ETV Bharat / state

BSF ਅਤੇ ਪੰਜਾਬ ਪੁਲਿਸ ਨੂੰ ਮਿਲੀ ਸਫਲਤਾ, ਪੰਜ ਕਿਲੋ ਤੋਂ ਵੱਧ ਹੈਰੋਇਨ ਤੇ ਕਾਰਤੂਸ ਬਰਾਮਦ - HEROIN AND AMMUNITION RECOVERED

author img

By ETV Bharat Punjabi Team

Published : May 2, 2024, 10:10 PM IST

BSF ਤੇ ਪੁਲਿਸ ਨੂੰ ਮਿਲੀ ਸਫਲਤਾ
BSF ਤੇ ਪੁਲਿਸ ਨੂੰ ਮਿਲੀ ਸਫਲਤਾ(ETV BHARAT AMRITSAR)

ਇੱਕ ਪਾਸੇ ਲੋਕ ਸਭਾ ਚੋਣਾਂ ਦਾ ਪਿੜ ਸਜਿਆ ਹੋਇਆ ਹੈ ਤਾਂ ਦੂਜੇ ਪਾਸੇ BSF ਅਤੇ ਪੰਜਾਬ ਪੁਲਿਸ ਵਲੋਂ ਸਰਗਰਮੀ ਦਿਖਾਈ ਜਾ ਰਹੀ ਹੈ। ਜਿਸ ਦੇ ਚੱਲਦੇ ਸਾਂਝੇ ਆਪਰੇਸ਼ਨ ਦੌਰਾਨ ਉਨ੍ਹਾਂ ਵਲੋਂ ਪੰਜ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।

ਚੰਡੀਗੜ੍ਹ/ਅੰਮ੍ਰਿਤਸਰ: BSF ਅਤੇ ਪੰਜਾਬ ਪੁਲਿਸ ਨਸ਼ੇ 'ਤੇ ਲਗਾਮ ਲਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਗੁਆਂਢੀ ਮੁਲਕ ਦੀਆਂ ਨਾਪਾਕਿ ਗਤੀਵਿਧੀਆਂ ਨੂੰ ਅਸਫ਼ਲ ਕਰ ਦਿੱਤਾ ਜਾਂਦਾ ਹੈ। ਇਸ ਦੇ ਚੱਲਦੇ BSF ਅਤੇ ਪੰਜਾਬ ਪੁਲਿਸ ਵਲੋਂ ਇੱਕ ਵਾਰ ਫਿਰ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋਡ ਦੇ ਖੇਤਾਂ 'ਚ ਹੈਰੋਇਨ ਦਾ ਬੈਗ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਬੈਗ 'ਚ ਕਾਰਤੂਸ ਵੀ ਬਰਾਮਦ ਹੋਏ ਹਨ।

ਹੈਰੋਇਨ ਦਾ ਬੈਗ ਬਰਾਮਦ: ਦੱਸ ਦਈਏ ਕਿ ਬੀਐਸਐਫ ਦੇ ਖੁਫੀਆ ਵਿੰਗ ਵੱਲੋਂ ਅੱਜ ਭਾਵ 2 ਮਈ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਵੱਡੇ ਪੈਕੇਟ ਦੀ ਮੌਜੂਦਗੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਿਸ ਤੋਂ ਚੱਲਦਿਆਂ ਜਾਣਕਾਰੀ ਮਿਲਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸ਼ੱਕੀ ਖੇਤਰ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ। ਜਿਸ ਦੇ ਚੱਲਦੇ ਦੁਪਹਿਰ 02:20 ਵਜੇ ਦੇ ਕਰੀਬ ਤਲਾਸ਼ੀ ਦੌਰਾਨ ਜਵਾਨਾਂ ਨੇ ਨਾਈਲੋਨ ਦੀ ਰੱਸੀ ਨਾਲ ਬੰਨ੍ਹਿਆ 01 ਵੱਡਾ ਨੀਲੇ ਰੰਗ ਦਾ ਸੂਤੀ ਬੈਗ ਬਰਾਮਦ ਕੀਤਾ। ਇਹ ਬਰਾਮਦਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੋਡ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ।

BSF ਤੇ ਪੁਲਿਸ ਨੂੰ ਮਿਲੀ ਸਫਲਤਾ
BSF ਤੇ ਪੁਲਿਸ ਨੂੰ ਮਿਲੀ ਸਫਲਤਾ (ETV BHARAT AMRITSAR)

ਪੰਜ ਕਿਲੋ ਤੋਂ ਵੱਧ ਹੈਰੋਇਨ ਤੇ ਕਾਰਤੂਸ: BSF ਅਤੇ ਪੰਜਾਬ ਪੁਲਿਸ ਵਲੋਂ ਜਦੋਂ ਉਸ ਬੈਗ ਦੀ ਤਲਾਸ਼ੀ ਲੈਕੇ ਉਸ ਨੂੰ ਖੋਲ੍ਹਿਆ ਗਿਆ ਤਾਂ ਅੰਦਰੋਂ ਹੈਰੋਇਨ ਦੇ ਪੰਜ ਪੈਕੇਟ ਬਰਾਮਦ ਹੋਏ ਹਨ, ਜਿੰਨ੍ਹਾਂ ਦਾ ਕੁੱਲ ਵਜ਼ਨ 5.275 ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਇੱਕ ਡੱਬਾ, ਜਿਸ 'ਚ 30 ਬੋਰ ਕੈਲੀਬਰ ਦੇ 37 ਰੌਂਦ ਅਸਲਾ ਸੀ, ਉਹ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਬੈਗ ਨਾਲ ਛੇ ਰੋਸ਼ਨੀ ਵਾਲੀਆਂ ਡੰਡੀਆਂ ਵੀ ਬੰਨ੍ਹੀਆਂ ਹੋਈਆਂ ਸੀ ਤਾਂ ਜੋ ਉਨ੍ਹਾਂ ਦੀ ਪਛਾਣ ਅਸਾਨੀ ਨਾਲ ਹੋ ਸਕੇ।

BSF ਅਤੇ ਪੰਜਾਬ ਪੁਲਿਸ ਦਾ ਤਾਲਮੇਲ: ਕਾਬਿਲੇਗੌਰ ਹੈ ਕਿ ਹੈਰੋਇਨ ਅਤੇ ਕਾਰਤੂਸਾਂ ਦੀ ਵੱਡੀ ਖੇਪ ਦੀ ਇਹ ਮਹੱਤਵਪੂਰਨ ਬਰਾਮਦਗੀ ਬੀ.ਐੱਸ.ਐੱਫ. ਦੀ ਖੁਫੀਆ ਏਜੰਸੀ ਦੀ ਅਥਾਹ ਸਮਰੱਥਾ ਅਤੇ ਬੀ.ਐੱਸ.ਐੱਫ ਅਤੇ ਪੰਜਾਬ ਪੁਲਸ ਦਰਮਿਆਨ ਸ਼ਾਨਦਾਰ ਤਾਲਮੇਲ ਨੂੰ ਦਰਸਾਉਂਦੀ ਹੈ। ਸੁਰੱਖਿਆ ਬਲਾਂ ਦੀ ਇਹ ਪ੍ਰਾਪਤੀ ਸਰਹੱਦ ਪਾਰ ਤੋਂ ਚੱਲ ਰਹੇ ਨਾਰਕੋ ਸਿੰਡੀਕੇਟ ਲਈ ਵੱਡਾ ਝਟਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.