ETV Bharat / state

ਅੰਮ੍ਰਿਤਸਰ ਦਾ ਇਹ ਇਲਾਕਾ ਕਿਉ ਬਣਿਆ ਪੁਲਿਸ ਛਾਉਣੀ, ਜਾਣੋ ਵਜ੍ਹਾ

author img

By ETV Bharat Punjabi Team

Published : Feb 3, 2024, 3:09 PM IST

Land Dispute
Land Dispute

ਤਰਨਤਾਰਨ ਰੋਡ 'ਤੇ ਝਗੜੇ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਉਣ ਸੈਂਕੜਿਆਂ ਦੀ ਗਿਣਤੀ 'ਚ ਪੁਲਿਸ ਪਹੁੰਚੀ। ਨਿੱਜੀ ਸਕੂਲ ਤੇ ਐਸਜੀਪੀਸੀ ਦਾ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਜਿਸ ਦਾ ਨਿਪਟਾਰਾ ਅਦਾਲਤ ਨੇ ਕੀਤਾ ਹੈ। ਜਾਣੋ ਪੂਰਾ ਮਾਮਲਾ।

ਅੰਮ੍ਰਿਤਸਰ ਦਾ ਇਹ ਇਲਾਕਾ ਕਿਉ ਬਣਿਆ ਪੁਲਿਸ ਛਾਉਣੀ, ਜਾਣੋ ਵਜ੍ਹਾਂ

ਅੰਮ੍ਰਿਤਸਰ: ਸ਼ਹਿਰ ਦੇ ਤਰਨ ਤਾਰਨ ਰੋਡ ਦੇ ਉੱਪਰ ਅੰਤਰਯਾਮੀ ਕਲੋਨੀ ਉਸ ਸਮੇਂ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਈ, ਜਦੋਂ ਨਿੱਜੀ ਸਕੂਲ ਤੇ ਐਸਜੀਪੀਸੀ ਦਾ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਸੁਲਝਾਇਆ ਗਿਆ। ਨਿੱਜੀ ਸਕੂਲ ਅਤੇ ਐਸਜੀਪੀਸੀ ਦਾ ਇੱਕ ਜਮੀਨ ਨੂੰ ਲੈ ਕੇ ਪੁਰਾਣੇ ਝਗੜੇ ਦੀ ਨਿਸ਼ਾਨਦੇਹੀ ਅੱਜ ਮੁੰਕਮਲ ਹੋਈ ਹੈ।

ਇਹ ਸੀ ਪੂਰਾ ਮਾਮਲਾ: ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਐਸਜੀਪੀਸੀ ਦਾ ਤੇ ਇੱਕ ਨਿੱਜੀ ਸਕੂਲ ਦਾ ਜਮੀਨ ਨੂੰ ਲੈ ਕੇ ਕਥਿੱਤ ਤੌਰ ਉੱਤੇ ਝਗੜਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕਿ ਨਿੱਜੀ ਸਕੂਲ ਦੇ ਮਾਲਕ ਨੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਅੱਜ ਯਾਨੀ ਸ਼ਨੀਵਾਰ ਨੂੰ ਪੁਲਿਸ ਅਤੇ ਐਸਡੀਐਮ ਵੱਲੋਂ ਉਸ ਝਗੜੇ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ। ਇਸ ਦੌਰਾਨ ਨਿੱਜੀ ਸਕੂਲ ਦੇ ਪ੍ਰਿੰਸੀਪਲ ਹਰਪਾਲ ਸਿੰਘ ਯੂਕੇ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਤਹਿਤ ਜੋ ਨਿਸ਼ਾਨਦੇਹੀ ਹੋ ਰਹੀ ਹੈ, ਉਸ ਦੇ ਨਾਲ ਅਸੀਂ ਸਹਿਮਤ ਹਾਂ।

ਐਸਜੀਪੀਸੀ ਨੇ ਵੀ ਜਤਾਈ ਸਤੁੰਸ਼ਟੀ: ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਆਗੂ ਵਿਜੇ ਸਿੰਘ ਨੇ ਕਿਹਾ ਕਿ ਨਿਜੀ ਸਕੂਲ ਦੇ ਨਾਲ ਲੱਗਦੀ ਜਮੀਨ ਦਾ ਐਸਜੀਪੀਸੀ ਨਾਲ ਕੁਝ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ ਜਿਸ 'ਤੇ ਮਾਣਯੋਗ ਅਦਾਲਤ ਨੇ ਜਮੀਨ ਦੇ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਹਨ। ਐਸਡੀਐਮ ਵਨ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਨਿਸ਼ਾਨਦੇਹੀ ਕੀਤੀ ਗਈ ਹੈ। ਉਸ ਨਾਲ ਐਸਜੀਪੀਸੀ ਵੀ ਸੰਤੁਸ਼ਟ ਹੈ ਤੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੀ ਸੰਤੁਸ਼ਟ ਹਨ।

ਇਸ ਸਾਰੇ ਮਾਮਲੇ ਨੂੰ ਲੈ ਕੇ ਏਡੀਸੀਪੀ 3 ਅੰਮ੍ਰਿਤਸਰ ਪ੍ਰਗਿਆ ਜੈਨ ਨੇ ਦੱਸਿਆ ਕਿ ਇੱਕ ਜਮੀਨ ਨੂੰ ਲੈ ਕੇ ਮਾਣਯੋਗ ਅਦਾਲਤ ਵੱਲੋਂ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸ ਦੇ ਚੱਲਦੇ ਪੁਲਿਸ ਵੱਲੋਂ ਇੱਥੇ ਸਿਕਿਉਰਟੀ ਮੁਹਈਆ ਕਰਵਾਈ ਗਈ ਹੈ, ਤਾਂ ਜੋ ਕਿ ਦੋਵਾਂ ਧਿਰਾਂ ਵਿਚਾਲੇ ਕੋਈ ਵੀ ਟਕਰਾਅ ਦੀ ਸਥਿਤੀ ਪੈਦਾ ਨਾ ਹੋਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.