ETV Bharat / state

ਬਦਮਾਸ਼ਾਂ ਦੇ ਹੌਂਸਲੇ ਬੁਲੰਦ, ਬਰਨਾਲਾ ਦੇ ਭਦੌੜ ਵਿਖੇ ਦੁਕਾਨਦਾਰ ਨੂੰ ਰਾਹ 'ਚ ਘੇਰ ਕੇ ਲੁੱਟਿਆ - miscreants robbed shopkeeper

author img

By ETV Bharat Punjabi Team

Published : Mar 30, 2024, 7:36 PM IST

ਬਰਨਾਲਾ 'ਚ ਬਦਮਾਸ਼ਾਂ ਦੇ ਹੌਂਸਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ। ਜਿਥੇ ਦੁਕਾਨ ਬੰਦ ਕਰਕੇ ਘਰ ਆ ਰਹੇ ਦੁਕਾਨਦਾਰ ਨੂੰ ਉਨ੍ਹਾਂ ਵਲੋਂ ਘੇਰ ਕੇ ਪੈਸਿਆਂ ਦੀ ਲੁੱਟ ਕੀਤੀ ਗਈ ਹੈ।

miscreants robbed shopkeeper
miscreants robbed shopkeeper

ਬਰਨਾਲਾ ਦੇ ਭਦੌੜ ਵਿਖੇ ਦੁਕਾਨਦਾਰ ਨੂੰ ਰਾਹ 'ਚ ਘੇਰ ਕੇ ਲੁੱਟਿਆ

ਬਰਨਾਲਾ: ਭਦੌੜ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਸ਼ਾਮ ਢੱਲਦੇ ਹੀ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਹੈ। ਦੁਕਾਨ ਤੋਂ ਘਰ ਜਾ ਰਹੇ ਦੁਕਾਨਦਾਰ ਨੂੰ ਘੇਰ ਕੇ ਮੋਟਰਸਾਈਕਲ ਸਵਾਰਾਂ ਨੇ 1 ਲੱਖ ਰੁਪਏ ਲੁੱਟ ਲਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਉਪਰ ਸਵਾਰ ਹੋ ਕੇ ਤਿੰਨ ਲੁਟੇਰੇ ਆਏ ਸਨ। ਉਧਰ ਘਟਨਾ ਤੋਂ ਬਾਅਦ ਭਦੌੜ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਉਥੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

ਦੁਕਾਨ ਤੋਂ ਵਾਪਸ ਆਉਂਦੇ ਸਮੇਂ ਹੋਈ ਵਾਰਦਾਤ: ਇਸ ਮੌਕੇ ਪੀੜਤ ਦੁਕਾਨਦਾਰ ਦੇ ਪੁੱਤ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸਦੇ ਪਿਤਾ ਬਾਜਾਖਾਨਾ ਰੋਡ ਉਪਰ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਵਾਪਸ ਆ ਰਹੇ ਸੀ। ਜਦੋਂ ਉਹ ਸ਼ਹਿਰ ਦੀ ਜੈਦ ਮਾਰਕੀਟ ਕੋਲ ਪਹੁੰਚੇ ਤਾਂ ਮੋਟਰਸਾਈਕਲ ਉਪਰ ਸਵਾਰ ਤਿੰਨ ਵਿਅਕਤੀਆਂ ਨੇ ਘੇਰ ਕੇ ਉਸ ਦੇ ਪਿਤਾ ਤੋਂ ਬੈਗ ਖੋਹ ਲਿਆ। ਬੈਗ ਵਿੱਚ ਕਰੀਬ 1 ਲੱਖ ਰੁਪਏ ਸਨ ਅਤੇ ਜ਼ਰੂਰੀ ਡਾਕੂਮੈਂਟ ਸਨ। ਉਹਨਾਂ ਕਿਹਾ ਕਿ ਇਹ ਘਟਨਾ ਸ਼ਹਿਰ ਦੀ ਬਿਲਕੁਲ ਆਬਾਦੀ ਵਾਲੇ ਏਰੀਏ ਵਿੱਚ ਵਾਪਰੀ ਹੈ। ਇਸ ਤੋਂ ਉਪਰੰਤ ਉਹਨਾਂ ਨੇ ਤੁਰੰਤ ਪੁਲਿਸ ਪ੍ਰਸ਼ਾਸ਼ਨ ਨਾਲ ਸੰਪਰਕ ਕੀਤਾ ਅਤੇ ਪੁਲਿਸ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਇਸ ਮਾਮਲੇ ਦੀ ਤੈਅ ਤੱਕ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰੀ ਕਰਕੇ ਉਹਨਾਂ ਦੇ ਲੁੱਟੇ ਪੈਸੇ ਵਾਪਸ ਦਵਾਏ ਜਾਣ।

ਦਿਨ ਦਿਹਾੜੇ ਹੋ ਰਹੀਆਂ ਲੁੱਟ ਖੋਹਾਂ: ਉਥੇ ਇਸ ਸਬੰਧੀ ਸ਼ਹਿਰ ਵਾਸੀਆਂ ਵਿੱਚ ਵੀ ਰੋਸ ਹੈ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਇਸ ਤਰ੍ਹਾਂ ਦਿਨ ਦਿਹਾੜੇ ਲੁੱਟ ਹੋਣ ਨਾਲ ਸ਼ਹਿਰ ਵਿੱਚ ਪੂਰੀ ਤਰ੍ਹਾਂ ਸਹਿਮ ਹੈ। ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਇੱਕ ਇਸ ਤਰ੍ਹਾਂ ਦੀ ਲੁੱਟ ਹੋ ਚੁੱਕੀ ਹੈ। ਪੁਲਿਸ ਪ੍ਰਸਾ਼ਸ਼ਨ ਨੂੰ ਚਾਹੀਦਾ ਹੈ ਕਿ ਤੁਰੰਤ ਅਜਿਹੇ ਲੋਕਾਂ ਉਪਰ ਨੱਥ ਪਾਈ ਜਾਵੇ। ਹੁਣ ਤਾਂ ਇਹਨਾਂ ਲੁਟੇਰਿਆਂ ਦੇ ਹੌਂਸਲੇ ਏਨੇ ਵਧ ਗਏ ਹਨ ਕਿ ਦੁਕਾਨਾਂ ਵਿੱਚ ਦਾਖ਼ਲ ਹੋ ਕੇ ਲੁੱਟ ਕਰਨ ਤੱਕ ਪਹੁੰਚ ਗਏ ਹਨ।

ਮੁਲਜ਼ਮਾਂ ਦੀ ਭਾਲ 'ਚ ਜੁਟੀ ਪੁਲਿਸ: ਜਦਕਿ ਇਸ ਸਬੰਧੀ ਥਾਣਾ ਭਦੌੜ ਦੇ ਐੱਸਐੱਚਓ ਸ਼ੇਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਲੂੱਟ ਦੀ ਘਟਨਾ ਨੂੰ ਲੈ ਕੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਿੰਨੀ ਲੁੱਟ ਹੋਈ ਹੈ, ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫ਼ੁਟੈਜ਼ ਦੀ ਮਦਦ ਨਾਲ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.