ETV Bharat / state

ਬਰਨਾਲਾ ਵਿਖੇ ਆਖਰੀ ਵਾਰ ਇਸ ਸਮਾਗਮ ਵਿੱਚ ਨਜ਼ਰ ਆਏ ਸੁਰਜੀਤ ਪਾਤਰ, ਬਣ ਗਏ ਇੱਕ ਯਾਦ - Surjit patar attend his last event

author img

By ETV Bharat Punjabi Team

Published : May 11, 2024, 3:19 PM IST

ਅੱਜ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਵਾਲੇ ਸਾਹਿਤਕਾਰ ਸੁਰਜੀਤ ਪਾਤਰ ਬੀਤੇ ਦਿਨ ਬਰਨਾਲਾ 'ਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਆਖਰੀ ਵਾਰ ਨਜ਼ਰ ਆਏ, ਜਿਥੇ ਉਹਨਾਂ ਨੇ ਆਪਣੇ ਵਿਛੜੇ ਸਾਥੀਆਂ ਨੂੰ ਯਾਦ ਕੀਤਾ ਸੀ।

Punjabi Writer Surjit patar attend his last event in barnala
ਬਰਨਾਲਾ ਵਿਖੇ ਆਖਰੀ ਵਾਰ ਇਸ ਸਮਾਗਮ ਵਿੱਚ ਨਜ਼ਰ ਆਏ ਸੁਰਜੀਤ ਪਾਤਰ,ਬਣ ਗਏ ਇੱਕ ਯਾਦ (ETV BHARAT BARNALA)

ਸੁਰਜੀਤ ਪਾਤਰ ਬਣ ਗਏ ਯਾਦ (ETV BHARAT BARNALA)

ਬਰਨਾਲਾ : ਪੰਜਾਬੀ ਦੇ ਮਹਾਨ ਲੇਖਕ ਡਾ.ਸਰਜੀਤ ਪਾਤਰ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪਰ ਇਸ ਤੋਂ ਇੱਕ ਦਿਨ ਪਹਿਲਾਂ ਉਹ ਬਰਨਾਲਾ ਵਿੱਚ ਇੱਕ ਸਾਹਿਤਕ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ। ਜਿਥੇ ਉਹ ਐਸ.ਡੀ.ਕਾਲਜ ਬਰਨਾਲਾ ਵੀ ਗਏ ਅਤੇ ਉਨ੍ਹਾਂ ਨੇ ਬੈਡਮਿੰਟਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਣਾ ਦਿੱਤੀ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਸਾਹਿਤ ਸਮਾਗਮ ਵਿੱਚ ਡਾ: ਸੁਰਜੀਤ ਪਾਤਰ ਨੇ ਆਪਣੇ ਵਿਛੜੇ ਹੋਏ ਸਾਹਿਤਕਾਰਾਂ ਨੂੰ ਯਾਦ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਬਾਰੇ ਵੀ ਚਿੰਤਾ ਪ੍ਰਗਟਾਈ ਸੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਅੱਜ ਵਿਛੜੀਆਂ ਰੂਹਾਂ ਨੂੰ ਯਾਦ ਕਰਨ ਪਹੁੰਚੇ ਹਨ। ਕੱਲ ਨੂੰ ਉਹ ਆਪ ਹੀ ਯਾਦਾਂ ਵਿੱਚ ਰਹਿ ਜਾਣਗੇ।

ਆਖਰੀ ਵਾਰ ਸਮਾਗਮ ਵਿੱਚ ਲਿਆ ਹਿੱਸਾ : ਦੱਸਣਯੋਗ ਹੈ ਕਿ ਇਸ ਮੌਕੇ ਪਦਮ ਸ੍ਰੀ ਡਾ. ਸਰਜੀਤ ਪਾਤਰ ਅਤੇ ਹੋਰ ਸਾਹਿਤਕਾਰਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਬਹੁਤ ਵਧੀਆ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ ਸੀ। ਜਿਸ ਵਿੱਚ ਲੇਖਕਾਂ ਦੀ ਪੁਸਤਕ ਲਾਂਚ ਕੀਤੀ ਗਈ। ਇਸ ਦੇ ਨਾਲ ਹੀ ਬਰਨਾਲਾ ਦੇ ਸਥਾਨਕ ਸਾਹਿਤਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜੋ ਕਿ ਇੱਕ ਚੰਗਾ ਉਪਰਾਲਾ ਮੰਨਿਆ ਜਾ ਰਿਹਾ ਹੈ। ਉਥੇ ਹੀ ਸਰਜੀਤ ਪਾਤਰ ਨੇ ਆਪਣੇ ਵਿਛੜੇ ਸਾਥੀ ਸਾਹਿਤਕਾਰਾਂ ਜੋਗਾ ਸਿੰਘ, ਰਾਮਸਵਰੂਪ ਅਤੇ ਕੁੰਜੀ ਅਤੇ ਹੋਰ ਲੇਖਕਾਂ ਨੂੰ ਯਾਦ ਕਰਦਿਆਂ ਮੀਡੀਆਂ ਨਾਲ ਆਖਰੀ ਵਾਰ ਗੱਲ ਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਰਾਜਨੀਤੀ ਅਤੇ ਟੈਲੀਵਿਜ਼ਨ ਨੇ ਸਾਡੇ ਸਮਾਜ ਨੂੰ ਪ੍ਰਭਾਵਿਤ ਕੀਤਾ ਹੈ। ਸਾਡਾ ਮਨ ਇੱਕ ਅਜੀਬ ਤਰੀਕੇ ਨਾਲ ਧੁੰਦਲਾ ਹੋਣ ਲੱਗਾ ਹੈ। ਜਿਸ ਕਾਰਨ ਅਜਿਹੀਆਂ ਮੀਟਿੰਗਾਂ ਕਰਵਾਉਣ ਦੀ ਬਹੁਤ ਲੋੜ ਹੈ।

ਦੇਹਾਂਤ ਨੇ ਕੀਤਾ ਹੈਰਾਨ : ਜ਼ਿਕਰਯੋਗ ਹੈ ਕਿ ਅੱਜ ਸ਼ਨੀਵਾਰ ਦੀ ਸਵੇਰੇ ਪੰਜਾਬ ਭਰ ਵਿੱਚ ਇਹ ਖਬਰ ਫੈਲ ਗਈ ਕਿ ਸੁਰਜੀਤ ਪਾਤਰ ਨਹੀਂ ਰਹੇ। ਇਸ ਖਬਰ ਨੂੰ ਸੁਣਦੇ ਹੀ ਹਰ ਕੋਈ ਹੈਰਾਨ ਰਹਿ ਗਿਆ ਕਿ ਕੱਲ ਤੱਕ ਚੰਗੇ ਭਲੇ ਸੁਰਜੀਤ ਪਾਤਰ ਅੱਜ ਦੁਨੀਆਂ ਨੂੰ ਅਲਵਿਦਾ ਆਖ ਗਏ। ਮਿਲੀ ਜਾਣਕਾਰੀ ਮੁਤਾਬਿਕ 79 ਸਾਲ ਦੇ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਹੁਣ ਤਕ ਵੱਡੀਆਂ ਸਖਸ਼ੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.