ETV Bharat / state

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਮਜੀਠੀਆ ਨੇ ਘੇਰੀ ਸੂਬਾ ਸਰਕਾਰ, ਅੰਮ੍ਰਿਤਪਾਲ ਸਿੰਘ ਨੂੰ ਲੈਕੇ ਵੀ ਦਿੱਤਾ ਵੱਡਾ ਬਿਆਨ - Majithia target state government

author img

By ETV Bharat Punjabi Team

Published : May 5, 2024, 9:02 AM IST

Bikram Majithia target state government In Sidhu Moosewala murder case
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਮਜੀਠੀਆ ਨੇ ਘੇਰੀ ਸੂਬਾ ਸਰਕਾਰ(ETV BHARAT AMRITSAR)

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਕਰਦਿਆਂ ਉਹਨਾਂ ਦੇ ਸਾਥੀ ਰਹੇ ਤਲਬੀਰ ਸਿੰਘ ਨੂੰ ਪਾਰਟੀ ਛੱਡ ਕੇ ਜਾਣ ਤੋਂ ਬਾਅਦ ਵਧਾਈ ਦਿਤੀ ਅਤੇ ਕਾਮਨਾ ਕੀਤੀ ਉਹ ਚੜ੍ਹਦੀ ਕਲਾ ਵਿੱਚ ਰਹਿਣ, ਨਾਲ ਹੀ ਉਹਨਾਂ ਨੇ ਮੂਸੇਵਾਲਾ ਕਤਲ ਕੇਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ।

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਮਜੀਠੀਆ ਨੇ ਘੇਰੀ ਸੂਬਾ ਸਰਕਾਰ (ETV BHARAT AMRITSAR)

ਅੰਮ੍ਰਿਤਰਸ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਅਕਸਰ ਹੀ ਆਪਣੇ ਬੇਬਾਕ ਬੋਲਾਂ ਕਰਕਿ ਸੁਰਖੀਆਂ ਵਿੱਚ ਰਹਿੰਦੇ ਹਨ। ਉਹਨਾਂ ਵੱਲੋਂ ਵੱਖ ਵੱਖ ਮੁੱਦਿਆਂ ਉੱਤੇ ਸਵਾਲ ਵੀ ਕੀਤੇ ਜਾਂਦੇ ਹਨ। ਹੁਣ ਇੱਕ ਵਾਰ ਫਿਰ ਤੋਂ ਬਿਕਰਮ ਮਜੀਠੀਆ ਬੋਲੇ ਹਨ ਅਤੇ ਉਹਨਾਂ ਨੇ ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ ਹੈ। ਦਰਅਸਲ ਬਿਕਰਮ ਮਜੀਠੀਆ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਕੀਤੀ ਜਿਥੇ ਉਹਨਾਂ ਨੇ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈਕੇ ਸੂਬਾ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਸੁਪਰੀਮ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਇਹ ਕਬੂਲਿਆ ਹੈ ਕਿ ‘ਆਪ’ ਸਰਕਾਰ ਵੱਲੋਂ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕੀਤੀ ਕਟੌਤੀ ਹੀ ਉਸ ਦੀ ਮੌਤ ਦਾ ਕਾਰਨ ਬਣੀ ਹੈ। ਜਿਸ ਕਰ ਕੇ ਹੁਣ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਲਾਹਕਾਰ ਬਲਤੇਜ ਪੰਨੂ ਖ਼ਿਲਾਫ਼ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

ਸਰਕਾਰ ਨੇ ਕਬੂਲੀ ਮੂਸੇਵਾਲਾ ਮਾਮਲੇ 'ਚ ਕੁਤਾਹੀ : ਮਜੀਠੀਆ ਨੇ ਕਿਹਾ ਕਿ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਇਹ ਗੱਲ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਵਾਲੀ ਸੜਕ ਖੋਲ੍ਹਣ ਦੇ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਕਬੂਲੀ ਹੈ। ਉਹ ਇਹ ਦਲੀਲ ਦੇ ਰਹੇ ਸਨ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਵਾਲੀ ਸੜਕ ਸੁਰੱਖਿਆ ਕਾਰਨਾਂ ਕਰ ਕੇ ਬੰਦ ਹੀ ਰਹਿਣ ਦਿੱਤੀ ਜਾਵੇ। ਹੁਣ ਤੱਕ ਮੂਸੇਵਾਲਾ ਦੇ ਮਾਪੇ ਜੋ ਗੱਲ ਕਹਿ ਰਹੇ ਸਨ ਉਹ ਹੁਣ ਸਰਕਾਰੀ ਤੌਰ ’ਤੇ ਕਬੂਲ ਲਈ ਗਈ ਹੈ।ਇਸ ਲਈ ਵੱਡੀ ਕੁਤਾਹੀ ਲਈ ਬਣਦੀ ਕਾਰਵਾਈ ਮਾਨ ਸਰਕਾਰ ਖਿਲਾਫ ਹੋਣੀ ਚਾਹੀਦੀ ਹੈ।


ਅੰਮ੍ਰਿਤਪਾਲ ਸਿੰਘ ਨੂੰ ਲੈਕੇ ਦਿੱਤਾ ਵੱਡਾ ਬਿਆਨ: ਪ੍ਰੈਸ ਵਾਰਤਾ ਦੌਰਾਨ ਉਹਨਾਂ ਨੂੰ ਖਡੂਰ ਸਾਹਿਬ ਤੋਂ ਲੜੀ ਜਾ ਰਹੀ ਚੋਣ ਬਾਰੇ ਪੁੱਛਣ 'ਤੇ ਉਹਨਾਂ ਕਿਹਾ ਕਿ ਵਲਟੋਹਾ ਸਾਹਿਬ ਵੀ ਲੜ ਰਹੇ ਹਨ ਉਹਨਾਂ 'ਤੇ ਵੀ ਐਨਐਸਏ 10 ਸਾਲ ਲੱਗੀ ਰਹੀ, ਉਹਨਾਂ ਕਿਹਾ ਕਿ ਇਨਾਂ ਹਾਲਾਤਾਂ ਦਾ ਨਜਾਇਜ਼ ਫਾਇਦਾ ਕਦੇ ਗਵਾਂਢੀ ਮੁਲਕ ਪਾਕਿਸਤਾਨ ਨਾ ਚੁੱਕ ਲਵੇ ਇਸ ਦਾ ਡਰ ਲੱਗਦਾ ਹੈ। ਇਸ ਦਾ ਸਿੱਧਾ ਇਸ਼ਾਰਾ ਖਾਲਸਾ ਵਹੀਰ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਲੜ ਰਹੇ ਅੰਮ੍ਰਿਤਪਾਲ ਸਿੰਘ ਵੱਲ ਜਾਂਦਾ ਹੈ ਕਿਉਂਕਿ ਹਾਲ ਹੀ ਵਿੱਚ ਉਹਨਾਂ ਦੇ ਚੋਣ ਲੜਣ ਨੂੰ ਲੈਕੇ ਸਵਾਲ ਵੀ ਉਠੇ ਹਨ ਕਿ ਉਹ ਆਰ ਐੱਸ ਐੱਸ ਨਾਲ ਰਲੇ ਹੋ ਸਕਦੇ ਹਨ ਜਾਂ ਫਿਰ ਉਹਨਾਂ ਦੇ ਨਾਲ ਬਾਹਰੀ ਤਾਕਤਾਂ ਵੀ ਜੁੜੀਆਂ ਹੋ ਸਕਦੀਆਂ ਹਨ,ਜੋ ਕਿ ਪੰਜਾਬ ਦੇ ਲਈ ਹਾਣੀਕਾਰਕ ਹੈ। ਨਾਲ ਹੀ ਉਹਨਾਂ ਕਿਹਾ ਕਿ 400 ਪਾਰ ਵਾਲੇ ਨੂੰ ਵੀ ਉਮੀਦਵਾਰ ਨਹੀਂ ਲੱਭ ਰਹੇ ਤੇ 130 ਵਾਲਿਆਂ ਨੂੰ ਵੀ ਉਮੀਦਵਾਰ ਨਹੀਂ ਲੱਭ ਰਹੇ ਇਹਨਾਂ ਨੂੰ ਪਾਕਿਸਤਾਨ ਵਿੱਚ ਭੇਜਣਾ ਪੈਣਾ ਹੈ। ਜੋ ਇਹਨਾਂ ਨੇ ਹਾਲਾਤ ਪੰਜਾਬ ਦੇ ਵਿੱਚ ਬਣਾ ਦਿੱਤੇ ਹਨ। ਹਰ ਪਾਸਿਓਂ ਦੇਸ਼ ਪਿੱਛੇ ਜਾ ਰਿਹਾ ਹੈ।

ਤਲਬੀਰ ਸਿੰਘ ਗਿੱਲ ਨੂੰ ਲੈਕੇ ਟਿੱਪਣੀ: ਉਥੇ ਹੀ ਇਸ ਮੌਕੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਤਲਬੀਰ ਸਿੰਘ ਗਿੱਲ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਉਹ ਪਹਿਲੇ ਸਾਡੇ ਨਾਲ ਰਿਹਾ ਸੀ, ਅੱਜ ਉਹ ਸਾਡੀ ਪਾਰਟੀ ਛੱਡ ਕੇ ਚਲਾ ਗਿਆ ਹੈ, ਅਸੀਂ ਉਸਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਅਸੀਂ ਉਸ ਨੂੰ ਮੁਬਾਰਕ ਦਿੰਦੇ ਹਾਂ ਕਿ ਉਸਨੂੰ ਅੱਗੇ ਜਾ ਕੇ ਤਰੱਕੀ ਮਿਲੇ। ਉਹਨਾਂ ਕਿਹਾ ਕਿ ਹਲਕਾ ਦੱਖਣੀ ਦੀ ਜੋ ਜਿੰਮੇਵਾਰੀ ਸੀ ਉਹ ਜਲਦੀ ਅਸੀਂ ਕਿਸੇ ਹੋਰ ਨੂੰ ਦੇ ਕੇ ਜੋਸ਼ੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੀ ਮੁਹਿਮ ਸ਼ੁਰੂ ਕਰਾਂਗੇ। ਜ਼ਿਕਰਯੋਗ ਹੈ ਕਿ ਤਲਬੀ੍ਰ ਗਿੱਲ ਬਿਕਰਮ ਮਜੀਠਿਆ ਦੇ ਨਾਲ ਪਿਛਲੇ 19 ਸਾਲ ਤੋਂ ਜੁੜੇ ਸਨ ਅਤੇ ਹੁਣ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਅਤੇ ਬਿਤੇ ਦਿਨ ਉਹਨਾਂ ਨੇ ਬਿਕਰਮ ਮਜੀਠਿਆ ਉਤੇ ਗੰਭੀਰ ਦੋਸ਼ ਲਾਏ ਅਤੇ ਕਿਹਾ ਕਿ ਉਹਨਾਂ ਤੋਂ ਦੁਖੀ ਹੋ ਕੇ ਪਾਰਟੀ ਛੱਡੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.