ETV Bharat / state

ਅੰਮ੍ਰਿਤਸਰ 'ਚ ਪੁਲਿਸ ਨੇ ਨਾਕੇ 'ਤੇ ਬਰਾਮਦ ਕੀਤੀ ਵੱਡੀ ਰਕਮ, ਜ਼ਾਬਤੇ ਦੀ ਉਲੰਘਣਾ 'ਤੇ ਹੋਵੇਗੀ ਕਾਰਵਾਈ - Search operation in Amritsar

author img

By ETV Bharat Punjabi Team

Published : May 3, 2024, 5:50 PM IST

Amritsar police recovered a large amount of money at the checkpoint
ਅੰਮ੍ਰਿਤਸਰ 'ਚ ਪੁਲਿਸ ਨੇ ਨਾਕੇ 'ਤੇ ਬਰਾਮਦ ਕੀਤੀ ਵੱਡੀ ਰਕਮ,(ETV BHARAT AMRITSAR)

Search operation in Amritsar: ਪੰਜਾਬ ਵਿੱਚ ਲੱਗੇ ਚੋਣ ਜਾਬਤਾ ਦੇ ਦੌਰਾਨ 50 ਹਜਾਰ ਤੋਂ ਵੱਧ ਦੀ ਨਕਦੀ ਲੈ ਕੇ ਚੱਲਣ ਲਈ ਆਪਣੇ ਕੋਲ ਦਸਤਾਵੇਜ਼ ਹੋਣੇ ਚਾਹੀਦੇ ਹਨ ਪਰ ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ 3 ਨੌਜਵਾਨ ਕੋਲੋਂ ਇਕ ਲੱਖ 19 ਹਜ਼ਾਰ ਰੁਪਿਆ ਕੈਸ਼ ਬਰਾਮਦ ਕੀਤਾ ਗਿਆ।

ਅੰਮ੍ਰਿਤਸਰ 'ਚ ਪੁਲਿਸ ਨੇ ਨਾਕੇ 'ਤੇ ਬਰਾਮਦ ਕੀਤੀ ਵੱਡੀ ਰਕਮ, ਜ਼ਾਬਤੇ ਦੀ ਉਲੰਘਣਾ 'ਤੇ ਹੋਵੇਗੀ ਕਾਰਵਾਈ (ETV BHARAT AMRITSAR)

ਅੰਮ੍ਰਿਤਸਰ: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਜਗ੍ਹਾ ਜਗ੍ਹਾ 'ਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ 50 ਹਜ਼ਾਰ ਤੋਂ ਵੱਧ ਦਾ ਕੈਸ਼ ਨਾ ਲਜਾਇਆ ਜਾਵੇ। ਜੇਕਰ ਉਹਨਾਂ ਵੱਲੋਂ ਇਸ ਤੋਂ ਜਿਆਦਾ ਕੈਸ਼ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਉਹ ਇਸ ਦੇ ਦਸਤਾਵੇਜ ਦੇ ਨਾਲ ਨਾਲ ਰੱਖਣ। ਉਥੇ ਹੀ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਪੁਲਿਸ ਅਧਿਕਾਰੀਆਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ 01 ਲੱਖ 19 ਹਜਾਰ ਦੋ ਨੌਜਵਾਨਾਂ ਤੋਂ ਬਰਾਮਦ ਅਤੇ ਕੀਤਾ ਗਿਆ ਪੁਲਿਸ ਅਧਿਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਕੋਲੋਂ ਦਸਤਾਵੇਜ ਮੰਗੇ ਗਏ ਸਨ। ਇਹਨਾਂ ਵੱਲੋਂ ਦਸਤਾਵੇਜ ਨਾ ਪੇਸ਼ ਕਰਨ ਨੂੰ ਲੈ ਕੇ ਹੁਣ ਇਹਨਾਂ ਦਾ ਕੈਸ਼ ਜਮਾ ਕਰ ਲਿੱਤਾ ਜਾਵੇਗਾ।

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜੋ ਵੀ ਕੈਸ਼ ਇਹਨਾਂ ਕੋਲ ਬਰਾਮਦ ਹੋਇਆ ਉਸ ਦੀ ਜਾਣਕਾਰੀ ਵੀ ਉਹਨਾਂ ਨੂੰ ਦੇ ਦਿੱਤੀ ਹੈ ਅਤੇ ਇਹਨਾਂ ਨੂੰ ਹੁਣ ਉੱਚ ਅਧਿਕਾਰੀਆਂ ਨਾਲ ਮਿਲਾ ਦਿੱਤਾ ਜਾਵੇਗਾ।



ਪੁਲਿਸ ਜ਼ਾਬਤਾ ਭੰਗ ਕਰਨ ਵਾਲਿਆਂ ਖਿਲਾਫ ਕਰੇਗੀ ਕਾਰਵਾਈ : ਇੱਥੇ ਦੱਸਣਯੋਗ ਹੈ ਕਿ ਚੋਣ ਕਮਿਸ਼ਨਰ ਵੱਲੋਂ ਪੰਜਾਬ ਅਤੇ ਪੰਜਾਬ ਦੇ ਬਾਹਰ ਦੇ ਸੂਬਿਆਂ ਦੇ ਵਿੱਚ ਪੈਸੇ ਦੀ ਜਿਆਦਾ ਅਮਾਊਂਟ ਨਾਲ ਲੈ ਕੇ ਜਾਣ ਨੂੰ ਲੈ ਕੇ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ। ਪਰ ਪੁਲਿਸ ਅਧਿਕਾਰੀਆਂ ਦੇ ਵਾਰ-ਵਾਰ ਕਹੇ ਜਾਣ ਤੋਂ ਬਾਅਦ ਵੀ ਲੋਕਾਂ ਵੱਲੋਂ ਕੈਸ਼ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ। ਇਸੇ ਕਰਕੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਹੁਣ ਕੈਸ਼ ਨਾਲ ਲੈ ਕੇ ਜਾਣ ਵਾਲੇ ਵਿਅਕਤੀਆਂ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਇਹਨਾਂ ਨੌਜਵਾਨਾਂ ਦੇ ਖਿਲਾਫ ਕੀ ਪੁਲਿਸ ਕੋਈ ਧਾਰਾ ਲਗਾ ਕੇ ਕਾਰਵਾਈ ਕਰਦੀ ਹੈ ਜਾਂ ਇਹ ਨੌਜਵਾਨ ਆਪਣੇ ਦਸਤਾਵੇਜ ਪੇਸ਼ ਕਰਦੇ ਹਨ ਜਾਂ ਨਹੀਂ ਇਹ ਤਾਂ ਸਮਾਜ ਦੱਸੇਗਾ ਪਰ ਪੁਲਿਸ ਵੱਲੋਂ ਇਸ ਕੈਸ਼ ਨੂੰ ਜਮਾ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.