ETV Bharat / state

ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ 2024 'ਚ ਯਾਦਵਿੰਦਰ ਸਿੰਘ ਨੇ ਕੀਤਾ ਪੰਜਾਬ ਦਾ ਨਾਮ ਰੋਸ਼ਨ

author img

By ETV Bharat Punjabi Team

Published : Feb 17, 2024, 8:44 PM IST

ਕਪੂਰਥਲਾ ਦੇ ਯਾਦਵਿੰਦਰ ਸਿੰਘ ਨੇ ਹੈਦਰਾਬਾਦ 'ਚ ਹੋਈਆਂ ਪੰਜਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ-2024 ਸੋਨੇ ਦਾ ਤਗਮਾ ਹਾਸਲ ਕਰਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਜਿਸ ਦੇ ਚੱਲਦੇ ਲੋਕਾਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ ਹੈ।

ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ
ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ

ਖਿਡਾਰੀ ਅਤੇ ਰਿਸ਼ਤੇਦਾਰ ਜਾਣਕਾਰੀ ਦਿੰਦੇ ਹੋਏ

ਕਪੂਰਥਲਾ: ਪੰਜਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ-2024 'ਚ ਸੁਲਤਾਨਪੁਰ ਲੋਧੀ ਦੇ ਨਿਵਾਸੀ ਯਾਦਵਿੰਦਰ ਸਿੰਘ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੇ ਸੂਬੇ ਪੰਜਾਬ ਅਤੇ ਜ਼ਿਲ੍ਹਾ ਕਪੂਰਥਲਾ ਦਾ ਨਾਮ ਨੈਸ਼ਨਲ ਪੱਧਰ 'ਤੇ ਚਮਕਾਇਆ ਗਿਆ ਹੈ। ਅੱਜ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਯਾਦਵਿੰਦਰ ਸਿੰਘ ਦਾ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਕੌਮੀ ਖੇਡਾਂ 'ਚ ਪੰਜਾਬ ਦਾ ਨਾਮ ਰੋਸ਼ਨ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯਾਦਵਿੰਦਰ ਸਿੰਘ ਨੇ ਕਿਹਾ ਕਿ 5ਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ-2024 ਦਾ ਆਯੋਜਨ ਹੈਦਰਾਬਾਦ ਦੇ ਤੇਲੰਗਾਨਾ ਵਿੱਚ ਹੋਇਆ ਸੀ। ਜਿਸ ਵਿੱਚ ਉਹਨਾਂ ਵੱਲੋਂ 100 ਮੀਟਰ ਦੌੜ 'ਚ ਸਿਲਵਰ ਅਤੇ 200 ਮੀਟਰ ਦੌੜ 'ਚ ਸੋਨੇ ਦਾ ਤਗਮਾ ਜਿੱਤਿਆ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ 17,18 ਦਸੰਬਰ 2023 ਨੂੰ ਦਿੱਲੀ ਵਿਖੇ 200 ਮੀਟਰ ਦੌੜ 'ਚ ਸਿਲਵਰ, ਪੰਜਾਬ ਦੀ ਟੀਮ ਵੱਲੋਂ 4 ×100 ਮੀਟਰ ਦੌੜ 'ਚ ਸੋਨੇ ਦਾ ਤਗਮਾ, 4×400 ਮੀਟਰ ਦੌੜ 'ਚ ਸੋਨੇ ਤਗਮਾ ਜਿੱਤਿਆ ਸੀ ਅਤੇ ਪੰਜਾਬ ਟੀਮ ਦੀ ਅਗਵਾਈ ਕੀਤੀ ਸੀ। ਉਹਨਾਂ ਨੇ ਕਿਹਾ ਕਿ ਹੁਣ ਤੱਕ ਮੇਰੇ ਵੱਲੋਂ 20 ਸੋਨੇ ਦੇ ਮੈਡਲ, ਪੰਜ ਸਿਲਵਰ ਮੈਡਲ , 5 ਕਾਂਸੇ ਦੇ ਮੈਡਲ ਜਿੱਤੇ ਹਨ। ਉਹਨਾਂ ਨੇ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਆ ਕੇ ਖੇਡਾਂ ਦੇ ਮੈਦਾਨ 'ਚ ਆਉਣ ਦੀ ਅਪੀਲ ਕੀਤੀ।

ਲੋਕਾਂ ਨੇ ਕੀਤਾ ਭਰਵਾਂ ਸਵਾਗਤ: ਉਹਨਾਂ ਨੇ ਕਿਹਾ ਕਿ ਬੜੇ ਹੀ ਚਿੰਤਾਂ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਨਸ਼ੇ ਦੀ ਦਲਦਲ 'ਚ ਧੱਸਦੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਹਮੇਸ਼ਾ ਹੀ ਕੋਈ ਨਾ ਕੋਈ ਟੀਚਾ ਮਿੱਥਣਾ ਚਾਹੀਦਾ ਹੈ। ਜਿਸ ਨੂੰ ਉਸ ਨੇ ਹਾਸਿਲ ਕਰਨਾ ਹੈ। ਉਹਨਾਂ ਨੇ ਨੌਜਵਾਨ ਪੀੜੀ ਨੂੰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਵੱਲੋਂ ਵੀ ਯਾਦਵਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਕਿਹਾ ਕਿ ਉਨਾਂ ਦੀ ਇਸ ਸਫਲਤਾ ਦੇ ਮਗਰ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਇਲਾਕੇ 'ਚ ਯਾਦਵਿੰਦਰ ਸਿੰਘ ਵੱਲੋਂ 5ਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ-2024 'ਚ ਇੱਕ ਸਿਲਵਰ ਅਤੇ ਇੱਕ ਸੋਨੇ ਦਾ ਤਗਮਾ ਜਿੱਤ ਕੇ ਘਰ ਵਾਪਸ ਪਰਤਿਆ ਹੈ। ਜਿਸ ਨਾਲ ਸਾਡੇ ਇਲਾਕੇ ਦਾ ਵੀ ਮਾਣ ਦੇਸ਼ ਵਿਦੇਸ਼ ਵਿੱਚ ਵਧਿਆ ਹੈ। ਇਸ ਮੌਕੇ 'ਤੇ ਉਹਨਾਂ ਵੱਲੋਂ ਫੁੱਲਾਂ ਤੇ ਬੁੱਕੇ ਭੇਟ ਕਰਕੇ ਯਾਦਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦਾ ਸਵਾਗਤ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.