ETV Bharat / state

ਸ਼ਾਰਟ ਸਰਕਟ ਨਾਲ ਫਰਨੀਚਰ ਦੇ ਸ਼ੋਅਰੂਮ 'ਚ ਲੱਗੀ ਅੱਗ, ਲੱਖਾਂ ਦਾ ਫਰਨੀਚਰ ਸੜ ਕੇ ਹੋਇਆ ਸੁਆਹ - fire broke out in showroom

author img

By ETV Bharat Punjabi Team

Published : May 4, 2024, 9:46 PM IST

ਬਠਿੰਡਾ 'ਚ ਇੱਕ ਫਰਨੀਚਰ ਦੇ ਸ਼ੋਅਰੂਮ ਨੂੰ ਅੱਗ ਲੱਗ ਗਈ। ਜਿਸ ਕਾਰਨ ਸ਼ੋਅਰੂਮ 'ਚ ਪਿਆ ਲੱਖਾਂ ਕਰੋੜਾਂ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਉਥੇ ਹੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਰਨੀਚਰ ਦੇ ਸ਼ੋਅਰੂਮ 'ਚ ਲੱਗੀ ਅੱਗ
ਰਨੀਚਰ ਦੇ ਸ਼ੋਅਰੂਮ 'ਚ ਲੱਗੀ ਅੱਗ (ETV BHARAT BATHINDA)

ਰਨੀਚਰ ਦੇ ਸ਼ੋਅਰੂਮ 'ਚ ਲੱਗੀ ਅੱਗ (ETV BHARAT BATHINDA)

ਬਠਿੰਡਾ: ਇਥੋਂ ਦੇ ਬਠਿੰਡਾ ਬਰਨਾਲਾ ਬਾਈਪਾਸ 'ਤੇ ਬਣੇ ਫਰਨੀਚਰ ਦੇ ਸ਼ੋਅਰੂਮ ਵਿੱਚ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ ਸ਼ੋਅਰੂਮ ਵਿੱਚ ਪਿਆ ਲੱਖਾਂ-ਕਰੋੜਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ ਤੇ ਇਸ ਦਾ ਪਤਾ ਸ਼ੋਅਰੂਮ ਮਾਲਕਾਂ ਨੂੰ ਉਸ ਸਮੇਂ ਲੱਗਿਆ ਜਦੋਂ ਕਿਸੇ ਗੁਆਂਢੀ ਦੁਕਾਨਦਾਰ ਵਲੋਂ ਆ ਕੇ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਉਹਨਾਂ ਵੱਲੋਂ ਭਾਰੀ ਮਸ਼ੱਕਤ ਨਾਲ ਅੱਗ 'ਤੇ ਲਗਭਗ ਦੋ ਘੰਟਿਆਂ ਵਿੱਚ ਕਾਬੂ ਪਾਇਆ ਗਿਆ। ਇਸ ਦੌਰਾਨ ਜਿਆਦਾਤਰ ਫਰਨੀਚਰ ਸੜ ਗਿਆ ਜਦ ਕਿ ਕੁਝ ਸਮਾਨ ਸਮਾਂ ਰਹਿੰਦੇ ਬਾਹਰ ਕੱਢ ਲਿਆ ਗਿਆ।

ਸ਼ਾਰਟ ਸਰਕਟ ਕਾਰਨ ਲੱਗੀ ਅੱਗ: ਇਸ ਨੂੰ ਲੈਕੇ ਸ਼ੋਅਰੂਮ ਦੇ ਮਾਲਕ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਆਪਣੇ ਸ਼ੋਅਰੂਮ ਵਿੱਚ ਬੈਠੇ ਸੀ ਤਾਂ ਸਾਨੂੰ ਗੁਆਂਢੀਆਂ ਨੇ ਦੱਸਿਆ ਕਿ ਤੁਹਾਡੇ ਸ਼ੋਅਰੂਮ ਉੱਪਰੋਂ ਧੂੰਆਂ ਨਿਕਲ ਰਿਹਾ ਹੈ। ਜਿਸ ਤੋਂ ਤੁਰੰਤ ਬਾਅਦ ਅਸੀਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਖੁਦ ਵੀ ਉਦੋਂ ਤੱਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਸਾਡਾ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਚਾਰ ਸਾਲ ਪਹਿਲਾਂ ਹੀ ਫਰਨੀਚਰ ਦਾ ਸ਼ੋਅਰੂਮ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਅੱਗ ਨਾਲ ਨੁਕਸਾਨ ਕਿੰਨਾ ਹੋਇਆ ਹੈ, ਇਸ ਦਾ ਅਜੇ ਤੱਕ ਕੋਈ ਅਨੁਮਾਨ ਨਹੀਂ ਹੈ।

ਦੋ ਘੰਟਿਆਂ ਬਾਅਦ ਅੱਗ 'ਤੇ ਕਾਬੂ: ਉਥੇ ਹੀ ਫਾਇਰ ਅਫਸਰ ਦਾ ਕਹਿਣਾ ਹੈ ਕਿ ਅਸੀਂ ਤੁਰੰਤ ਮੌਕੇ 'ਤੇ ਪਹੁੰਚ ਕੇ ਲੱਗਭਗ ਪੰਜ ਫਾਇਰ ਬ੍ਰਿਗੇਡ ਗੱਡੀਆਂ ਰਾਹੀਂ ਦੋ ਘੰਟਿਆਂ ਵਿੱਚ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੰਦਰ ਲੱਕੜ ਅਤੇ ਫੋਮ ਦਾ ਫਰਨੀਚਰ ਹੋਣ ਕਾਰਨ ਧੂੰਆਂ ਬਹੁਤ ਜਿਆਦਾ ਹੋ ਗਿਆ ਸੀ, ਜਿਸ ਕਾਰਨ ਅੱਗ 'ਤੇ ਕਾਬੂ ਪਾਉਣ ਲਈ ਸਾਨੂੰ ਬੜੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਾਡੇ ਮੁਲਾਜ਼ਮਾਂ ਨੇ ਮਿਹਨਤ ਨਾਲ ਅੱਗ 'ਤੇ ਕਾਬੂ ਪਾ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.