ETV Bharat / international

ਬ੍ਰਾਜ਼ੀਲ 'ਚ ਭਾਰੀ ਮੀਂਹ ਨੇ ਕੀਤਾ ਕਹਿਰ, ਹੁਣ ਤੱਕ 30 ਤੋਂ ਜ਼ਿਆਦਾ ਦੀ ਮੌਤ, ਲਗਭਗ 74 ਲੋਕ ਲਾਪਤਾ - heavy rain in Brazil

author img

By ETV Bharat Punjabi Team

Published : May 4, 2024, 10:19 AM IST

HEAVY RAIN IN BRAZIL
ਬ੍ਰਾਜ਼ੀਲ 'ਚ ਭਾਰੀ ਮੀਂਹ ਨੇ ਕੀਤਾ ਕਹਿਰ, ਹੁਣ ਤੱਕ 30 ਤੋਂ ਜ਼ਿਆਦਾ ਦੀ ਮੌਤ (ANI)

heavy rain in Brazil: ਬ੍ਰਾਜ਼ੀਲ ਵਿੱਚ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਕਹਿਰਾਂ ਦੇ ਮੀਂਹ ਨੇ ਹੁਣ ਤੱਕ ਤਕਰੀਬਨ 37 ਲੋਕਾਂ ਦੀ ਜਾਨ ਲਈ ਹੈ ਜਦੋਂ ਕਿ 70 ਤੋਂ ਜ਼ਿਆਦਾ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ।

ਬ੍ਰਾਜ਼ੀਲ: ਦੁਬਈ ਤੋਂ ਬਾਅਦ ਹੁਣ ਬ੍ਰਾਜ਼ੀਲ ਵਿੱਚ ਲੋਕਾਂ ਲਈ ਮੀਂਹ ਮੌਤ ਬਣ ਕੇ ਆਇਆ ਹੈ। ਦਰਅਸਲ ਬ੍ਰਾਜ਼ੀਲ ਦੇ ਦੱਖਣੀ ਸੂਬੇ ਰੀਓ ਗ੍ਰਾਂਡੇ ਡੋ ਸੁਲ 'ਚ ਸ਼ੁੱਕਰਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 37 ਹੋ ਗਈ, ਜਦਕਿ 74 ਲੋਕ ਅਜੇ ਵੀ ਲਾਪਤਾ ਹਨ। ਅਧਿਕਾਰੀ ਇਸ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਤਬਾਹੀ ਦੱਸ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬ੍ਰਾਜ਼ੀਲ ਦਾ ਦੱਖਣੀ ਸੂਬਾ ਰੀਓ ਗ੍ਰਾਂਡੇ ਡੋ ਸੁਲ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੇ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਜੂਝ ਰਿਹਾ ਹੈ।

ਲੋਕਾਂ ਦੀ ਮਦਦ ਲਈ ਬਚਾਅ ਕਾਰਜ ਜਾਰੀ: ਫਿਲਹਾਲ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਬਚਾਅ ਕਰਮਚਾਰੀ ਢਹਿ-ਢੇਰੀ ਹੋਏ ਮਕਾਨਾਂ, ਪੁਲਾਂ ਅਤੇ ਸੜਕਾਂ ਦੇ ਮਲਬੇ 'ਚ ਫਸੇ ਲੋਕਾਂ ਨੂੰ ਲੱਭਣ ਲਈ ਸਖਤ ਮਿਹਨਤ ਕਰ ਰਹੇ ਹਨ। ਇਸ ਦੌਰਾਨ, ਗਵਰਨਰ ਐਡੁਆਰਡੋ ਲੀਤੇ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਇਤਿਹਾਸ ਦੀ ਸਭ ਤੋਂ ਭਿਆਨਕ ਤਬਾਹੀ ਨਾਲ ਜੂਝ ਰਹੇ ਹਾਂ। ਰਾਜਪਾਲ ਨੇ ਅਫਸੋਸ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

ਮੁੜ ਵਸੇਵੇਂ ਵੱਲ ਧਿਆਨ: ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਲਈ 600 ਤੋਂ ਵੱਧ ਜਵਾਨਾਂ ਦੇ ਨਾਲ-ਨਾਲ 12 ਜਹਾਜ਼, 45 ਵਾਹਨ ਅਤੇ 12 ਕਿਸ਼ਤੀਆਂ ਨੂੰ ਤਾਇਨਾਤ ਕਰਕੇ ਸੰਘੀ ਸਹਾਇਤਾ ਪਹਿਲਾਂ ਹੀ ਜੁਟਾਈ ਜਾ ਚੁੱਕੀ ਹੈ। ਸੜਕਾਂ ਨੂੰ ਸਾਫ਼ ਕਰਨ, ਭੋਜਨ, ਪਾਣੀ ਅਤੇ ਗੱਦੇ ਵਰਗੀਆਂ ਜ਼ਰੂਰੀ ਸਪਲਾਈਆਂ ਦੀ ਵੰਡ,ਅਤੇ ਵਿਸਥਾਪਿਤ ਵਿਅਕਤੀਆਂ ਲਈ ਸ਼ੈਲਟਰ ਸਥਾਪਤ ਕਰਨ 'ਤੇ ਧਿਆਨ ਦਿੱਤਾ ਗਿਆ ਹੈ।

ਰਾਸ਼ਟਰਪਤੀ ਨੇ ਲਿਆ ਹਲਾਤਾਂ ਦਾ ਜਾਇਜ਼ਾ: ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਅਤੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਸੂਬੇ ਦਾ ਦੌਰਾ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, ਸਾਡੀ ਸਰਕਾਰ ਇਸ ਮੀਂਹ ਨਾਲ ਪ੍ਰਭਾਵਿਤ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਏਜੰਸੀ ਨੇ ਕਿਹਾ ਕਿ ਮੀਂਹ ਕਾਰਨ 10,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.