ETV Bharat / state

ਸਿੱਧੂ ਮੂਸੇਵਾਲਾ ਦੇ ਪਿਤਾ ਤੋਂ ਨਿਰਾਸ਼ ਹੋਏ ਸਿਮਰਨਜੀਤ ਮਾਨ, ਕਿਹਾ- ਕਾਂਗਰਸ ਦੀ ਹਮਾਇਤ ਕਰਕੇ ਬਲਕੌਰ ਸਿੰਘ ਨੇ ਕੀਤਾ ਮਨ ਉਦਾਸ - Balkaur Singh disappointed everyone

author img

By ETV Bharat Punjabi Team

Published : May 16, 2024, 6:58 PM IST

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖ਼ਿਲਾਫ਼ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖਾਂ ਦੀ ਕਾਤਲ ਜਮਾਤ ਹੈ ਅਤੇ ਮੂਸੇਵਾਲਾ ਦੇ ਪਿਤਾ ਉਨ੍ਹਾਂ ਦਾ ਚੋਣ ਪ੍ਰਚਾਰ ਵਿੱਚ ਸਮਰਥਨ ਕਰ ਰਹੇ ਹਨ।

BALKAUR SINGH DISAPPOINTED EVERYONE
ਸਿੱਧੂ ਮੂਸੇਵਾਲਾ ਦੇ ਪਿਤਾ ਤੋਂ ਨਿਰਾਸ਼ ਹੋਏ ਉਮੀਦਵਾਰ ਸਿਮਰਨਜੀਤ ਮਾਨ (ਬਰਨਾਲਾ ਰਿਪੋਟਰ)

ਸਿਮਰਨਜੀਤ ਸਿੰਘ ਮਾਨ, ਉਮੀਦਵਾਰ (ਬਰਨਾਲਾ ਰਿਪੋਟਰ)

ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵਲੋਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਉਹਨਾ ਦੇ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਨਿਰਾਸ਼ਾ ਜਤਾਈ ਹੈ। ਮਾਨ ਨੇ ਇਸਨੂੰ ਪੰਥ ਵਿਰੋਧੀ ਫ਼ੈਸਲਾ ਦੱਸਿਆ ਹੈ।



ਬਲਕੌਰ ਸਿੰਘ ਸਿੱਧੂ ਦਾ ਬੋਲਣਾ ਗਲਤ: ਇਸ ਸਬੰਧੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਲਕੌਰ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਜੋ ਹਮਾਇਤ ਦੇਣ ਦਾ ਐਲਾਨ ਕੀਤਾ ਹੈ, ਇਸ ਨਾਲ ਉਹਨਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਜਿਹੜੀ ਸਿੱਖ ਕੌਮ ਨੂੰ ਕਾਂਗਰਸ ਪਾਰਟੀ ਤੋਂ ਬਹੁਤ ਜ਼ਖ਼ਮ ਮਿਲੇ ਹਨ ਅਤੇ ਅੱਜ ਸਿੱਖਾਂ ਦੀ ਕਾਤਲ ਜਮਾਤ ਨੂੰ ਖ਼ੁਦ ਵੋਟਾਂ ਪਾਉਣਾ ਜਾਂ ਪਵਾਉਣ ਲਈ ਕਹਿਣਾ ਦੋਵੇਂ ਹੀ ਗਲਤ ਹੈ। ਉਹਨਾਂ ਕਿਹਾ ਕਿ ਪਾਰਲੀਮੈਂਟ ਵਿੱਚ ਸਿੱਖਾਂ ਦਾ ਤਕਦੀਰ ਦਾ ਫ਼ੈਸਲਾ ਹੋਣਾ ਹੁੰਦਾ ਹੈ, ਪਰ ਅਸੀਂ ਸਿੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਸਾਥ ਦੇ ਰਹੇ ਹਾਂ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਅਤੇ ਸਾਡੀ ਨਸ਼ਲਕੁਸ਼ੀ ਕੀਤੀ ਹੈ, ਜਿਸਦੇ ਹੱਕ ਵਿੱਚ ਬਲਕੌਰ ਸਿੰਘ ਸਿੱਧੂ ਦਾ ਬੋਲਣਾ ਗਲਤ ਹੈ।

ਸਿੱਖਾਂ ਵਿਰੋਧੀ ਮਾਨਸਿਕਤਾ ਵਾਲੀ ਕਾਂਗਰਸ: ਸਿੱਖ ਕੌਮ ਲਈ ਬਹੁਤ ਸ਼ਰਮ ਦੀ ਗੱਲ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਮੇਰੇ ਬਹੁਤ ਕਰੀਬੀ ਸਨ। ਪਿਛਲੀਆਂ ਚੋਣਾਂ ਵਿੱਚ ਉਹ ਮੇਰੇ ਹਮਾਇਤੀ ਵੀ ਰਹੇ ਅਤੇ ਮੇਰੀ ਚੋਣ ਵਿੱਚ ਉਹਨਾਂ ਨੇ ਹਮਾਇਤ ਵੀ ਦੇਣੀ ਸੀ। ਸਿੱਧੂ ਮੂਸੇਵਾਲਾ ਨੇ ਮੈਨੂੰ ਫ਼ੋਨ ਕਰਕੇ ਮੇਰੀ ਚੋਣ ਮੁਹਿੰਮ ਵਿੱਚ ਆਉਣ ਦਾ ਵੀ ਵਾਅਦਾ ਕੀਤਾ ਸੀ ਪਰ ਉਹਨਾਂ ਦਾ ਦੁੱਖਦਾਈ ਕਤਲ ਹੋ ਗਿਆ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤਾਂ ਮੇਰਾ ਹਮਾਇਤੀ ਸੀ ਪਰ ਅੱਜ ਉਹਨਾਂ ਦੇ ਪਿਤਾ ਵਲੋਂ ਮੇਰੇ ਵਿਰੁੱਧ ਕਾਂਗਰਸ ਪਾਰਟੀ ਦਾ ਸਾਥ ਦੇਣਾ ਬਹੁਤ ਗਲਤ ਹੈ। ਉਹਨਾਂ ਸੰਗਰੂਰ ਲੋਕ ਸਭਾ ਚੋਣਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਿੱਖਾਂ ਵਿਰੋਧੀ ਮਾਨਸਿਕਤਾ ਵਾਲੀ ਕਾਂਗਰਸ ਪਾਰਟੀ ਦਾ ਵਿਰੋਧ ਕਰਨ ਅਤੇ ਆਪਣੀ ਅਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰਨ ਲਈ ਮੇਰਾ ਸਾਥ ਦੇਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.