ETV Bharat / state

ਮੌਸਮ ਮਾਹਿਰਾਂ ਦੀ ਕਿਸਾਨਾਂ ਨੂੰ ਸਲਾਹ, ਸੂਬੇ 'ਚ 13 ਨੂੰ ਓਰੇਂਜ ਅਤੇ 14 ਨੂੰ ਯੈਲੋ ਅਲਰਟ - PAU weather experts

author img

By ETV Bharat Punjabi Team

Published : Apr 12, 2024, 2:22 PM IST

ਮੌਸਮ ਵਿਭਾਗ ਦੀ ਚਿਤਾਵਨੀ
ਮੌਸਮ ਵਿਭਾਗ ਦੀ ਚਿਤਾਵਨੀ

ਮੌਸਮ ਵਿਭਾਗ ਵਲੋਂ ਸੂਬੇ 'ਚ 13 ਨੂੰ ਓਰੇਂਜ ਅਤੇ 14 ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਉਹ ਇੰਨ੍ਹਾਂ ਦਿਨਾਂ 'ਚ ਫ਼ਸਲ ਦੀ ਵਾਢੀ ਤੋਂ ਪਰਹੇਜ ਕਰਨ।

ਮੌਸਮ ਵਿਭਾਗ ਦੀ ਚਿਤਾਵਨੀ

ਲੁਧਿਆਣਾ: ਮੌਸਮ ਵਿਭਾਗ ਵੱਲੋਂ 13 ਅਤੇ 14 ਅਪ੍ਰੈਲ ਲਈ ਕ੍ਰਮਵਾਰ ਓਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ 2 ਦਿਨਾਂ ਦੇ ਦੌਰਾਨ ਪੰਜਾਬ ਦੇ ਕਈ ਹਿਸਿਆਂ 'ਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਲਗਭਗ ਸਾਰੇ ਹੀ ਹਿੱਸਿਆਂ 'ਚ ਇਸ ਦਾ ਅਸਰ ਵੇਖਣ ਨੂੰ ਮਿਲੇਗਾ। ਪੰਜਾਬ ਖੇਤੀਬਾੜੀ ਯੂਨਵਰਸਿਟੀ ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਕਿਸਾਨ ਵੀਰ ਇੰਨ੍ਹਾਂ ਦਿਨਾਂ ਦੇ ਦੌਰਾਨ ਆਪਣੀਆਂ ਫ਼ਸਲਾਂ ਦਾ ਧਿਆਨ ਜਰੂਰ ਰੱਖਣ ਕਿਉਂਕਿ ਇਹ ਸਮਾਂ ਕਣਕ ਦੀ ਵਾਢੀ ਦਾ ਚੱਲ ਰਿਹਾ ਹੈ ਅਤੇ ਖੜੀਆਂ ਫਸਲਾਂ ਨਾਲੋਂ ਜਿਆਦਾ ਨੁਕਸਾਨ ਕੱਟੀ ਹੋਈ ਫ਼ਸਲ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ 'ਚ ਕਿਸਾਨ ਫਸਲਾਂ ਨਾ ਕੱਟਣ।

ਮੌਸਮ ਵਿਭਾਗ ਪੀਏਯੂ ਲੁਧਿਆਣਾ
ਮੌਸਮ ਵਿਭਾਗ ਪੀਏਯੂ ਲੁਧਿਆਣਾ

ਗਰਮੀ ਤੋਂ ਮਿਲੇਗੀ ਰਾਹਤ: ਪੀ ਏ ਯੂ ਮੌਸਮ ਵਿਗਿਆਨੀ ਨੇ ਕਿਹਾ ਕਿ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ ਲੱਗਭਗ 34 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 17 ਡਿਗਰੀ ਤੱਕ ਚੱਲ ਰਿਹਾ ਹੈ। ਜੋਕਿ ਆਮ ਹੈ ਪਰ ਉਹਨਾਂ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਮੌਸਮ ਦੇ ਵਿੱਚ ਜ਼ਰੂਰ ਕੁਝ ਤਬਦੀਲੀ ਆਵੇਗੀ ਅਤੇ ਕੁਝ ਦਿਨਾਂ ਦੇ ਲਈ ਤਾਪਮਾਨ ਘੱਟ ਹੋਵੇਗਾ ਪਰ ਉਸ ਤੋਂ ਬਾਅਦ ਮੁੜ ਤੋਂ ਗਰਮੀ ਦਾ ਅਸਰ ਲੋਕਾਂ ਨੂੰ ਸਹਿਣਾ ਪਵੇਗਾ ਪਰ ਫਿਲਹਾਲ ਦੋ ਦਿਨ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ।

ਮੌਸਮ ਵਿਭਾਗ ਪੀਏਯੂ ਲੁਧਿਆਣਾ
ਮੌਸਮ ਵਿਭਾਗ ਪੀਏਯੂ ਲੁਧਿਆਣਾ

ਮੀਂਹ ਕਾਰਨ ਤਾਪਮਾਨ ਤੋਂ ਮਿਲੇਗੀ ਰਾਹਤ: ਇਸ ਦੌਰਾਨ ਉਨ੍ਹਾਂ ਕਿਹਾ ਕਿ ਮੌਸਮ 'ਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਤਾਪਮਾਨ 'ਚ ਲਗਾਤਾਰ ਕਾਫੀ ਉਤਰਾਅ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਕੱਲ੍ਹ ਦਿਨ ਦਾ ਤਾਪਮਾਨ ਲੱਗਭਗ 36 ਡਿਗਰੀ ਦੇ ਨੇੜੇ ਸੀ ਪਰ ਅੱਜ ਇਹ 34 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਦੇ ਨਾਲ ਕੁਝ ਦਿਨਾਂ ਲਈ ਰਾਹਤ ਜ਼ਰੂਰ ਮਿਲੇਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਫਿਰ ਤੋਂ ਵਧੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.