ETV Bharat / state

ਮੁੱਖ ਮੰਤਰੀ ਦੇ ਬੇਹੱਦ ਕਰੀਬੀ ਜਗਮੀਤ ਸਿੰਘ ਸਹੋਤਾ ਨੇ ਫੜਿਆ ਕਾਂਗਰਸ ਦਾ ਹੱਥ - Jagmeet Sahota joined the Congress

author img

By ETV Bharat Punjabi Team

Published : May 9, 2024, 8:20 PM IST

Leave one party and join another
ਮੁੱਖ ਮੰਤਰੀ ਦੇ ਬੇਹੱਦ ਕਰੀਬੀ ਜਗਮੀਤ ਸਿੰਘ ਸਹੋਤਾ ਨੇ ਫੜਿਆ ਕਾਂਗਰਸ ਦਾ ਹੱਥ (Etv Bharat Fatehgarh Sahib)

Jagmeet Singh Sahota joined the Congress: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਆਪ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਜਗਮੀਤ ਸਿੰਘ ਸਹੋਤਾ ਨੇ ਬੀਤੇ ਦਿਨੀਂ ਕਾਂਗਰਸ ਦਾ ਹੱਥ ਫੜ ਲਿਆ ਹੈ। ਪੜ੍ਹੋ ਪੂਰੀ ਖਬਰ...

ਮੁੱਖ ਮੰਤਰੀ ਦੇ ਬੇਹੱਦ ਕਰੀਬੀ ਜਗਮੀਤ ਸਿੰਘ ਸਹੋਤਾ ਨੇ ਫੜਿਆ ਕਾਂਗਰਸ ਦਾ ਹੱਥ (Etv Bharat Fatehgarh Sahib)

ਫ਼ਤਹਿਗੜ੍ਹ ਸਾਹਿਬ:- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਏ ਦਿਨ ਆਗੂਆਂ ਵੱਲੋਂ ਆਪਣੀ ਪਾਰਟੀ ਛੱਡ ਦੂਜਿਆਂ ਪਾਰਟੀਆਂ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਆਪ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਜਗਮੀਤ ਸਿੰਘ ਸਹੋਤਾ ਨੇ ਬੀਤੇ ਦਿਨੀਂ ਕਾਂਗਰਸ ਦਾ ਹੱਥ ਫੜ ਲਿਆ ਹੈ। ਜਗਮੀਤ ਸਿੰਘ ਸਹੋਤਾ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਹੀ ਭਗਵੰਤ ਮਾਨ ਦੇ ਨਾਲ ਜੁੜੇ ਹੋਏ ਸਨ ਅਤੇ ਇਸ ਤੋਂ ਬਾਅਦ ਆਪ ਵਿੱਚ ਵੀ ਸ਼ਾਮਿਲ ਹੋ ਗਏ ਸਨ।

ਪਾਰਟੀ ਵਿੱਚ ਫਿਰ ਤੋਂ ਵਾਪਸੀ: ਪਿਛਲੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਨਾਲ ਨਰਾਜ਼ ਚਲ ਰਹੇ ਹਨ ਅਤੇ ਪਾਰਟੀ ਵਿਚ ਉਨ੍ਹਾਂ ਆਪਣੀਆਂ ਗਤੀਵਿਧੀਆਂ ਵੀ ਬੰਦ ਕੀਤੀਆਂ ਹੋਈਆਂ ਸਨ ਅਤੇ ਹੁਣ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਜਗਮੀਤ ਸਹੋਤਾ ਇਸ ਤੋਂ ਪਹਿਲਾ ਕਾਲਜ ਸਮੇਂ ਤੋਂ ਹੀ ਕਾਂਗਰਸ ਵਿੱਚ ਜੁੜੇ ਹੋਏ ਸਨ। ਪਰ ਕੁੱਝ ਕਾਰਣ ਕਰ ਉਨ੍ਹਾਂ ਕਾਂਗਰਸ ਨੂੰ ਛੱਡ ਦਿੱਤਾ ਸੀ ਤੇ ਹੁਣ ਉਨ੍ਹਾਂ ਪਾਰਟੀ ਵਿੱਚ ਫਿਰ ਤੋਂ ਵਾਪਸੀ ਕਰ ਲਈ ਹੈ।

ਕਾਲਜ ਸਮੇਂ ਤੋਂ ਹੀ ਕਾਂਗਰਸ ਨਾਲ ਜੁੜੇ: ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਮੀਤ ਸਿੰਘ ਸਹੋਤਾ ਨੇ ਕਿਹਾ ਕਿ ਉਹ ਕਾਲਜ ਸਮੇਂ ਤੋਂ ਹੀ ਕਾਂਗਰਸ ਨਾਲ ਜੁੜੇ ਸਨ। ਉਨ੍ਹਾਂ ਅੱਗੇ ਕਿਹਾ ਕਿ ਕੁੱਝ ਨਿੱਜੀ ਮੁੱਦਿਆਂ ਕਾਰਣ ਕਰ ਉਨ੍ਹਾਂ ਕਾਂਗਰਸ ਨੂੰ ਛੱਡਿਆਂ ਸੀ, ਪਰ ਅੱਜ ਨਿੱਜੀ ਮੁੱਦਿਆਂ ਤੋਂ ਜਿਆਦਾ ਦੇਸ਼ ਅਤੇ ਪੰਜਾਬ ਦੇ ਮੁੱਦੇ ਹਨ। ਅੱਜ ਜੋ ਪੰਜਾਬ ਦੇ ਹਾਲਾਤ ਹਨ ਕਾਨੂੰਨ ਵਿਵਸਥਾ ਬਿਗੜ ਚੁੱਕੀ ਹੈ ਅਤੇ ਹਰ ਫਰੰਟ ਦੇ ਸਰਕਾਰ ਨਾਕਾਮ ਸਾਬਿਤ ਹੋਈ ਹੈ। ਅੱਜ ਜਰੂਰਤ ਹੈ ਬਦਲਾਅ ਦੀ ਜਿਸ ਨੂੰ ਦੇਖਦੇ ਹੋਏ ਉਹ ਕਾਂਗਰਸ ਵਿੱਚ ਦੋਬਾਰਾ ਸ਼ਾਮਿਲ ਹੋਏ ਹਨ। ਅੱਜ ਪੰਜਾਬ ਦੀ ਸਰਕਾਰ ਨੂੰ ਗੈਟ ਤਜਰਬੇਕਾਰ ਲੋਕ ਚਲਾ ਰਹੇ ਹਨ। ਇਹ ਇੱਕ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਲਈ, ਉੱਥੇ ਹੀ ਉਨ੍ਹਾਂ ਨਾਲ ਅਕਾਲੀ ਦਲ ਨੂੰ ਛੱਡ ਕਾਂਗਰਸ ਵਿੱਚ ਸਾਮਿਲ ਹੋਏ ਪੂਨਮ ਗੋਸਾਈ ਨੇ ਕਿਹਾ ਕਿ ਘਰ ਵਿੱਚ ਵਾਪਿਸ ਕਰ ਉਹ ਬਹੁਤ ਖੁਸ਼ ਹਨ। ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਦੱਤਾ ਨੇ ਕਿਹਾ ਇਨ੍ਹਾਂ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਜ਼ਿਲ੍ਹੇ ਵਿੱਚ ਹੋਰ ਮਜ਼ਬੂਤੀ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.