ਟੈਕਸਾਸ ਦੇ ਚਰਚ 'ਚ ਗੋਲੀਬਾਰੀ, ਬੱਚੇ ਸਮੇਤ ਦੋ ਲੋਕ ਜ਼ਖਮੀ, ਮਹਿਲਾ ਹਮਲਾਵਰ ਦੀ ਮੌਤ

author img

By ETV Bharat Punjabi Team

Published : Feb 12, 2024, 11:35 AM IST

Shooting in Texas church, two people including child injured, female attacker killed

Shooting at Texas church: ਟੈਕਸਾਸ ਦੇ ਹਿਊਸਟਨ 'ਚ ਐਤਵਾਰ ਨੂੰ ਇਕ ਚਰਚ 'ਚ ਗੋਲੀਬਾਰੀ ਹੋਈ। ਹਾਲਾਂਕਿ ਪੁਲਿਸ ਨੇ ਫਾਇਰਿੰਗ ਕਰਨ ਵਾਲੀ ਔਰਤ ਨੂੰ ਮਾਰ ਦਿੱਤਾ। ਇਸ ਦੌਰਾਨ ਇੱਕ ਛੋਟੇ ਬੱਚੇ ਸਮੇਤ ਦੋ ਲੋਕਾਂ ਨੂੰ ਗੋਲੀ ਲੱਗੀ।

ਹਿਊਸਟਨ: ਟੈਕਸਾਸ ਦੇ ਹਿਊਸਟਨ ਵਿੱਚ ਉੱਘੇ ਈਸਾਈ ਪਾਦਰੀ ਜੋਏਲ ਓਸਟੀਨ ਦੁਆਰਾ ਚਲਾਏ ਜਾ ਰਹੇ ਮੇਗਾਚਰਚ ਵਿੱਚ ਐਤਵਾਰ ਨੂੰ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਮਹਿਲਾ ਹਮਲਾਵਰ ਵੀ ਮਾਰਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਿਟੀ ਪੁਲਿਸ ਦੇ ਮੁਖੀ ਟਰੌਏ ਫਿਨਰ ਨੇ ਕਿਹਾ ਕਿ ਜ਼ਖਮੀਆਂ ਵਿੱਚ ਇੱਕ ਪੰਜ ਸਾਲਾ ਲੜਕਾ ਵੀ ਸ਼ਾਮਲ ਹੈ ਜਿਸਦੀ ਹਾਲਤ ਗੰਭੀਰ ਹੈ, ਜਦੋਂ ਕਿ ਇੱਕ 57 ਸਾਲਾ ਵਿਅਕਤੀ ਜਿਸ ਨੂੰ ਕਮਰ ਵਿੱਚ ਗੋਲੀ ਲੱਗੀ ਸੀ, ਦੀ ਹਾਲਤ ਸਥਿਰ ਹੈ।

ਦੋ ਅਫਸਰਾਂ ਨੇ ਹਮਲਾਵਰ ਕੀਤੀ ਢੇਰ: ਦੁਪਹਿਰ ਬਾਅਦ 'ਐਕਸ' 'ਤੇ ਇੱਕ ਪੋਸਟ ਵਿੱਚ ਲੇਕਵੁੱਡ ਗਿਰਜਾਘਰ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਤੋਂ ਹਫੜਾ ਤਫਰੀ ਦਾ ਮਹੌਲ ਸੀ, ਇਸ ਦੇ ਬਾਅਦ ਕਾਨੂੰਨ ਪ੍ਰਵਰਤਣ ਅਧਿਕਾਰੀ ਘਟਨਾ 'ਤੇ ਪਹੁੰਚ ਗਿਆ। ਫਿਨਰ ਨੇ ਕਿਹਾ ਕਿ ਹਮਲਾਵਰ ਔਰਤ ਦੀ ਉਮਰ ਲਗਭਗ 3 ਸਾਲ ਦੇ ਨੇੜੇ-ਤੇੜੇ, ਜੋ ਲਗਭਗ ਪੰਜ ਸਾਲ ਦੇ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਚਰਚ ਵਿੱਚ ਦਾਖਿਲ ਹੋਈ ਅਤੇ ਉਸ ਨੇ ਅਚਾਨਕ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੀ ਸ਼ੁਰੂਆਤ ਇੱਕ ਵੱਜ ਕੇ 50 ਮਿੰਟ 'ਤੇ ਗਿਰਜਾਘਰ ਵਿੱਚ ਹੋਈ ਸੀ। ਘਟਨਾ ਵੇਲੇ ਪਰਵਤਨ ਅਧਿਕਾਰੀ ਵੀ ਮੌਜੂਦ ਸੀ, ਜੋ ਕਿ ਡਿਉਟੀ 'ਤੇ ਨਹੀਂ ਸਨ,ਪਰ ਬਾਵਜੁਦ ਇਸ ਦੇ ਉਹਨਾਂ ਨੇ ਆਪਣਾ ਫਰਜ ਨਿਭਾਇਆ ਅਤੇ ਹਮਲਾਵਰ ਔਰਤ ਉੁਤੇ ਗੋਲੀਆਂ ਚਲਾਈਆਂ ਅਤੇ ਹਮਲਾਵਰ ਦੀ ਮੌਤ ਹੋ ਗਈ।

ਹਮਲਾਵਰ ਔਰਤ ਦੀ ਨਹੀਂ ਹੋਈ ਪਹਿਚਾਣ: ਅਜੇ ਤੱਕ ਔਰਤ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਔਰਤ ਨੇ ਧਮਕੀ ਦਿੱਤੀ ਸੀ ਕਿ ਉਸ ਕੋਲ ਬੰਬ ਹੈ ਅਤੇ ਜਦੋਂ ਪੁਲਸ ਉਥੇ ਪਹੁੰਚੀ ਤਾਂ ਉਸ ਨੇ ਅਣਪਛਾਤੇ ਪਦਾਰਥ ਦਾ ਛਿੜਕਾਅ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਪਦਾਰਥ ਕੀ ਸੀ, ਹਾਲਾਂਕਿ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਘਟਨਾ ਸਥਾਨ ਦੀ ਜਾਂਚ ਕਰਨ ਅਤੇ ਸਫਾਈ ਕਰਨ ਲਈ ਉੱਥੇ ਪਹੁੰਚੇ।

ਇਹ ਲੋਕ ਜ਼ਖਮੀ ਹੋ ਗਏ: ਸ਼ਹਿਰ ਦੇ ਪੁਲਿਸ ਮੁਖੀ ਟਰੌਏ ਫਿਨੇਰਨ ਨੇ ਕਿਹਾ ਕਿ ਇੱਕ ਪੰਜ ਸਾਲਾ ਲੜਕੇ ਦੀ ਹਾਲਤ ਗੰਭੀਰ ਹੈ, ਜਦੋਂ ਕਿ ਇੱਕ 57 ਸਾਲਾ ਵਿਅਕਤੀ ਕਮਰ ਵਿੱਚ ਗੋਲੀ ਲੱਗਣ ਤੋਂ ਬਾਅਦ ਸਥਿਰ ਹਾਲਤ ਵਿੱਚ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.