ETV Bharat / state

ਇੱਥੇ ਕਰਵਾਇਆ ਗਿਆ ਗੁੱਲੀ ਡੰਡਾ ਟੂਰਨਾਮੈਂਟ, ਬੱਚਿਆਂ ਨੂੰ ਜ਼ਰੂਰ ਦਿਖਾਓ ਇਹ ਤਸਵੀਰਾਂ - Gilli Danda Tournament

author img

By ETV Bharat Punjabi Team

Published : Apr 2, 2024, 10:33 AM IST

Gilli Danda Tournament Organised
Gilli Danda Tournament Organised

Gilli Danda Tournament: ਮੋਗਾ ਦੀ ਦਾਣਾ ਮੰਡੀ ਵਿੱਚ ਨੌਜਵਾਨਾਂ ਵੱਲੋਂ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਗਿਆ ਹੈ। ਉੱਥੇ ਹੀ ਪੰਜਾਬ ਭਰ ਵਿੱਚੋਂ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਦੂਰੋਂ-ਦੂਰੋਂ ਵੱਖ-ਵੱਖ ਟੀਮਾਂ ਨੇ ਗੁੱਲੀ ਡੰਡੇ ਦੀ ਖੇਡ ਵਿੱਚ ਹਿੱਸਾ ਲਿਆ ਅਤੇ ਜੇਤੂ ਖਿਡਾਰੀਆਂ ਲਈ ਇਨਾਮ ਵੀ ਰੱਖੇ ਗਏ। ਦੇਖੋ ਇਹ ਦਿਲਚਸਪ ਟੂਰਨਾਮੈਂਟ...

ਗੁੱਲੀ ਡੰਡਾ ਟੂਰਨਾਮੈਂਟ, ਬੱਚਿਆਂ ਨੂੰ ਜ਼ਰੂਰ ਦਿਖਾਓ ਇਹ ਤਸਵੀਰਾਂ

ਮੋਗਾ: ਪੰਜਾਬ ਵਿੱਚ ਅਲੋਪ ਹੋ ਰਹੀਆਂ ਖੇਡਾਂ ਨੂੰ ਜਿਉਂਦਾ ਰੱਖਣ ਲਈ ਮੋਗਾ ਦੀ ਦਾਣਾ ਮੰਡੀ ਵਿੱਚ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਗਿਆ। ਜੇ ਗੱਲ ਕੀਤੀ ਜਾਵੇ, ਤਾਂ ਪੰਜਾਬ ਵਿੱਚ ਪੁਰਾਣੇ ਸਮਿਆਂ ਵਿੱਚ ਜਿੱਥੇ ਵੱਖ-ਵੱਖ ਖੇਡਾਂ ਖੇਡੀਆਂ ਜਾਂਦੀਆਂ ਸਨ, ਉੱਥੇ ਹੀ ਗੁੱਲੀ ਡੰਡਾ ਵੀ ਵਿਸ਼ੇਸ਼ ਖੇਡ ਰਹੀ ਹੈ। ਹਾਲਾਂਕਿ, ਹੁਣ ਪੰਜਾਬ ਵਿੱਚੋਂ ਪੁਰਾਣੀਆਂ ਖੇਡਾਂ ਬਿਲਕੁਲ ਅਲੋਪ ਹੋ ਰਹੀਆਂ ਹਨ। ਪੰਜਾਬ ਵਿੱਚ ਅਲੋਪ ਹੋ ਰਹੀਆਂ ਖੇਡਾਂ ਨੂੰ ਜਿਉਂਦਾ ਰੱਖਣ ਲਈ ਨੌਜਵਾਨਾਂ ਵਲੋਂ ਵਿਸ਼ੇਸ਼ ਓਪਰਾਲਾ ਕੀਤਾ ਗਿਆ ਹੈ।

ਗੁੱਲੀ ਡੰਡਾ ਟੂਰਨਾਮੈਂਟ: ਮੋਗਾ ਦੀ ਦਾਣਾ ਮੰਡੀ ਵਿੱਚ ਨੌਜਵਾਨਾਂ ਵੱਲੋਂ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਗਿਆ। ਉੱਥੇ ਹੀ ਪੰਜਾਬ ਭਰ ਵਿੱਚੋਂ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਵਿੱਚੋਂ ਦੂਰੋਂ ਦੂਰੋਂ ਵੱਖ ਵੱਖ ਟੀਮਾਂ ਨੇ ਗੁੱਲੀ ਡੰਡੇ ਦੀ ਖੇਡ ਵਿੱਚ ਭਾਗ ਲਿਆ। ਟੂਰਨਾਮੈਂਟ ਕਰਵਾ ਰਹੇ ਕੌਂਸਲਰ ਮਤਵਾਲ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚੋਂ ਜੋ ਪੁਰਾਤਨ ਖੇਡਾਂ ਹਨ, ਜੇ ਉਨ੍ਹਾਂ ਵਿੱਚੋਂ ਗੱਲ ਕੀਤੀ ਜਾਵੇ ਤਾਂ ਗੁੱਲੀ ਡੰਡਾ, ਕਬੱਡੀ, ਖੋਖੋ, ਬਾਂਦਰ ਕਿੱਲਾ ਜਿਹੜੀਆਂ ਖੇਡਾਂ ਨੇ, ਉਹ ਅਲੋਪ ਹੋ ਰਹੀਆਂ ਹਨ ਤੇ ਨੌਜਵਾਨ ਨਸ਼ਿਆਂ ਦੀ ਦਲ ਦਲ ਦੇ ਵਿੱਚ ਧੱਸਦੇ ਜਾ ਰਹੇ ਹਨ, ਉਸ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਮੋਗਾ ਦੀ ਮੰਡੀ ਵਿੱਚ ਸਾਡੇ ਵੱਲੋਂ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਪੰਜਾਬ ਸਣੇ ਦਿੱਲੀ ਤੋਂ ਵੀ ਆਈਆਂ ਟੀਮਾਂ: ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਬਠਿੰਡਾ ਸਣੇ ਦਿੱਲੀ ਤੇ ਰਾਜਸਥਾਨ ਤੋਂ ਵੀ ਵੱਖ ਵੱਖ ਟੀਮਾਂ ਨੇ ਗੁੱਲੀ ਡੰਡੇ ਵਿੱਚ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ ਜਿਸ ਕਰਕੇ ਇਹ ਖੇਡਾਂ ਖ਼ਤਮ ਹੋ ਰਹੀਆਂ ਹਨ ਤੇ ਆਉਣ ਵਾਲੀ ਪੀੜੀ ਇਸ ਨੂੰ ਸਿਰਫ਼ ਸੋਸ਼ਲ ਮੀਡੀਆ ਉੱਤੇ ਦੇਖਦੀ ਹੈ, ਪਰ ਮੈਦਾਨ ਵਿੱਚ ਖੇਡਦੀ ਨਹੀਂ।

ਜੇਤੂਆਂ ਲਈ ਨਕਦ ਇਨਾਮ: ਉੱਥੇ ਹੀ, ਮਤਵਾਲ ਸਿੰਘ ਨੇ ਦੱਸਿਆ ਕਿ ਕਰੀਬ 20 ਤੋਂ 25 ਟੀਮਾਂ ਨੇ ਗੁੱਲੀ ਡੰਡੇ ਦੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਹੈ। ਉੱਥੇ ਹੀ ਉਨ੍ਹਾਂ ਵੱਲੋਂ ਜਿਹੜੀ ਟੀਮ ਪਹਿਲੇ ਸਥਾਨ ਕੇ ਆਵੇਗੀ, ਉਸ ਨੂੰ 11 ਹਜ਼ਾਰ ਰੁਪਏ ਦਾ ਇਨਾਮ, ਦੂਜੇ ਨੰਬਰ ਉੱਤੇ ਆਉਣ ਵਾਲੀ ਟੀਮ ਨੂੰ 5100 ਤੇ ਤੀਜੇ ਨੰਬਰ ਉੱਤੇ ਆਉਣ ਵਾਲੀ ਟੀਮ ਨੂੰ 1100 ਰੁਪਏ ਇਨਾਮ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.