾ ’ਚ ਵਰਤੀ ਗਈ ਸ਼ਬਦਾਵਲੀ ’ਤੇ ਇਤਰਾਜ ਪ੍ਰਗਟਾਇਆ ਹੈ।

21 ਮਈ ਤੱਕ ਕਾਰਵਾਈ ਕਰਨ ਦੀ ਮੰਗ : ਕਾਬਿਲਗੌਰ ਹੈ ਕਿ ਮੋਰਚੇ ਨੇ ਹੰਸ ਰਾਜ ਹੰਸ ਵਿਰੁੱਧ 21 ਮਈ ਤੱਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸੰਯੁਕਤ ਕਿਸਾਨ ਮੌਰਚੇ ਵੱਲੋਂ 21 ਮਈ ਨੂੰ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਵਿੱਚ ਅੱਗੇ ਦੀ ਰੂਪ ਰੇਖਾ ਤਿਆਰ ਕਰਨ ਅਤੇ ਹੰਸ ਰਾਜ ਹੰਸ ਨੂੰ ਉਸੇ ਭਾਸ਼ਾ ’ਚ ਜਵਾਬ ਦੇਣ ਦੀ ਗੱਲ ਕਹੀ ਗਈ ਹੈ। ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਹੰਸ ਰਾਜ ਹੰਸ ਵਲੋਂ ਪਿੰਡਾਂ ਦਾ ਆਪਸੀ ਭਾਈਚਾਰਾ ਖ਼ਤਮ ਕਰਨ ਅਤੇ ਆਮ ਲੋਕਾਂ ਨੂੰ ਭਰਾ ਮਾਰੂ ਜੰਗ ਵੱਲ ਤੋਰਿਆ ਜਾ ਰਿਹਾ ਹੈ।

ਹੰਸ ਰਾਜ ਹੰਸ ਨੇ ਕਿਸਾਨਾਂ ਬਾਰੇ ਕੀ ਕਿਹਾ? : ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਘਿਰਾਓ ਕਰ ਰਹੇ ਹਨ ਅਤੇ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਇਹ ਮਾਮਲਾ 16 ਮਈ ਦਾ ਹੈ। ਚੋਣ ਪ੍ਰਚਾਰ ਦੌਰਾਨ ਹੰਸਰਾਜ ਹੰਸ ਵੀਡੀਓ 'ਚ ਕਹਿ ਰਹੇ ਹਨ ਕਿ ਕਿਸਾਨਾਂ ਦੇ ਨਾਂ 'ਤੇ ਨੰਬਰ ਨੋਟ ਕਰ ਦਿਓ, 2 ਤੋਂ ਬਾਅਦ ਦੇਖਾਂਗਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਗੁੱਸਾ ਹੋਰ ਭੜਕ ਗਿਆ ਹੈ। ਹੰਸਰਾਜ ਹੰਸ ਦੇ ਇਸ ਬਿਆਨ ਦੀ ਕਿਸਾਨ ਜਥੇਬੰਦੀਆਂ ਨਿੰਦਾ ਕਰ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.