ETV Bharat / sports

ਦਿੱਲੀ ਕੈਪੀਟਲਸ ਨੇ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਕੀਤੀ ਦਰਜ, ਚੇਨਈ ਸੁਪਰ ਕਿੰਗਜ਼ ਨੂੰ 20 ਦੌੜਾਂ ਨਾਲ ਹਰਾਇਆ - DC VS CSK IPL 2024

author img

By ETV Bharat Sports Team

Published : Mar 31, 2024, 9:09 PM IST

Updated : Apr 1, 2024, 6:33 AM IST

Delhi Capitals vs Chennai Super Kings: ਦਿੱਲੀ ਕੈਪੀਟਲਸ ਵੱਲੋਂ ਦਿੱਤੇ 192 ਦੌੜਾਂ ਦੇ ਟੀਚੇ ਦੇ ਜਵਾਬ 'ਚ ਚੇਨਈ ਸੁਪਰ ਕਿੰਗਜ਼ ਦੀ ਟੀਮ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 171 ਦੌੜਾਂ ਹੀ ਬਣਾ ਸਕੀ ਅਤੇ 20 ਦੌੜਾਂ ਨਾਲ ਮੈਚ ਹਾਰ ਗਈ। ਇਸ ਜਿੱਤ ਨਾਲ ਦਿੱਲੀ ਨੇ ਇਸ ਸੈਸ਼ਨ ਦੀ ਪਹਿਲੀ ਜਿੱਤ ਦਰਜ ਕੀਤੀ।

DC vs CSK IPL 2024 LIVE
DC vs CSK IPL 2024 LIVE

ਚੰਡੀਗੜ੍ਹ: ਦਿੱਲੀ ਕੈਪੀਟਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੀਜ਼ਨ ਦੇ 13ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 20 ਦੌੜਾਂ ਨਾਲ ਹਰਾਇਆ। ਵਿਸ਼ਾਖਾਪਟਨਮ 'ਚ ਐਤਵਾਰ ਸ਼ਾਮ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 20 ਓਵਰਾਂ 'ਚ 191 ਦੌੜਾਂ ਬਣਾਈਆਂ। 192 ਦੌੜਾਂ ਦੇ ਟੀਚੇ ਦੇ ਸਾਹਮਣੇ ਚੇਨਈ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ। ਖਲੀਲ ਅਹਿਮਦ ਮੈਚ ਦਾ ਪਲੇਅਰ ਰਿਹਾ। ਉਸ ਨੇ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਦਿੱਲੀ ਲਈ ਕਪਤਾਨ ਰਿਸ਼ਭ ਪੰਤ ਨੇ 32 ਗੇਂਦਾਂ 'ਤੇ 51 ਦੌੜਾਂ ਦੀ ਪਾਰੀ ਖੇਡੀ। ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ। ਡੇਵਿਡ ਵਾਰਨਰ (52 ਦੌੜਾਂ) ਨੇ ਆਪਣੇ ਆਈਪੀਐਲ ਕਰੀਅਰ ਦਾ 62ਵਾਂ ਅਰਧ ਸੈਂਕੜਾ ਲਗਾਇਆ। ਪ੍ਰਿਥਵੀ ਸ਼ਾਅ ਨੇ 27 ਗੇਂਦਾਂ 'ਤੇ 43 ਦੌੜਾਂ ਬਣਾਈਆਂ। CSK ਵੱਲੋਂ ਮੈਥਿਸ਼ ਪਥੀਰਾਨਾ ਨੇ 3 ਵਿਕਟਾਂ ਹਾਸਲ ਕੀਤੀਆਂ। ਅਜਿੰਕਿਆ ਰਹਾਣੇ ਨੇ 30 ਗੇਂਦਾਂ 'ਤੇ 45 ਦੌੜਾਂ ਬਣਾਈਆਂ, ਜਦਕਿ ਮਹਿੰਦਰ ਸਿੰਘ ਧੋਨੀ ਨੇ 16 ਗੇਂਦਾਂ 'ਤੇ 37 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ। ਮੁਕੇਸ਼ ਕੁਮਾਰ ਨੇ 3 ਵਿਕਟਾਂ ਲਈਆਂ। ਖਲੀਲ ਅਹਿਮਦ ਨੂੰ ਵੀ ਦੋ ਸਫਲਤਾਵਾਂ ਮਿਲੀਆਂ।

ਦਿੱਲੀ ਕੈਪੀਟਲਜ਼ ਦੀ ਟੀਮ: ਰਿਸ਼ਭ ਪੰਤ (ਵਿਕਟਕੀਪਰ-ਕਪਤਾਨ), ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਮਿਸ਼ੇਲ ਮਾਰਸ਼, ਟ੍ਰਿਸਟਨ ਸਟ੍ਰਬਸ, ਅਕਸ਼ਰ ਪਟੇਲ, ਸੁਮਿਤ ਕੁਮਾਰ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ, ਐਨਰਿਕ ਨੌਰਤੀ ਅਤੇ ਮੁਕੇਸ਼ ਕੁਮਾਰ।

ਚੇਨਈ ਸੁਪਰ ਕਿੰਗਜ਼ ਦੀ ਟੀਮ (CSK): ਰੁਤੁਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰ, ਅਜਿੰਕਿਆ ਰਹਾਣੇ, ਮੋਈਨ ਅਲੀ, ਮੈਥਿਸ਼ ਪਥੀਰਾਣਾ, ਰਵਿੰਦਰ ਜਡੇਜਾ, ਸਮੀਰ ਰਿਜ਼ਵੀ, ਐਮਐਸ ਧੋਨੀ (ਵਿਕਟਕੀਪਰ), ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ ਅਤੇ ਤੁਸ਼ਾਰ ਦੇਸ਼ਪਾਂਡੇ।

Last Updated : Apr 1, 2024, 6:33 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.