ETV Bharat / state

ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ DGP ਨੇ ਪੰਜਾਬ ਦੇ DGP ਨੂੰ ਲਿਖੀ ਚਿੱਠੀ, ਆਖੀਆਂ ਇਹ ਗੱਲਾਂ

author img

By ETV Bharat Punjabi Team

Published : Feb 20, 2024, 10:57 PM IST

ਕਿਸਾਨਾਂ ਵਲੋਂ 21 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਡੀਜੀਪੀ ਵਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖੀ ਗਈ ਹੈ। ਜਿਸ 'ਚ ਕਿਸਾਨਾਂ ਵਲੋਂ ਲਿਆਂਦੀ ਪੋਕਲੇਨ ਮਸ਼ੀਨਾਂ ਤੇ ਜੇਸੀਬੀ ਨੂੰ ਲੈਕੇ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਪੱਤਰਕਾਰਾਂ ਨੂੰ ਲੈਕੇ ਵੀ ਅਹਿਮ ਗੱਲ ਆਖੀ ਗਈ ਹੈ।

ਹਰਿਆਣਾ ਡੀਜੀਪੀ ਦੀ ਪੰਜਾਬ ਡੀਜੀਪੀ ਨੂੰ ਚਿੱਠੀ
ਹਰਿਆਣਾ ਡੀਜੀਪੀ ਦੀ ਪੰਜਾਬ ਡੀਜੀਪੀ ਨੂੰ ਚਿੱਠੀ

ਚੰਡੀਗੜ੍ਹ: ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਰਾਹੀ ਮਸਲੇ ਦਾ ਹੱਲ ਨਾ ਨਿਕਲਣ ਦੇ ਚੱਲਦੇ ਹੁਣ 21 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਵਲੋਂ ਪੂਰੀ ਤਿਆਰੀ ਕਰ ਲਈ ਹੈ ਅਤੇ ਨਾਲ ਹੀ ਸਰਕਾਰ ਨੂੰ ਵੀ 11 ਵਜੇ ਤੱਕ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵਲੋਂ ਲਗਾਏ ਬੈਰੀਕੇਡਿੰਗ ਨੂੰ ਤੋੜਨ ਲਈ ਕਿਸਾਨਾਂ ਨੇ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਸ਼ੰਭੂ ਬਾਰਡਰ 'ਤੇ ਲੈ ਆਉਂਦੀਆਂ ਹਨ, ਜੋ ਪੂਰੀ ਤਰ੍ਹਾਂ ਬਖਤਰਬੰਦ ਹਨ।

ਹਰਿਆਣਾ ਡੀਜੀਪੀ ਦੀ ਪੰਜਾਬ ਡੀਜੀਪੀ ਨੂੰ ਚਿੱਠੀ
ਹਰਿਆਣਾ ਡੀਜੀਪੀ ਦੀ ਪੰਜਾਬ ਡੀਜੀਪੀ ਨੂੰ ਚਿੱਠੀ

ਪੋਕਲੇਨ ਤੇ ਜੇਸੀਬੀ ਮਸ਼ੀਨਾਂ ਨੂੰ ਲੈਕੇ ਲਿਖਿਆ: ਉਧਰ ਕਿਸਾਨਾਂ ਦੀ ਇਸ ਤਿਆਰੀ ਨੂੰ ਦੇਖ ਕੇ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਜਿਸ ਦੇ ਚੱਲਦੇ ਹਰਿਆਣਾ ਡੀਜੀਪੀ ਸ਼ਤਰੂਜੀਤ ਕਪੂਰ ਵਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀਆਂ ਲਿਖੀਆਂ ਗਈਆਂ ਹਨ। ਹਰਿਆਣਾ ਦੇ ਡੀਜੀਪੀ ਵਲੋਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ 'ਤੇ ਕਿਸਾਨਾਂ ਵਲੋਂ ਲਿਆਂਦੀਆਂ ਪੋਕਲੇਨ ਮਸ਼ੀਨ ਅਤੇ ਜੇਸੀਬੀ ਮਸ਼ੀਨਾਂ ਨੂੰ ਰੋਕਣ ਲਈ ਕਿਹਾ ਗਿਆ ਹੈ। ਹਰਿਆਣਾ ਦੇ ਡੀਜੀਪੀ ਨੇ ਕਿਹਾ ਕਿ ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਦੀ ਵਰਤੋਂ ਨਾਲ ਬਾਰਡਰ 'ਤੇ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਅਤੇ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਜਾਨ ਵੀ ਖਤਰੇ ਵਿੱਚ ਪੈ ਸਕਦੀ ਹੈ। ਜਿਸ ਦੇ ਚੱਲਦੇ ਉਨ੍ਹਾਂ ਪੰਜਾਬ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ ਤੇ ਕਿਹਾ ਗਿਆ ਹੈ ਕਿ ਇੰਨ੍ਹਾਂ ਮਸ਼ੀਨਾਂ ਦੇ ਮਾਲਕਾਂ ਨੂੰ ਮਸ਼ੀਨਾਂ ਦੇਣ ਤੋਂ ਵਰਜਿਆ ਜਾਵੇ।

ਹਰਿਆਣਾ ਡੀਜੀਪੀ ਦੀ ਪੰਜਾਬ ਡੀਜੀਪੀ ਨੂੰ ਚਿੱਠੀ
ਹਰਿਆਣਾ ਡੀਜੀਪੀ ਦੀ ਪੰਜਾਬ ਡੀਜੀਪੀ ਨੂੰ ਚਿੱਠੀ

ਧਰਨੇ ਤੋਂ ਮੀਡੀਆ ਨੂੰ ਰੱਖਿਆ ਜਾਵੇ ਦੂਰ: ਇਸ ਦੇ ਨਾਲ ਹੀ ਹਰਿਆਣਾ ਡੀਜੀਪੀ ਸ਼ਤਰੂਜੀਤ ਕਪੂਰ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਕੇ ਮੀਡੀਆ ਕਰਮੀਆਂ ਨੂੰ ਸਰਹੱਦ ਤੋਂ ਲਗਭਗ 1 ਕਿਲੋਮੀਟਰ ਦੂਰ ਰੋਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਾਲਿਆਂ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਸਰਹੱਦ ਤੋਂ 1 ਕਿਲੋਮੀਟਰ ਪਹਿਲਾਂ ਹੀ ਰੋਕਿਆ ਜਾਵੇ। ਹਾਲ ਹੀ ਵਿੱਚ ਸ਼ੰਭੂ ਬਾਰਡਰ 'ਤੇ ਇੱਕ ਪੱਤਰਕਾਰ ਜ਼ਖ਼ਮੀ ਹੋ ਗਿਆ ਸੀ। ਜਿਸ ਦੇ ਚੱਲਦੇ ਉਨ੍ਹਾਂ ਇਹ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਇੱਕ ਵੱਖਰੇ ਲੈਟਰ ਰਾਹੀ ਡੀਜੀਪੀ ਪੰਜਾਬ ਨੂੰ ਤਾਕੀਦ ਕੀਤੀ ਗਈ ਹੈ ਕਿ ਟੱਕਰ ਵਾਲੀ ਹਾਲਤ ਨੂੰ ਦੇਖਦੇ ਹੋਏ ਔਰਤਾਂ , ਬੱਚਿਆਂ ਅਤੇ ਬਜ਼ੁਰਗਾਂ ਨੂੰ ਇੱਕ ਕਿਲੋਮੀਟਰ ਦੂਰ ਰੱਖਿਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.