ETV Bharat / state

ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਧਮਕੀ ਮਿਲਣ ਦਾ ਮਾਮਲਾ, ਸੰਤੋਖ ਗਿੱਲ ਨੇ ਘਰੋਂ ਬਾਹਰ ਕੱਢੇ ਸੁਰੱਖਿਆ ਮੁਲਾਜ਼ਮ

author img

By ETV Bharat Punjabi Team

Published : Mar 14, 2024, 10:41 PM IST

ਅਦਾਕਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਵੱਲੋਂ ਆਪਣਾ ਸੁਰੱਖਿਆ ਦਸਤਾ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੱਲਬਾਤ ਕਰਦਿਆਂ ਸੰਤੋਖ ਗਿੱਲ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਹਨ।

ਸੰਤੋਖ ਗਿੱਲ ਨੇ ਘਰੋਂ ਬਾਹਰ ਕੱਢੇ ਸੁਰੱਖਿਆ ਮੁਲਾਜ਼ਮ
ਸੰਤੋਖ ਗਿੱਲ ਨੇ ਘਰੋਂ ਬਾਹਰ ਕੱਢੇ ਸੁਰੱਖਿਆ ਮੁਲਾਜ਼ਮ

ਸੰਤੋਖ ਗਿੱਲ ਨੇ ਘਰੋਂ ਬਾਹਰ ਕੱਢੇ ਸੁਰੱਖਿਆ ਮੁਲਾਜ਼ਮ

ਅੰਮ੍ਰਿਤਸਰ: ਪਿਛਲੇ ਦਿਨੀਂ ਅਦਾਕਾਰਾ ਅਤੇ ਬਿਗ ਬਾੱਸ ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਵੀ ਕਈ ਬਿਆਨ ਮਾਮਲੇ 'ਚ ਸਾਹਮਣੇ ਆਏ ਸੀ ਤੇ ਹੁਣ ਅਦਾਕਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਵੱਲੋਂ ਆਪਣਾ ਸੁਰੱਖਿਆ ਦਸਤਾ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੱਲਬਾਤ ਕਰਦਿਆਂ ਸੰਤੋਖ ਗਿੱਲ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਹਨ।

ਸੁਰੱਖਿਆ ਲੈਣ ਲਈ ਡਰਾਮਾ ਕਰਨ ਦੇ ਇਲਜ਼ਾਮ: ਇਸ ਸਬੰਧੀ ਗੱਲਬਾਤ ਦੌਰਾਨ ਸੰਤੋਖ ਗਿੱਲ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣਾ ਸੁਰੱਖਿਆ ਦਸਤਾ ਬੀਤੇ ਕੱਲ੍ਹ ਛੱਡ ਦਿੱਤਾ ਗਿਆ ਸੀ ਜੋ ਕਿ ਘਰ ਦੇ ਬਾਹਰ ਖੜਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਲਿਖ ਰਹੇ ਸਨ ਕਿ ਇਹ ਸਭ ਕੁਝ ਮੈਂ ਸੁਰੱਖਿਆ ਲੈਣ ਦੇ ਲਈ ਕਰ ਰਿਹਾ ਹਾਂ ਜਦਕਿ ਮੇਰੇ ਕੋਲ 2019 ਤੋਂ ਸੁਰੱਖਿਆ ਅਮਲਾ ਮੌਜੂਦ ਹੈ।

ਪੁਲਿਸ ਦੱਸੇ ਕਦੋਂ ਕੀਤੀ ਸੁਰੱਖਿਆ ਦੀ ਦੁਰਵਰਤੋਂ: ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਉਹਨਾਂ ਦੇ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਗਏ ਹਨ, ਜਦੋਂ ਤੱਕ ਪੁਲਿਸ ਅਧਿਕਾਰੀ ਇਸ ਸਾਰੇ ਮਾਮਲੇ ਦੇ ਵਿੱਚ ਇਹ ਨਹੀਂ ਦੱਸਦੇ ਕਿ ਉਹਨਾਂ ਵੱਲੋਂ ਕਿੱਥੇ ਸੁਰੱਖਿਆ ਦੀ ਦੁਰਵਰਤੋਂ ਕੀਤੀ ਗਈ ਹੈ ਜਾਂ ਉਹ ਕਿਹੜਾ ਗਲਤ ਕੰਮ ਸੁਰੱਖਿਆ ਲੈ ਕੇ ਕਰ ਰਹੇ ਹਨ, ਉਨਾਂ ਸਮਾਂ ਉਹ ਸੁਰੱਖਿਆ ਵਾਪਸ ਨਹੀਂ ਲੈਣਗੇ। ਉਹਨਾਂ ਕਿਹਾ ਹੈ ਕਿ ਜਲਦ ਹੀ ਸੰਗਠਨਾਂ ਦੇ ਵੱਲੋਂ ਮੀਟਿੰਗ ਕਰਕੇ ਵੱਡਾ ਫੈਸਲਾ ਲਿਆ ਜਾਵੇਗਾ। ਜਿਸ ਤੋਂ ਬਾਅਦ ਉਹ ਆਪਣਾ ਅਗਲਾ ਐਕਸ਼ਨ ਲੈਣਗੇ।

ਬਿਨਾਂ ਸੁਰੱਖਿਆ ਨਹੀਂ ਜਾਣ ਦਿੱਤਾ ਜਾਵੇਗਾ ਬਾਹਰ: ਉਧਰ ਸੰਤੋਖ ਗਿੱਲ ਦੇ ਘਰ ਦੇ ਬਾਹਰ ਖੜੇ ਸੁਰੱਖਿਆ ਅਮਲੇ ਦਾ ਕਹਿਣਾ ਹੈ ਕਿ ਬੇਸ਼ੱਕ ਸੰਤੋਖ ਗਿੱਲ ਵੱਲੋਂ ਉਹਨਾਂ ਨੂੰ ਜਾਣ ਦੇ ਲਈ ਕਹਿ ਦਿੱਤਾ ਗਿਆ ਹੈ, ਪਰ ਉਹਨਾਂ ਦੇ ਸੀਨੀਅਰ ਅਧਿਕਾਰੀਆਂ ਦਾ ਹੁਕਮ ਹੈ ਕੀ ਉਹ ਘਰ ਦੇ ਬਾਹਰ ਹੀ ਮੌਜੂਦ ਰਹਿਣਗੇ। ਉਹਨਾਂ ਕਿਹਾ ਕਿ ਜਦੋਂ ਤੱਕ ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸੁਰੱਖਿਆ ਛੱਡਣ ਲਈ ਨਹੀਂ ਕਿਹਾ ਜਾਂਦਾ, ਉਦੋਂ ਤੱਕ ਉਹ ਘਰ ਦੇ ਬਾਹਰ ਖੜੇ ਹੋ ਕੇ ਡਿਊਟੀ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸੰਤੋਖ ਗਿੱਲ ਉਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਗੇ ਤਾਂ ਉਹ ਉਹਨਾਂ ਨੂੰ ਕਿਤੇ ਵੀ ਨਹੀਂ ਜਾਣ ਦੇਣਗੇ, ਜਿਸ ਦੀ ਸੂਚਨਾ ਤੁਰੰਤ ਆਲਾ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਅਤੇ ਆਪਣੇ ਨਾਲ ਲਿਜਾਣ ਦੇ ਉੱਤੇ ਹੀ ਸੰਤੋਖ ਗਿੱਲ ਕਿਤੇ ਜਾ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.