ETV Bharat / state

ਲੁਧਿਆਣਾ STF ਨੇ ਪਾਕਿਸਤਾਨ ਤੋਂ ਨਸ਼ਾ ਮੰਗਾ ਕੇ ਸਪਲਾਈ ਕਰਨ ਵਾਲੇ ਦੋ ਤਸਕਰ ਹੈਰੋਇਨ ਸਣੇ ਕੀਤੇ ਕਾਬੂ - STF arrested two smugglers

author img

By ETV Bharat Punjabi Team

Published : Apr 6, 2024, 7:17 PM IST

ਦੋ ਤਸਕਰ ਹੈਰੋਇਨ ਸਣੇ ਕੀਤੇ ਕਾਬੂ
ਦੋ ਤਸਕਰ ਹੈਰੋਇਨ ਸਣੇ ਕੀਤੇ ਕਾਬੂ

ਲੁਧਿਆਣਾ ਰੇਂਜ STF ਨੂੰ ਉਸ ਸਮੇਂ ਸਫ਼ਲਤਾ ਹੱਥ ਲੱਗੀ ਜਦੋਂ ਉਨ੍ਹਾਂ ਵਲੋਂ 05 ਕਿਲੋ 50 ਗ੍ਰਾਮ ਹੈਰੋਇਨ ਸਣੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਦੋਵੇਂ ਮੁਲਜ਼ਮ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਪੰਜਾਬ 'ਚ ਸਪਲਾਈ ਕਰਦੇ ਸੀ।

ਦੋ ਤਸਕਰ ਹੈਰੋਇਨ ਸਣੇ ਕੀਤੇ ਕਾਬੂ

ਲੁਧਿਆਣਾ: ਜ਼ਿਲ੍ਹਾ ਰੇਂਜ STF ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ INSP ਹਰਬੰਸ ਸਿੰਘ ਇੰਚਾਰਜ ਐੱਸ.ਟੀ.ਐੱਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਨਸ਼ੇ ਦੇ ਮੁਕੱਦਮਿਆਂ ਵਿੱਚੋਂ ਭਗੋੜੇ ਅੰਮ੍ਰਿਤਪਾਲ ਸਿੰਘ ਉਰਫ ਮੱਤੀ ਨੂੰ ਉਸ ਦੇ ਸਾਥੀ ਸੰਨੀ ਕੁਮਾਰ ਨੂੰ ਕਾਬੂ ਕੀਤਾ। ਦੋਵੇਂ ਮੁਲਜ਼ਮ ਮਿਲ ਕੇ ਕਾਫੀ ਲੰਮੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਨਾਜਾਇਜ਼ ਧੰਦਾ ਕਰਦੇ ਆ ਰਹੇ ਸਨ।

ਤਲਾਸ਼ੀ ਦੌਰਾਨ ਹੈਰੋਇਨ ਬਰਾਮਦ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐੱਫ ਇੰਚਾਰਜ ਨੇ ਦੱਸਿਆ ਕੇ ਦੋਵੇਂ ਮੁਲਜ਼ਮਾਂ ਨੂੰ ਅਮ੍ਰਿਤਸਰ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ਵਿਚਲੇ ਬੈਗ ਦੀ ਜਦੋਂ ਪੁਲਿਸ ਵਲੋਂ ਤਲਾਸ਼ੀ ਕੀਤੀ ਤਾਂ ਬੈਗ ਵਿੱਚੋਂ 05 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਅੰਮ੍ਰਿਤਸਰ ਦੇ ਮੁਹੱਲਾ ਮੋਹਕਮਪੁਰਾ ਨਜ਼ਦੀਕ ਝੁੱਗੀਆਂ ਵਾਲਾ ਚੌਂਕ ਦੇ ਰਹਿਣ ਵਾਲੇ ਹਨ।

ਨਸ਼ਾ ਸਪਲਾਈ ਦਾ ਕੰਮ ਕਰਦੇ ਸੀ ਮੁਲਜ਼ਮ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੌਰਾਨੇ ਪੁੱਛਗਿਛ ਅੰਮ੍ਰਿਤਪਾਲ ਸਿੰਘ ਉਰਫ ਮੱਤੀ ਨੇ ਦੱਸਿਆ ਕਿ, ਉਸਦੇ ਬਰਖਿਲਾਫ ਪਹਿਲਾਂ ਵੀ ਹੈਰੋਇਨ ਦੀ ਨਸ਼ਾ ਤਸਕਰੀ ਦੇ ਤਿੰਨ ਮੁਕੱਦਮੇ ਦਰਜ ਹਨ। ਜਿੰਨਾਂ ਵਿੱਚੋਂ ਉਹ ਕਰੀਬ ਇੱਕ ਮਹੀਨਾਂ ਪਹਿਲਾਂ ਹੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚੋਂ ਜ਼ਮਾਨਤ ਪਰ ਬਾਹਰ ਆਇਆ ਹੈ ਅਤੇ ਮੁਲਜ਼ਮ ਖੁਦ ਵੀ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੈ, ਜੋ ਵਿਹਲਾ ਹੀ ਰਹਿੰਦਾ ਹੈ ਅਤੇ ਹੈਰੋਇਨ ਦੀ ਨਸ਼ਾ ਤਸਕਰੀ ਦਾ ਹੀ ਨਾਜਾਇਜ਼ ਧੰਦਾ ਕਰਦਾ ਹੈ। ਇਸ ਦੇ ਨਾਲ ਹੀ ਮੁਲਜ਼ਮ ਸੰਨੀ ਕੁਮਾਰ ਉਰਫ ਸੰਨੀ ਨੇ ਦੱਸਿਆ ਕਿ, ਉਹ ਵੀ ਵਿਹਲਾ ਹੀ ਰਹਿੰਦਾ ਹੈ ਅਤੇ ਹੈਰੋਇਨ ਦੀ ਨਸ਼ਾ ਤਸਕਰੀ ਦਾ ਹੀ ਨਾਜਾਇਜ਼ ਧੰਦਾ ਕਰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਵੱਲੋਂ ਹੈਰੋਇਨ ਵੇਚਕੇ ਬਣਾਈ ਜਾਇਦਾਦ ਅਤੇ ਸਾਥੀ ਦੋਸ਼ੀਆਂ ਬਾਰੇ ਵੀ ਲੰਮੀ ਪੁੱਛ ਗਿੱਛ ਕਰਕੇ ਪਤਾ ਲਗਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਾਕਿਸਤਾਨ ਤੋਂ ਤਸਕਰੀ ਲਈ ਆਉਂਦੀ ਸੀ ਹੈਰੋਇਨ: ਇਸ ਦੇ ਨਾਲ ਹੀ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਜਿਸ ਵਿਅਕਤੀ ਪਾਸੋਂ ਹੈਰੋਇਨ ਖਰੀਦ ਕੇ ਲਿਆਂਉਦੇ ਹਨ, ਉਸ ਦੇ ਪਾਕਿਸਤਾਨ ਦੇ ਨਸ਼ਾ ਸਮੱਗਲਰਾਂ ਨਾਲ ਲਿੰਕ ਹੋ ਸਕਦੇ ਹਨ। ਜੋ ਪਾਕਿਸਤਾਨ ਅਤੇ ਪੰਜਾਬ ਤੋਂ ਬਾਹਰੀ ਸੂਬਿਆਂ ਤੋਂ ਥੋਕ ਵਿੱਚ ਹੈਰੋਇੰਨ ਮੰਗਵਾ ਕੇ ਉਹਨਾਂ ਨੂੰ ਸਪਲਾਈ ਕਰਨ ਲਈ ਭੇਜਦਾ ਹੈ ਅਤੇ ਉਸ ਦੇ ਬਦਲੇ ਉਹ ਦੋਵਾਂ ਨੂੰ ਵਧੀਆ ਪੈਸੇ ਦੇ ਦਿੰਦਾ ਹੈ। ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਸਾਥੀਆਂ ਬਾਰੇ ਪਤਾ ਕੀਤਾ ਜਾਵੇਗਾ। ਮੁਕੱਦਮਾ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.