ETV Bharat / state

ਖੇਤੀਬਾੜੀ ਮਹਿਰਾਂ ਤੋਂ ਜਾਣੋ ਕਦੋਂ ਅਤੇ ਕਿਵੇਂ ਕੀਤੀ ਜਾਵੇ ਝੋਨੇ ਦੀ ਸਿੱਧੀ ਬਿਜਾਈ, ਕਿਹੜੀਆਂ ਗੱਲਾਂ ਦਾ ਕਿਸਾਨ ਰੱਖਣ ਧਿਆਨ, ਕਿਸਾਨਾਂ ਨੂੰ ਹੋਵੇਗਾ ਕਿੰਨਾ ਫਾਇਦਾ - direct sowing of paddy in punjab

author img

By ETV Bharat Punjabi Team

Published : May 18, 2024, 4:49 PM IST

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ ਪਰ ਇਹ ਬਿਜਾਈ ਕਰਨੀ ਕਿਵੇਂ ਹੈ ਅਤੇ ਸਿੱਧੀ ਬਿਜਾਈ ਕਿਸਾਨਾਂ ਲਈ ਕਿੰਝ ਲਾਹੇਵੰਦ ਹੈ ਇਹ ਜਾਣਨ ਲਈ ਈਟੀਵੀ ਪੱਤਰਕਾਰ ਨੇ ਕੀਤੀ ਪੀਏਯੂ ਏਗਰੋਨੋਮੀ ਵਿਭਾਗ ਦੇ ਪ੍ਰਿੰਸੀਪਲ ਨਾਲ ਖਾਸ ਗੱਲਬਾਤ...

Know from Agriculture expert when and how to do direct sowing of paddy, how much it will benefit the farmers
ਖੇਤੀਬਾੜੀ ਮਹਾਰਾ ਤੋਂ ਜਾਣੋ ਕਦੋਂ ਅਤੇ ਕਿਵੇਂ ਕੀਤੀ ਜਾਵੇ ਝੋਨੇ ਦੀ ਸਿੱਧੀ ਬਿਜਾਈ, ਕਿਸਾਨਾਂ ਨੂੰ ਹੋਵੇਗਾ ਕਿੰਨਾ ਫਾਇਦਾ (ETV BHARAT LUDHIANA)

ਝੋਨੇ ਦੀ ਸਿੱਧੀ ਬਿਜਾਈ (ETV BHARAT LUDHIANA)

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਲਈ 15 ਮਈ ਤੋਂ ਰਸਮੀ ਸ਼ੁਰੂਆਤ ਕਰਨ ਦਾ ਸਰਕਾਰ ਨੇ ਐਲਾਨ ਕਰਨ ਦਿੱਤਾ ਹੈ। ਇਸ ਦੇ ਨਾਲ ਹੀ ਝੋਨੇ ਨੂੰ ਵੱਖ ਵੱਖ ਪੜਾਅ 'ਚ ਲਾਉਣ ਲਈ ਤਰੀਕਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਮਾਲਵੇ ਅਤੇ ਦੁਆਬੇ ਦੇ ਲਈ ਵੱਖਰੀਆਂ-ਵੱਖਰੀਆਂ ਤਰੀਕਾਂ ਦੇ ਤਹਿਤ ਝੋਨਾ ਲਗਾਇਆ ਜਾਣਾ ਹੈ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੇ ਮੁਤਾਬਿਕ ਸਿੱਧੀ ਝੋਨੇ ਦੀ ਬਿਜਾਈ ਲਈ ਸਭ ਤੋਂ ਢੁਕਵਾਂ ਸਮਾਂ ਜੂਨ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ। ਇੱਕ ਜੂਨ ਤੋਂ ਇਸ ਦੀ ਸ਼ੁਰੂਆਤ ਕਿਸਾਨ ਕਰ ਸਕਦੇ ਹਨ। ਜਿਸ ਤੇ ਚੰਗੇ ਨਤੀਜੇ ਵੇਖਣ ਨੂੰ ਮਿਲ ਸਕਦੇ ਨੇ। ਪੀਏਯੂ ਏਗਰੋਨੋਮੀ ਵਿਭਾਗ ਦੇ ਪ੍ਰਿੰਸੀਪਲ ਵਿਗਿਆਨੀ ਡਾਕਟਰ ਮੱਖਣ ਸਿੰਘ ਭੁੱਲਰ ਨੇ ਸਾਡੀ ਟੀਮ ਨਾਲ ਸਿੱਧੀ ਬਿਜਾਈ ਨੂੰ ਲੈ ਕੇ ਵਿਸਥਾਰ ਜਾਣਕਾਰੀ ਸਾਂਝੀ ਕੀਤੀ ਹੈ।



ਕਦੋਂ ਅਤੇ ਕਿਵੇਂ ਕਰਨੀ ਹੈ ਸਿੱਧੀ ਬਿਜਾਈ: ਸਿੱਧੀ ਬਿਜਾਈ ਦੇ ਲਈ ਹਾਲਾਂਕਿ ਪੰਜਾਬ ਸਰਕਾਰ ਨੇ 15 ਮਈ ਤੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਦੇ ਮੁਤਾਬਿਕ 1 ਜੂਨ ਤੋਂ ਸਹੀ ਸਮਾਂ ਝੋਨੇ ਦੀ ਸਿੱਧੀ ਬਜਾਈ ਲਈ ਹੋ ਸਕਦਾ ਹੈ, ਉਹਨਾਂ ਨੇ ਕਿਹਾ ਕਿ ਸਿੱਧੀ ਬਜਾਈ ਦੇ ਵਿੱਚ ਜਦੋਂ ਖੇਤ ਨੂੰ ਤੱਤਰ ਬੱਤਰ ਕਰ ਲੈਣਾ ਹੈ ਭਾਵ ਕਿ ਜਦੋਂ ਖੇਤ ਦੇ ਵਿੱਚ ਪੈਰ ਪਾਈਏ, ਉਸ ਨੂੰ ਮਿੱਟੀ ਨਾਲ ਲੱਗੇ ਤਾਂ ਸਿੱਧੀ ਬਜਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਮਸ਼ੀਨਾਂ ਵੀ ਸਿਫਾਰਿਸ਼ ਕੀਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਾਡੀ ਸਲਾਹ ਹੈ ਕਿ ਕਿਸਾਨ ਸਿੱਧੀ ਬਿਜਾਈ ਦੇ ਲਈ ਵੀ ਪੀਆਰ ਕਿਸਮਾਂ ਦੀ ਹੀ ਵਰਤੋਂ ਕਰਨ ਜੋ ਕਿ ਘੱਟ ਸਮਾਂ ਲੈਣ ਵਾਲੀਆਂ ਵਰਾਇਟੀਆਂ ਹਨ ਅਤੇ ਇਸ ਦੇ ਨਾਲ ਸਮੇਂ ਅਤੇ ਪਾਣੀ ਦੋਵਾਂ ਦੀ ਬੱਚਤ ਹੁੰਦੀ ਹੈ।

ਪਾਣੀ ਦੀ ਬੱਚਤ: ਸਿੱਧੀ ਬਜਾਈ ਇੱਕੋ ਇੱਕ ਸਾਧਨ ਡਾਕਟਰ ਮੱਖਨ ਭੁੱਲਰ ਨੇ ਦੱਸਿਆ ਹੈ ਕਿ ਜਿਸ ਨਾਲ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਹਨ। ਕਿਤੇ ਕਿਤੇ ਤਾਂ ਇਹ 300 ਤੋਂ 400 ਫੁੱਟ ਤੱਕ ਵੀ ਪਹੁੰਚ ਚੁੱਕੇ ਹਨ ਅਜਿਹੇ 'ਚ ਜੇਕਰ ਅਸੀਂ ਇਸੇ ਤਰ੍ਹਾਂ ਪਾਣੀ ਕੱਢਦੇ ਰਹੀਏ ਤਾਂ ਸਾਡੀ ਆਉਣ ਵਾਲੀ ਪੀੜੀਆਂ ਦੇ ਲਈ ਪਾਣੀ ਹੀ ਨਹੀਂ ਬਚੇਗਾ। ਉਹਨਾਂ ਨੇ ਕਿਹਾ ਕਿ ਪਾਣੀ ਨੂੰ ਬਚਾਉਣ ਦੇ ਲਈ ਜਰੂਰੀ ਹੈ ਕਿ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰੀਏ। ਜਿਸ ਦੇ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਉਹਨਾਂ ਕਿਹਾ ਕਿ ਜਦੋਂ ਸਿੱਧੀ ਬਿਜਾਈ ਕੀਤੀ ਜਾਂਦੀ ਹੈ ਤਾਂ ਪਹਿਲੇ 18 ਤੋਂ ਲੈ ਕੇ 21 ਦਿਨਾਂ ਤੱਕ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ। ਉਹਨਾਂ ਕਿਹਾ ਕਿ ਖੇਤਾਂ ਦੇ ਵਿੱਚ ਪਾਣੀ ਖੜਾ ਨਹੀਂ ਕਰਨਾ ਪੈਂਦਾ ਅਤੇ ਕੱਦੂ ਕਰਨ ਦੀ ਲੋੜ ਨਹੀਂ ਪੈਂਦੀ। ਇਸ ਦੇ ਨਾਲ ਝਾੜ 'ਤੇ ਵੀ ਕੋਈ ਅਸਰ ਨਹੀਂ ਪੈਂਦਾ। ਉਹਨਾਂ ਨੇ ਕਿਹਾ ਕਿ ਪਾਣੀ ਦੀ ਇਸ ਵਿੱਚ ਸਿੱਧੀ 40 ਤੋਂ 50 ਫੀਸਦੀ ਤੱਕ ਦੀ ਬਚਤ ਹੋ ਜਾਂਦੀ ਹੈ।



ਕਿਹੜੀ ਜ਼ਮੀਨ 'ਤੇ ਹੋਵੇ ਸਿੱਧੀ ਬਿਜਾਈ: ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਵਿਗਿਆਨੀ ਡਾਕਟਰ ਮੱਖਣ ਭੁੱਲਰ ਨੇ ਦੱਸਿਆ ਹੈ ਕਿ ਹੁਣ ਸਿੱਧੀ ਬਜਾਈ ਕਿਸਾਨ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ। ਇਸ ਕਰਕੇ ਉਹ ਕਾਫੀ ਇਸ ਦੇ ਵਿੱਚ ਨਿਪੁੰਨ ਵੀ ਹੋ ਗਏ ਹਨ। ਉਹਨਾਂ ਨੇ ਕਿਹਾ ਪਰ ਫਿਰ ਵੀ ਜੇਕਰ ਕਿਸੇ ਨੇ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਨੀ ਹੈ ਤਾਂ ਉਹ ਕਦੇ ਵੀ ਰੇਤਲੀ ਜ਼ਮੀਨ ਦੇ ਵਿੱਚ ਸਿੱਧੀ ਬਜਾਈ ਨਾ ਕਰੇ। ਇਸ ਤੋਂ ਇਲਾਵਾ ਜਿੱਥੇ ਚਿਕਨੀ ਮਿੱਟੀ ਜਿਆਦਾ ਹੈ ਉੱਥੇ ਵੀ ਝੋਨੇ ਦੀ ਸਿੱਧੀ ਬਜਾਈ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਬਾਰੇ ਪਤਾ ਹੁੰਦਾ ਪੰਜਾਬ ਦੇ ਵਿੱਚ ਕਈ ਕਿਸਮਾਂ ਦੀਆਂ ਵੱਖ-ਵੱਖ ਜ਼ਮੀਨਾਂ ਹਨ। ਉਹਨਾਂ ਕਿਹਾ ਕਿ ਕਿਸਾਨ ਜਦੋਂ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਤਾਂ ਉਹ ਆਪਣੀ ਜ਼ਮੀਨ ਦਾ ਧਿਆਨ ਜਰੂਰ ਰੱਖਣ ਕਿ ਉਸ ਦੀ ਮਿੱਟੀ ਕਿਸ ਤਰ੍ਹਾਂ ਦੀ ਹੈ ਉਸ ਦੇ ਮੁਤਾਬਿਕ ਹੀ ਉਹ ਸਿੱਧੀ ਬਿਜਾਈ ਕਰਨ।



ਕਿਹੜੀ ਮਸ਼ੀਨ ਦੀ ਵਰਤੋਂ ਹੈ ਸਹੀ : ਪੀਏਯੂ ਦੇ ਮਾਹਿਰ ਡਾਕਟਰ ਨੇ ਦੱਸਿਆ ਕਿ ਸਿੱਧੀ ਬਿਜਾਈ ਜਿਆਦਾਤਰ ਲੇਬਰ ਦੀ ਸਮੱਸਿਆ ਅਤੇ ਪਾਣੀ ਨੂੰ ਬਚਾਉਣ ਦੇ ਮੰਤਵ ਦੇ ਨਾਲ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਸਬੰਧੀ ਇੱਕ ਲੱਕੀ ਸੀਡ ਡਰਿੱਲ ਨਾ ਦੀ ਇੱਕ ਮਸ਼ੀਨ ਤਿਆਰ ਕਰਵਾਈ ਗਈ ਹੈ, ਜੋ ਕਿ ਕਿਸਾਨਾਂ ਨੇ ਸਿਫਾਰਿਸ਼ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਦੋਂ ਖੇਤ ਤਰਬਤਰ ਹੁੰਦੇ ਹਨ। ਉਸ ਵੇਲੇ ਇਹ ਮਸ਼ੀਨ ਸਿੱਧੀ ਬਜਾਈ ਕਰਦੀ ਹੈ ਇਨਾ ਹੀ ਨਹੀਂ ਇਹ ਨਦੀਨ ਨਾਸ਼ਕ ਵੀ ਨਾਲ ਹੀ ਪਾ ਦਿੰਦੀ ਹੈ। ਜਿਸ ਦੇ ਨਾਲ ਸਾਡੀ ਫਸਲ ਬਚ ਜਾਂਦੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਸਿੱਧੀ ਬਿਜਾਈ ਕਰਨੀ ਹੈ ਤਾਂ ਉਹ ਜਾਂ ਤਾਂ ਸਵੇਰ ਵੇਲੇ ਜਾਂ ਫਿਰ ਸ਼ਾਮ ਨੂੰ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਦੁਪਹਿਰ ਵੇਲੇ ਗਰਮੀ ਕਾਫੀ ਹੁੰਦੀ ਹੈ ਇਸ ਕਰਕੇ ਕਿਸਾਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਮਸ਼ੀਨ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜਾਣਕਾਰੀ ਵੀ ਹਾਸਿਲ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.