ETV Bharat / state

ਤਿੰਨ ਮਹੀਨੇ ਪਹਿਲਾ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਆਖਰੀ ਵਾਰ ਵੇਖਣ ਨੂੰ ਤਰਸ ਰਹੇ ਮਾਪੇ - terrible accident in Canada

author img

By ETV Bharat Punjabi Team

Published : Mar 25, 2024, 10:04 AM IST

21-year-old Sartaj of Amritsar died in a terrible accident in Canada
ਤਿੰਨ ਮਹੀਨੇ ਪਹਿਲਾਂ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ

ਕੈਨੇਡਾ ਦੇ ਵਿੱਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਰਨ ਤਾਰਨ ਦੇ ਪਿੰਡ ਦੇ ਬਾਠ ਦਾ ਰਹਿਣ ਵਾਲਾ ਨੌਜਵਾਨ ਸਰਤਾਜ ਸਿੰਘ ਹੈ। ਜਿਸ ਦੀ ਉਮਰ 21 ਸਾਲ ਹੈ ਤੇ ਆਪਣੇ ਸੁਨਹਿਰੇ ਭਵਿੱਖ ਦੇ ਲਈ 9 ਦਸੰਬਰ ਨੂੰ ਇੱਥੋਂ ਕੈਨੇਡਾ ਦੇ ਬਰਮਟਨ ਗਿਆ ਸੀ।

ਤਿੰਨ ਮਹੀਨੇ ਪਹਿਲਾ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਅੰਮ੍ਰਿਤਸਰ : ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ, ਜਿਨਾਂ ਵਿੱਚੋਂ ਜਿਆਦਾਤਰ ਨੌਜਵਾਨ ਜੋ ਕਿ ਛੋਟੀ ਉਮਰ ਦੇ ਹੁੰਦੇ ਹਨ ਅਤੇ ਪਹਿਲਾਂ ਸਟਡੀ ਵੀਜੇ ਦੇ ਉੱਤੇ ਵਿਦੇਸ਼ ਵਿੱਚ ਜਾ ਕੇ ਚੰਗੀ ਸਿੱਖਿਆ ਹਾਸਿਲ ਕਰ, ਵਰਕ ਪਰਮਿਟ ਲੈ ਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਨਜ਼ਰ ਆਉਂਦੇ ਹਨ। ਲੇਕਿਨ ਇਸੇ ਦੌਰਾਨ ਹੀ ਜਦ ਕਿਸੇ ਪੰਜਾਬੀ ਨੌਜਵਾਨ ਦੇ ਨਾਲ ਵਿਦੇਸ਼ ਦੇ ਵਿੱਚ ਮਾੜਾ ਭਾਣਾ ਵਾਪਰ ਜਾਂਦਾ ਹੈ ਤਾਂ ਪਿੱਛੇ ਪਰਿਵਾਰ ਦੇ ਹਾਲਾਤ ਦੇਖ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ।


ਸੜਕ ਹਾਦਸੇ 'ਚ ਗਈ ਜਾਨ: ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿਥੇ ਤਰਨ ਤਾਰਨ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਮ ਸਰਤਾਜ ਸਿੰਘ ਸੀ। ਜਿਸ ਦੀ ਉਮਰ 21 ਸਾਲ ਸੀ। ਸਰਤਾਜ ਆਪਣੇ ਸੁਨਹਿਰੇ ਭਵਿੱਖ ਦੇ ਲਈ 9 ਦਸੰਬਰ ਨੂੰ ਇੱਥੋਂ ਕੈਨੇਡਾ ਦੇ ਬਰੈਮਟਨ ਗਿਆ ਸੀ। ਦੱਸਿਆ ਜਾ ਰਿਹਾ ਕਿ ਕੋਈ ਤੂਫਾਨ ਆਉਣ ਦੇ ਕਾਰਨ ਉਸ ਦੀ ਗੱਡੀ ਹਾਦਸਾ ਗ੍ਰਸਤ ਹੋਈ ਗਈ,ਜਿਸ ਦੌਰਾਨ ਉਸ ਦੀ ਮੌਤ ਹੋ ਗਈ ਹੈ। ਹਾਦਸੇ 'ਚ ਪੁਤੱਰ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ।


ਭੈਣ ਨੂੰ ਮਿਲ ਕੇ ਜਾਂਦੇ ਸਮੇਂ ਹੋਇਆ ਹਾਦਸਾ: ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੌਜਵਾਨ ਸਰਤਾਜ ਆਪਣੀ ਕੈਨੇਡਾ ਰਹਿੰਦੀ ਭੈਣ ਨੂੰ ਮਿਲ ਕੇ ਜਾ ਰਿਹਾ ਸੀ ਕਿ ਅਚਾਨਕ ਮੌਸਮ ਖਰਾਬ ਹੋ ਜਾਣ ਕਾਰਨ ਚੱਲੇ ਤੇਜ ਤੂਫਾਨ ਦੌਰਾਨ ਉਹਨਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੌਰਾਨ ਨੌਜਵਾਨ ਸਰਤਾਜ ਸਿੰਘ ਦੀ ਮੌਤ ਹੋ ਗਈ ਹੈ। ਉਸਦੇ ਦੋ ਦੋਸਤ ਜ਼ਖਮੀ ਹੋ ਗਏ ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਪਰਿਵਾਰ 'ਤੇ ਟੁੱਟੇ ਇਸ ਦੁੱਖਾਂ ਦੇ ਪਹਾੜ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੂਰਾ ਹਾਲ ਹੈ। ਮਾਂ ਦਾ ਕਹਿਣਾ ਹੈ ਕਿ ਇੱਕ ਵਾਰ ਪੁਤ ਦਾ ਮੁੰਹ ਦੇਖਣਾ ਚਾਹੂੰਦੀ ਹਾਂ। ਸਾਨੂੰ ਕੈਨੇਡਾ ਜਾਣ ਦਿੱਤਾ ਜਾਵੇ ਜਾਂ ਫਿਰ ਪੁਤੱਰ ਦੀ ਦੇਹਿ ਨੂੰ ਭਾਰਤ ਲਿਆੳਣ ਲਈ ਸਰਕਾਰ ਮਦਦ ਕਰੇ। ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਆਪਣੇ ਹੱਥਾਂ ਦੇ ਨਾਲ ਕਰ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.