ETV Bharat / state

ਬਦਮਾਸ਼ ਸ਼ਰੇਆਮ ਕਰ ਰਹੇ ਸੀ ਵਿਅਕਤੀ ਤੋਂ ਲੁੱਟ, ਮਸੀਹਾ ਬਣ ਕੇ ਆਏ ਵਿਧਾਇਕ ਕਾਕਾ ਬਰਾੜ ਨੇ ਮੌਕੇ 'ਤੇ ਕੀਤਾ ਕਾਬੂ - MLA Kaka Brar caught the robber

author img

By ETV Bharat Punjabi Team

Published : Apr 13, 2024, 4:52 PM IST

MLA Kaka Brar stopped the vehicle and caught the robber in the middle of the night Sri Muktsar Sahib
ਸ਼ਰੇਆਮ ਹੋ ਰਹੀ ਸੀ ਲੁੱਟ,ਮੌਕੇ 'ਤੇ ਪਹੂੰਚੇ ਵਿਧਾਇਕ ਕਾਕਾ ਬਰਾੜ ਨੇ ਮੌਕੇ 'ਤੇ ਕੀਤਾ ਕਾਬੂ

ਸੂਬੇ 'ਚ ਵੱਧ ਰਹੇ ਅਪਰਾਧ ਦੇ ਗਵਾਹ ਰੋਜ਼ਾਨਾ ਆਮ ਲੋਕ ਤਾਂ ਹੁੰਦੇ ਹੀ ਸਨ, ਜੋ ਕਿ ਸਰਕਾਰਾਂ ਤੋਂ ਲਾਅ ਐਂਡ ਆਰਡਰ ਦੀ ਦਰੁੱਸਤੀ ਦੀ ਮੰਗ ਕਰਦੇ ਹਨ। ਪਰ ਅੱਜ ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਵੀ ਇਸ ਦੇ ਗਵਾਹ ਬਣੇ ਹਨ ਜਿਨਾਂ ਨੇ ਇੱਕ ਲੁਟੇਰੇ ਨੂੰ ਮੌਕੇ ਤੋਂ ਕਾਬੂ ਕੀਤਾ।

ਸ਼ਰੇਆਮ ਹੋ ਰਹੀ ਸੀ ਲੁੱਟ,ਮੌਕੇ 'ਤੇ ਪਹੂੰਚੇ ਵਿਧਾਇਕ ਕਾਕਾ ਬਰਾੜ ਨੇ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ : ਹਲਕੇ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਰਾਤ ਸਮੇਂ ਮੁੱਖ ਮਾਰਗ 'ਤੇ ਇੱਕ ਲੁਟੇਰੇ ਨੂੰ ਕਾਬੂ ਕੀਤਾ। ਕਾਕਾ ਬਰਾੜ ਇੱਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ ਕਿ ਰਸਤੇ ਵਿੱਚ ਤਿੰਨ ਵਿਅਕਤੀ ਇੱਕ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ, ਜਿੰਨ੍ਹਾ ਚੋਂ ਇੱਕ ਨੂੰ ਮੌਕੇ 'ਤੇ ਕਾਬੂ ਕੀਤਾ ਜਦਕਿ ਦੋ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੋਟਰਸਾਈਕਲ ਸਮੇਤ ਲੜਕੇ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਕੋਲੋਂ ਇੱਕ ਤੇਜ਼ਧਾਰ ਹਥਿਆਰ ਬਰਾਮਦ ਹੋਇਆ।

ਵਿਆਹ ਸਮਾਗਮ ਤੋਂ ਪਰਤ ਰਹੇ ਸਨ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਨੇ ਦੱਸਿਆ ਕਿ ਉਹ ਆਪਣੀ ਸੁਰੱਖਿਆ ਨਾਲ ਕੋਟਕਪੂਰਾ ਰੋਡ ਸਥਿਤ ਪੈਲਸ 'ਚ ਚੱਲ ਰਹੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਜਦ ਉਹ ਸਰਕਾਰੀ ਕਾਲਜ ਕੋਲ ਪਹੁੰਚੇ ਤਾਂ ਦੇਖਿਆ ਕਿ ਤਿੰਨ ਮੋਟਰਸਾਇਕਲ ਸਵਾਰ ਨੌਜਵਾਨ ਇਕ ਵਿਅਕਤੀ ਤੋਂ ਕੁਝ ਸਾਮਾਨ ਖੋਹ ਰਹੇ ਸਨ ਤੇ ਦੇਖਦੇ ਹੀ ਦੇਖਦੇ ਉਹ ਉੱਥੋਂ ਫਰਾਰ ਹੋ ਗਏ। ਉਸੇ ਸਮੇਂ ਉਨ੍ਹਾਂ ਨੇ ਗੱਡੀ ਲੁਟੇਰਿਆਂ ਦੇ ਪਿੱਛੇ ਲਾ ਲਈ। ਮੋਟਰਸਾਈਕਲ ਸਵਾਰ ਲੁਟੇਰੇ ਸੂਏ ਦੇ ਨਾਲ-ਨਾਲ ਹੋ ਗਏ। ਇਸ ਦੌਰਾਨ ਵਿਧਾਇਕ ਨੇ ਗੱਡੀ ਤੇਜ਼ ਕਰ ਕੇ ਉਨ੍ਹਾਂ ਦੇ ਅੱਗੇ ਲਗਾ ਲਈ ਤੇ ਮੋਟਰਸਾਈਕਲ ਸਵਾਰ ਡਿੱਗ ਪਏ। ਡਿੱਗਣ ਤੋਂ ਬਾਅਦ ਤਿੰਨੇ ਨੌਜਵਾਨ ਆਦੇਸ਼ ਹਸਪਤਾਲ ਕੋਲ ਬਣੇ ਫਲੈਟਾਂ 'ਚ ਜਾ ਵੜੇ।

ਲੋਕਾਂ ਤੋਂ ਕੀਤੀ ਅਪੀਲ : ਇਸ ਮੌਕੇ ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਕਿਸੇ ਨੂੰ ਅਜਿਹੇ ਕਿਸੇ ਅਪਰਾਧ ਅਤੇ ਅਪਰਾਧੀ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਜਰੂਰ ਸੁਚਿਤ ਕੀਤਾ ਜਾਵੇ। ਪੁਲਿਸ ਅਤੇ ਲੋਕ ਹੀ ਮਿਲ ਕੇ ਅਜਿਹੇ ਅਪਰਾਧੀਆਂ ਉਤੇ ਠੱਲ ਪਾ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਦੀਆਂ ਕੋਝੀਆਂ ਹਰਕਤਾਂ ਕਾਰਨ ਪੰਜਾਬ ਦੀ ਸਥਿਤੀ ਖਰਾਬ ਹੁੰਦੀ ਹੈ ਅਤੇ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹਨ।

ਇਸ ਦੋਰਾਨ ਉਨ੍ਹਾਂ ਦੱਸਿਆ ਕਿ ਸੁਰੱਖਿਆ ਵੱਲੋਂ ਇਕ ਨੌਜਵਾਨ ਨੂੰ ਅੰਦਰੋਂ ਕਾਬੂ ਕਰ ਲਿਆ ਗਿਆ। ਬਾਕੀ ਭੱਜਣ 'ਚ ਕਾਮਯਾਬ ਹੋ ਗਏ। ਇਸ ਦੌਰਾਨ ਥਾਣਾ ਸਿਟੀ ਦੇ ਐਸਐਚਓ ਵਰੁਣ ਕੁਮਾਰ ਤੇ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚੇ ਤੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਥਾਣੇ ਲੈ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.