ETV Bharat / state

ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਲਵੀਰ ਸਿੱਧੂ ਨੇ ਵਿਰੋਧੀ ਪਾਰਟੀਆਂ ਨੂੰ ਕੀਤਾ ਟਾਰਗੇਟ, ਕਿਹਾ- ਮੈਦਾਨ ਛੱਡ ਭੱਜੇ ਵਿਰੋਧੀ, 'ਆਪ' ਦੀ ਹੋਵੇਗੀ ਇੱਕ ਪਾਸੜ ਜਿੱਤ

author img

By ETV Bharat Punjabi Team

Published : Mar 21, 2024, 8:30 AM IST

Patiala Lok Sabha candidate Dr Balveer Singh verbally attacked Captain and  Parneet Kaur in Nabha
ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਲਵੀਰ ਸਿੱਧੂ ਨੇ ਵਿਰੋਧੀ ਪਾਰਟੀਆਂ ਨੂੰ ਕੀਤਾ ਟਾਰਗੇਟ

Patiala Lok Sabha Candidate Dr. Balveer Singh: ਪਟਿਆਲਾ ਦੇ ਨਾਭਾ ਵਿੱਚ ਪਹੁੰਚੇ ਆਪ ਦੇ ਲੋਕ ਸਭਾ ਉਮੀਦਵਾਰ ਡਾਕਟਰ ਬਲਵੀਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਚੋਣਾਂ 2024 ਵਿੱਚ ਇੱਕ ਪਾਸੜ ਜਿੱਤ ਦਰਜ ਕਰਨਗੇ। ਵਿਰੋਧੀ ਆਮ ਆਦਮੀ ਪਾਰਟੀ ਲਈ ਲੋਕਾਂ ਦਾ ਉਤਸ਼ਾਹ ਵੇਖ ਕੇ ਘਬਰਾਏ ਹੋਏ ਹਨ।

'ਆਪ' ਦੀ ਹੋਵੇਗੀ ਇੱਕ ਪਾਸੜ ਜਿੱਤ'

ਪਟਿਆਲਾ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਤਹਿਤ ਲੋਕ ਸਭਾ ਪਟਿਆਲਾ ਤੋਂ 'ਆਪ' ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਨਾਭਾ ਵਿਖੇ ਚੋਣ ਪ੍ਰਚਾਰ ਦਾ ਅਗਾਜ ਕੀਤਾ ਗਿਆ। ਇਸ ਮੌਕੇ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਪਰਨੀਤ ਕੌਰ ਉੱਤੇ ਸ਼ਬਦੀ ਵਾਰ ਕਰਦੇ ਕਿਹਾ ਕਿ ਚਾਰ ਸਾਲ ਪਰਨੀਤ ਕੌਰ ਪਟਿਆਲਾ ਦੇ ਲੋਕ ਸਭਾ ਮੈਂਬਰ ਰਹੇ ਪਰ ਉਨ੍ਹਾਂ ਨੇ ਡੱਕਾ ਨਹੀਂ ਤੋੜਿਆ, ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਅਤੇ ਉਹਨਾਂ ਨੇ ਵੀ ਨਹੀਂ ਕੁਝ ਕੀਤਾ। ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਸ ਨੇ ਬੀਜੇਪੀ ਜੁਆਇਨ ਕਰ ਲਈ ਅਤੇ ਉਸਦੀ ਘਰਵਾਲੀ ਨੇ ਬੀਜੇਪੀ ਜੁਆਇਨ ਕਰ ਲਈ ਅਤੇ ਹੁਣ ਉਹ ਅਕਾਲੀ ਦਲ ਅਲਾਇੰਸ ਦੀ ਗੱਲ ਕਰ ਰਹੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਸਾਰੇ ਹੀ ਮਿਲੇ ਹੋਏ ਹਨ। ਬਲਵੀਰ ਸਿੰਘ ਨੇ ਸ਼ਾਇਰੋ ਸ਼ਾਇਰੀ ਅੰਦਾਜ਼ ਵਿੱਚ ਕਿਹਾ ਕਿ, 'ਕੋਈ ਨਹੀਂ ਹੈ ਟੱਕਰ ਮੇ ਕਿਉਂ ਪੜੇ ਹੋ ਚੱਕਰ ਮੇ,'।

ਵੱਡੀ ਲੀਡ ਦੇ ਨਾਲ ਜਿੱਤ: ਪਟਿਆਲਾ ਲੋਕ ਸਭਾ ਸੀਟ ਤੋਂ 'ਆਪ' ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨਾਭਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਤਾਂ ਇਹ ਮੀਟਿੰਗ ਰੈਲੀ ਦਾ ਰੂਪ ਧਾਰ ਗਈ। ਇਸ ਮੌਕੇ ਉੱਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਸਾਬਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ ਅਤੇ ਜ਼ਿਲ੍ਹਾ ਪਟਿਆਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆ ਵਾਲਾ ਵੱਲੋਂ ਭਰੋਸਾ ਦਵਾਇਆ ਗਿਆ ਕਿ ਵੱਡੀ ਲੀਡ ਦੇ ਨਾਲ ਅਸੀਂ ਇਹ ਸੀਟ ਜਿੱਤਾਂਗੇ। ਇਸ ਮੌਕੇ ਉੱਤੇ ਪਟਿਆਲਾ ਲੋਕ ਸਭਾ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਕਿਉਂਕਿ ਸਾਰੀ ਹੀ ਉਮੀਦਵਾਰ ਵੱਖ-ਵੱਖ ਪਾਰਟੀਆਂ ਤੋਂ ਆ ਕੇ ਚੋਣ ਲੜ ਰਹੇ ਹਨ। ਇਸ ਲਈ ਲੋਕ ਇਨ੍ਹਾਂ ਉੱਤੇ ਭਰੋਸਾ ਨਹੀਂ ਕਰਦੇ।

ਮੂਸੇਵਾਲਾ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਕਰ ਰਹੀ ਤੰਗ: ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬੱਚੇ ਦੇ ਜਨਮ ਲਈ ਉਨ੍ਹਾਂ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਅਤੇ ਇਹ ਸਾਰੀ ਕੇਂਦਰ ਸਰਕਾਰ ਦੀ ਚਾਲ ਹੈ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਆਪ ਪਾਰਟੀ ਯੂਥ ਵਿੰਗ ਨਾਭਾ ਦੇ ਪ੍ਰਧਾਨ ਸਿਮਰਨਜੀਤ ਸਿੰਘ ਅੜਕ ਚੌਹਾਨ ਨੇ ਕਿਹਾ ਕੀ ਪਟਿਆਲਾ ਦੀ ਇਹ ਸੀਟ ਇਤਿਹਾਸਿਕ ਜਿੱਤ ਹੋਵੇਗੀ, ਅਸੀਂ ਇਹ ਚੋਣ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.