ETV Bharat / state

ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਲੁਧਿਆਣਾ 'ਚ ਖ਼ਾਸ ਗਰਮ ਸ਼ਾਲ ਬਣਵਾਉਣ ਦੀ ਵਧੀ ਮੰਗ, ਅਯੁੱਧਿਆ ਤੋਂ ਆ ਰਹੇ ਆਰਡਰ

author img

By ETV Bharat Punjabi Team

Published : Jan 21, 2024, 2:24 PM IST

ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਲੁਧਿਆਣਾ ਵਿਖੇ ਖਾਸ ਅਯੁਧਿਆ ਦੇ ਰਾਮ ਮੰਦਿਰ ਦੀ ਤਸਵੀਰ ਵਾਲੇ ਸ਼ਾਲ ਬਣਾਏ ਜਾ ਰਹੇ ਹਨ। ਇਸ ਦੀ ਵਿਕਰੀ ਵਿੱਚ ਵਾਧਾ ਹੋਣ ਨਾਲ ਕਾਰੋਬਾਰੀਆਂ ਦੇ ਕਾਰੋਬਾਰ ਵਿੱਚ ਵੀ ਵੱਧ ਹੋ ਗਿਆ ਹੈ।

Increased demand for making warm shawls in Ludhiana, orders coming from Ayodhya
ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਲੁਧਿਆਣਾ 'ਚ ਖ਼ਾਸ ਗਰਮ ਸ਼ਾਲ ਬਣਵਾਉਣ ਦੀ ਵਧੀ ਮੰਗ

ਲੁਧਿਆਣਾ : 22 ਜਨਵਰੀ ਨੂੰ ਜਿੱਥੇ ਪੂਰੇ ਦੇਸ਼ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਦਿਵਾਲੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਵੀ ਅਯੁਧਿਆ 'ਚ ਬਣ ਰਹੇ ਸ੍ਰੀ ਰਾਮ ਮੰਦਿਰ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਲੁਧਿਆਣਾ ਦੇ ਵਿੱਚ ਅਯੁਧਿਆ ਦੇ ਵਿੱਚ ਬਣ ਰਹੇ ਸ਼੍ਰੀ ਰਾਮ ਮੰਦਰ ਦੇ ਡਿਜ਼ਾਈਨ ਵਾਲੀ ਵਿਸ਼ੇਸ਼ ਸ਼ਾਲ ਕਾਫੀ ਮਸ਼ਹੂਰ ਹੋ ਰਹੀ ਹੈ ਜਿਸ ਦੇ ਦੂਰ ਦੂਰ ਤੋਂ ਆਰਡਰ ਆ ਰਹੇ ਹਨ। ਹਾਲਾਂਕਿ ਇੱਕ ਪਾਸੇ ਜਿੱਥੇ ਹੋਜਰੀ ਦਾ ਸੀਜ਼ਨ ਖਤਮ ਹੋਣ ਦੇ ਕੰਡੇ ਹੈ। ਉੱਥੇ ਹੀ ਦੂਜੇ ਪਾਸੇ ਇਹਨਾਂ ਸ਼ਾਲਾਂ ਦੀ ਵਿਕਰੀ ਇਕਦਮ ਵੱਧ ਗਈ ਹੈ। ਕਿਉਂਕਿ ਭਗਵੇ ਰੰਗ ਦੀਆਂ ਇਹ ਸ਼ਾਲਾਂ ਦੀ ਡਿਮਾਂਡ ਲਗਾਤਾਰ ਵੱਧਦੀ ਜਾ ਰਹੀ ਹੈ। ਦੂਰ ਦੂਰ ਤੋਂ ਲੋਕ ਇਹਨਾਂ ਸ਼ਾਲਾਂ ਨੂੰ ਲੈਣ ਲਈ ਆ ਰਹੇ ਹਨ। ਖਾਸ ਕਰਕੇ ਦਿੱਲੀ ਅਤੇ ਅਯੁਧਿਆ ਤੋਂ ਆਰਡਰ ਆ ਰਹੇ ਹਨ। ਲੁਧਿਆਣਾ ਦੇ ਕਾਰੋਬਾਰੀ ਸੰਦੀਪ ਨੇ ਦੱਸਿਆ ਕਿ 1 ਮਹੀਨਾ ਪਹਿਲਾਂ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ। ਲੋਹੜੀ ਤੋਂ ਪਹਿਲਾਂ ਹੀ ਅਜਿਹੀ ਸ਼ਾਲਾਂ ਬਣਾਉਣੀਆਂ ਸ਼ੁਰੂ ਹੋ ਗਈਆਂ ਸਨ।

Increased demand for making warm shawls in Ludhiana, orders coming from Ayodhya
ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਲੁਧਿਆਣਾ 'ਚ ਖ਼ਾਸ ਗਰਮ ਸ਼ਾਲ ਬਣਵਾਉਣ ਦੀ ਵਧੀ ਮੰਗ

500 ਦੇ ਕਰੀਬ ਸ਼ਾਲ ਉਹ ਬਣਾ ਰਹੇ: ਇਸ ਦੌਰਾਨ ਸੰਦੀਪ ਸਿੰਘ ਨੇ ਦੱਸਿਆ ਨੇ ਪੂਰੇ ਦੇਸ਼ ਚ ਉਨ੍ਹਾ ਨੂੰ ਆਰਡਰ ਆ ਰਹੇ ਹਨ। ਉਹਨਾਂ ਦੱਸਿਆ ਕਿ ਰੋਜਾਨਾ ਹੀ 500 ਦੇ ਕਰੀਬ ਸ਼ਾਲ ਉਹ ਬਣਾ ਰਹੇ ਨੇ। ਠੰਢ ਦਾ ਸੀਜ਼ਨ ਖਤਮ ਹੋਣ ਨੂੰ ਆ ਗਿਆ ਹੈ,ਪਰ ਇਸ ਦੀ ਬਾਵਜੂਦ ਬਜ਼ਾਰ 'ਚ ਇਸ ਸ਼ਾਲ ਦੀ ਕਾਫੀ ਡਿਮਾਂਡ ਹੈ। ਦੂਰ ਦਰਾਡੇ ਤੋਂ ਵੀ ਲੋਕ ਇਹ ਸ਼ਾਲ ਦੇ ਆਰਡਰ ਦੇ ਰਹੇ ਨੇ। ਉਹਨਾਂ ਦੱਸਿਆ ਕਿ ਸਭ ਤੋਂ ਜਿਆਦਾ ਭਗਵਾਂ ਰੰਗ ਹੀ ਰਾਮ ਭਗਤਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸੇ ਕਰਕੇ ਅਸੀਂ ਇੱਕੋ ਹੀ ਕਲਰ ਦੀ ਇਹ ਸ਼ਾਲ ਤਿਆਰ ਕੀਤੀ ਹੈ। ਜਿਸ 'ਤੇ ਸ਼੍ਰੀ ਰਾਮ ਦੇ ਨਾਲ ਮੰਦਿਰ ਦੀ ਤਸਵੀਰ ਵੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਫੀ ਮਿਹਨਤ ਨਾਲ ਇਹ ਤਿਆਰ ਕੀਤੀ ਹੈ।

ਘੱਟ ਮਾਰਜਨ 'ਤੇ ਵੇਚ ਰਹੇ ਸ਼ਾਲ : ਇਸ ਵੇਲੇ ਪੂਰਾ ਦੇਸ਼ ਸ਼੍ਰੀ ਰਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਉੱਥੇ ਹੀ ਸ਼੍ਰੀ ਰਾਮ ਦੇ ਰੰਗ ਦੇ ਵਿੱਚ ਅਸੀਂ ਵੀ ਸੇਵਾ ਕਰ ਰਹੇ ਹਨ ਉਹਨਾਂ ਕਿਹਾ ਕਿ ਅਸੀਂ ਇਸ ਵਿੱਚ ਬਹੁਤਾ ਮਾਰਜਨ ਵੀ ਨਹੀਂ ਰੱਖਿਆ ਹੈ ਬਹੁਤ ਘੱਟ ਰੇਟ 'ਤੇ ਇਸ ਨੂੰ ਅੱਗੇ ਵੇਚਿਆ ਜਾ ਰਿਹਾ ਹੈ ਤਾਂ ਜੋ ਲੋਕ ਆਸਾਨੀ ਦੇ ਨਾਲ ਇਸ ਨੂੰ ਖਰੀਦ ਸਕਣ ਅਤੇ ਆਪਣੀ ਸ਼ਰਧਾ ਭੇਂਟ ਕਰ ਸਕਣ। ਉਹਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸ਼੍ਰੀ ਰਾਮ ਦੀ ਗੱਲ ਹੋ ਰਹੀ ਹੈ ਤਾਂ ਅਜਿਹੇ ਦੇ ਵਿੱਚ ਲੁਧਿਆਣਾ ਦੀ ਹੋਜਰੀ ਵੀ ਹੋਣ ਪਿੱਛੇ ਕਿਉਂ ਰਹੇ।

Increased demand for making warm shawls in Ludhiana, orders coming from Ayodhya
ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਲੁਧਿਆਣਾ 'ਚ ਖ਼ਾਸ ਗਰਮ ਸ਼ਾਲ ਬਣਵਾਉਣ ਦੀ ਵਧੀ ਮੰਗ

ਇਸ ਦੌਰਾਨ ਉੱਤਰ ਪ੍ਰਦੇਸ਼ ਤੋਂ ਵੱਡੀ ਪੱਧਰ ਦੇ ਵਿੱਚ ਵਪਾਰੀ ਵੀ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਹਨ। ਰਿਟੇਲ ਦੇ ਵਿੱਚ ਸ਼ਾਲ ਵੇਚਣ ਵਾਲੇ ਲੁਧਿਆਣਾ ਪਹੁੰਚੇ ਵਪਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਅਜਿਹੀ ਸ਼ਾਲਾਂ ਦੀ ਹੁਣ ਕਾਫੀ ਡਿਮਾਂਡ ਵੱਧ ਗਈ ਹੈ। ਕਿਉਂਕਿ 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਯੁਧਿਆ ਦੇ ਵਿੱਚ ਸ੍ਰੀ ਰਾਮ ਮੰਦਰ ਦੇ ਵਿੱਚ ਪ੍ਰਤਿਸ਼ਟਾ ਕਰਵਾਉਣ ਜਾ ਰਹੇ ਹਨ। ਜਿਸ ਕਰਕੇ ਪੂਰੀ ਯੋਧਿਆ ਨਜ਼ਰੀ ਪੂਰਾ ਉੱਤਰ ਪ੍ਰਦੇਸ਼ ਸ਼੍ਰੀ ਰਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਉਹਨਾਂ ਕਿਹਾ ਕਿ ਇਸ ਦੀ ਕਾਫੀ ਡਿਮਾਂਡ ਹੈ ਇਸ ਕਰਕੇ ਲੁਧਿਆਣਾ ਤੋਂ ਵੱਡੇ ਪੱਧਰ ਤੇ ਇਹ ਆਰਡਰ ਲੈ ਕੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.