ETV Bharat / state

ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੂੰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਲਾਏ ਰਗੜੇ, ਕਿਹਾ- ਫਿਲਮਾਂ ਦੇ ਡਾਇਲੋਗ ਮਾਰਨ ਨਾਲ ਮੰਗਾਂ ਨਹੀਂ ਮੰਨਦੀ ਸਰਕਾਰ

author img

By ETV Bharat Punjabi Team

Published : Mar 2, 2024, 7:18 AM IST

ਮਾਨਸਾ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਅਦਾਕਾਰ ਯੋਗਰਾਜ ਸਿੰਘ ਨੂੰ ਟਾਰਗੇਟ ਕੀਤਾ ਹੈ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇੱਕ ਇੱਟਰਵਿਊ ਵਿੱਚ ਯੋਗਰਾਜ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਹਨ ਅਤੇ ਉਹ ਕਿਸਾਨੀ ਮੰਗਾਂ ਨੂੰ ਵੀ ਫਿਲਮਾਂ ਦੇ ਡਾਇਲੋਗਾਂ ਦੀ ਤਰ੍ਹਾਂ ਡਰਾਮਾ ਹੀ ਸਮਝਦੇ ਹਨ।

unjabi actor Yograj Singh was targeted by farmer leader
ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੂੰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਲਾਏ ਰਗੜੇ

ਰੁਲਦੂ ਸਿੰਘ ਮਾਨਸਾ, ਕਿਸਾਨ ਆਗੂ

ਮਾਨਸਾ: ਪੰਜਾਬੀ ਫਿਲਮ ਸਟਾਰ ਯੋਗਰਾਜ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਕਿਸਾਨ ਨੇਤਾਵਾਂ ਦੇ ਖਿਲਾਫ ਬੋਲਣ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਉੱਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਫਿਲਮ ਸਟਾਰ ਨੂੰ ਨਸੀਹਤ ਦਿੱਤੀ ਹੈ ਕਿ ਫਿਲਮਾਂ ਵਿੱਚ ਡਾਇਲੋਗ ਬੋਲਣੇ ਹੀ ਸੌਖੇ ਹਨ ਪਰ ਜ਼ਮੀਨੀ ਪੱਧਰ ਉੱਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਨਾ ਬਹੁਤ ਔਖਾ ਹੈ। ਦਰਅਸਲ ਪੰਜਾਬੀ ਫਿਲਮ ਸਟਾਰ ਯੋਗਰਾਜ ਸਿੰਘ ਵੱਲੋਂ ਕਿਸਾਨਾਂ ਪ੍ਰਤੀ ਹਰੀਆਂ ਪੱਗਾਂ ਬੰਨਣ ਅਤੇ ਕਿਸਾਨਾਂ ਦੇ ਪੁੱਤ ਮਰਵਾਉਣ ਵਾਲੇ ਦਿੱਤੇ ਗਏ ਬਿਆਨ ਨੂੰ ਲੈ ਕੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਗਰਮ ਹੋ ਗਏ ਨੇ।

ਫਿਲਮਾਂ ਕਰਨੀਆਂ ਸੌਖੀਆਂ ਨੇ ਪਰ ਮੰਗਾਂ ਮਨਵਾਉਣੀਆਂ ਔਖੀਆਂ: ਉਹਨਾਂ ਕਿਹਾ ਕਿ ਫਿਲਮਾਂ ਦੇ ਵਿੱਚ ਡਾਇਲੋਗ ਬੋਲਣੇ ਅਤੇ ਫਿਲਮਾਂ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰਨੇ ਅਤੇ ਕਈ-ਕਈ ਬੰਦਿਆਂ ਨੂੰ ਕੁੱਟਣਾ ਵੀ ਸੌਖਾ ਹੁੰਦਾ ਹੈ ਪਰ ਜ਼ਮੀਨੀ ਪੱਧਰ ਉੱਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਨਾ ਬਹੁਤ ਔਖਾ ਹੈ। ਉਹਨਾਂ ਫਿਲਮ ਸਟਾਰ ਨੂੰ ਨਸੀਹਤ ਦਿੰਦੇ ਹੋਏ ਬਿਆਨ ਦੀ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਫਿਲਮ ਸਟਾਰਾਂ ਵੱਲੋਂ ਅਜਿਹੇ ਬਿਆਨ ਦਿੱਤੇ ਜਾਣੇ ਬਹੁਤ ਹੀ ਨਿੰਦਣ ਯੋਗ ਹੈ।

ਸੰਘਰਸ਼ ਕਰਨ ਲਈ ਆਉਣ ਗਰਾਊਂਡ ਉੱਤੇ: ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਦੋਂ ਪਹਿਲਾਂ ਦਿੱਲੀ ਵਿਖੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਵੀ ਯੋਗਰਾਜ ਸਿੰਘ ਵੱਲੋਂ ਕਿਸਾਨਾਂ ਦੇ ਪ੍ਰਤੀ ਅਜਿਹੇ ਬਿਆਨ ਦਿੱਤੇ ਜਾਂਦੇ ਸਨ। ਉਹਨਾਂ ਕਿਹਾ ਕਿ ਕਿਸਾਨ ਨੇਤਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਦਾ 40-4 ਸਾਲ ਤੱਕ ਦਾ ਤਜਰਬਾ ਹੈ ਪਰ ਯੋਗਰਾਜ ਸਿੰਘ ਵੱਲੋਂ ਕਿਸਾਨਾਂ ਨੂੰ ਹਰੀਆਂ ਪੱਗਾਂ ਵਾਲੇ ਕਹਿਣਾ ਅਤੇ ਮੋਦੀ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਮਨਵਾ ਕੇ ਲਾਗੂ ਕਰਵਾਉਣ। ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਅੱਗੇ ਕਿਹਾ ਕਿ ਅਸੀਂ ਤੁਹਾਨੂੰ ਅੱਗੇ ਲਾਉਂਦੇ ਹਾਂ ਅਤੇ ਤੁਸੀਂ ਪੀਐੱਮ ਨਰੇਂਦਰ ਮੋਦੀ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਵਾ ਦਿਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.