ETV Bharat / state

'ਆਪ' ਵਿਧਾਇਕ ਦਲਬੀਰ ਸਿੰਘ ਟੌਂਗ ਦੀ ਹੋਵੇਗੀ ਗ੍ਰਿਫ਼ਤਾਰੀ, ਅਦਾਲਤ ਨੇ ਦਿੱਤੇ ਹੁਕਮ

author img

By ETV Bharat Punjabi Team

Published : Feb 3, 2024, 11:10 AM IST

AAP MLA Dalbir Singh tong arrest warrant issued by court
ਹੁਣ 'ਆਪ' ਦੇ ਕਿਸ ਵਿਧਾਇਕ ਦੀ ਹੋਵੇਗੀ ਗ੍ਰਿਫ਼ਤਾਰੀ, ਅਦਾਲਤ ਵੱਲੋਂ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ

ਬਾਬਾ ਬਕਾਲਾ ਸਾਹਿਬ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਚੈੱਕ ਬਾਉਂਸ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

ਅੰਮ੍ਰਿਤਸਰ: ਅਕਸਰ ਹੀ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ, ਮੰਤਰੀ ਸੁਰਖੀਆਂ 'ਚ ਹੀ ਰਹਿੰਦਾ ਹੈ। ਕਿਸੇ ਨਾ ਕਿਸੇ ਵਿਧਾਇਕ, ਮੰਤਰੀ 'ਤੇ ਕੋਈ ਨਾ ਕੋਈ ਦੋਸ਼ ਲੱਗਦੇ ਆਏ ਹਨ। ਹੁਣ ਇੱਕ ਹੋਰ ਕੈਬਿਨਟ ਮੰਤਰੀ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਗ੍ਰਿਫਤਾਰੀ ਦੇ ਲਈ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵੱਲੋਂ ਹੁਕਮ ਜਾਰੀ ਹੋ ਗਏ ਹਨ।

ਕੀ ਹੈ ਪੂਰਾ ਮਾਮਲਾ: ਦਰਅਸਲ ਮਾਮਲਾ ਚੈੱਕ ਬਾਉਂਸ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਮਾਨਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਦੇ (ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ) ਬਿਕਰਮਦੀਪ ਸਿੰਘ ਵੱਲੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ ਹਨ। ਉਹਨਾਂ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਥਾਣਾ ਬਿਆਸ ਪੁਲਿਸ ਦੇ ਇੰਚਾਰਜ ਨੂੰ ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਦੇ ਲਈ ਕਰੀਬ ਪੰਜ ਵਾਰ ਵਾਰੰਟਾਂ ਰਾਹੀਂ ਨਿਰਦੇਸ਼ ਦਿੱਤੇ ਗਏ ਸਨ ਪਰ ਉਸ 'ਤੇ ਕੋਈ ਅਮਲ ਨਹੀਂ ਹੋਇਆ। ਜਿਸ ਸਬੰਧੀ ਅਦਾਲਤ ਵੱਲੋਂ ਹੁਕਮ ਹੈ ਕਿ 17 ਫਰਵਰੀ 2024 ਤੱਕ ਕਥਿਤ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਨਾ ਹੋਣ ਦੀ ਸੂਰਤ ਵਿੱਚ ਥਾਣਾ ਬਿਆਸ ਦੇ ਇੰਚਾਰਜ ਅਧਿਕਾਰੀ ਇਸ ਲਈ ਜਿੰਮੇਵਾਰ ਹੋਣਗੇ।

ਕਦੋਂ ਹੋਵੇਗੀ ਗ੍ਰਿਫ਼ਤਾਰੀ: ਬਹਿਰਹਾਲ ਇਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕੀ ਐਕਸ਼ਨ ਕਰਦੀ ਹੈ? ਲੇਕਿਨ ਇਸ ਦੇ ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਕੀ ਦਲਬੀਰ ਸਿੰਘ ਜੇਕਰ ਮਾਣਯੋਗ ਸੈਸ਼ਨ ਕੋਰਟ ਦਾ ਰੁੱਖ ਕਰਦੇ ਹਨ ? ਇਹ ਦੇਖਣਾ ਵੀ ਅਹਿਮ ਹੋਵੇਗਾ ਕਿ ਜੇਕਰ ਸੈਸ਼ਨ ਕੋਰਟ ਤੋਂ ਰਾਹਤ ਨਹੀਂ ਮਿਲੀ ਤਾਂ ਉਹ ਹਾਈਕੋਰਟ ਜਾਂ ਸਰਵਉੱਚ ਅਦਾਲਤ ਸੁਪਰੀਮ ਕੋਰਟ ਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.