ETV Bharat / international

ਅਮਰੀਕਾ ਦੇ ਸ਼ਿਕਾਗੋ 'ਚ 23 ਸਾਲ ਦੇ ਨੌਜਵਾਨ ਨੇ ਮਚਾਇਆ ਆਤੰਕ, ਗੋਲੀਬਾਰੀ ਦੌਰਾਨ ਇੱਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ

author img

By ETV Bharat Punjabi Team

Published : Jan 23, 2024, 10:46 AM IST

opened fire in Chicago: ਅਮਰੀਕਾ 'ਚ ਇੱਕ ਨੌਜਵਾਨ ਨੇ ਇੱਕ ਹੀ ਪਰਿਵਾਰ ਦੇ ਅੱਧਾ ਦਰਜਨ ਜੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖਤਰਨਾਕ ਕਾਤਲ ਐਲਾਨ ਕੀਤਾ ਹੈ।

A 23-year-old youth created terror in Chicago, USA, 7 members of the same family were killed in the shooting.
ਅਮਰੀਕਾ ਦੇ ਸ਼ਿਕਾਗੋ 'ਚ 23 ਸਾਲਾਂ ਨੌਜਵਾਨ ਨੇ ਮਚਾਇਆ ਆਤੰਕ, ਗੋਲੀਬਾਰੀ 'ਚ ਢੇਰ ਕੀਤੇ ਇੱਕ ਹੀ ਪਰਿਵਾਰ ਦੇ 7 ਮੈਂਬਰ

ਸ਼ਿਕਾਗੋ : ਅਮਰੀਕਾ ਇੱਕ ਵਾਰ ਫਿਰ ਤੋਂ ਦਹਿਸ਼ਤਗਰਦੀ ਦਾ ਸ਼ਿਕਾਰ ਹੋਇਆ ਹੈ। ਜਿਥੇ ਇੱਕ 23 ਸਾਲ ਦੇ ਨੌਜਵਾਨ ਨੇ ਇੰਨਾ ਆਤੰਕ ਮਚਾਇਆ ਕਿ ਇੱਕ ਹੀ ਪਰਿਵਾਰ ਦੇ 7 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਪੁਲਿਸ ਇਸ ਮੁਲਜ਼ਮ ਦੀ ਭਾਲ ਵਿੱਚ ਜੁਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਦੇ ਸ਼ਿਕਾਗੋ ਉਪਨਗਰ 'ਚ ਬੀਤੇ ਐਤਵਾਰ (21 ਜਨਵਰੀ) ਨੂੰ ਤਿੰਨ ਵੱਖ-ਵੱਖ ਥਾਵਾਂ 'ਤੇ ਕੁੱਲ 7 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ 'ਤੇ ਇਲੀਨੋਇਸ ਰਾਜ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਨੇ 7 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ ਅਤੇ ਫਿਲਹਾਲ ਫਰਾਰ ਹੈ।

  • " class="align-text-top noRightClick twitterSection" data="">

ਕਤਲਾਂ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ : ਏਪੀ ਦੀ ਰਿਪੋਰਟ ਦੇ ਅਨੁਸਾਰ, ਇਲੀਨੋਇਸ ਰਾਜ ਵਿੱਚ ਸ਼ਿਕਾਗੋ ਦੇ ਨੇੜੇ ਸਥਿਤ ਜੋਲੀਟ ਵਿਲ ਕਾਉਂਟੀ ਦੀ ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਕਤਲਾਂ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਸੋਮਵਾਰ (22 ਜਨਵਰੀ) ਦੀ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਕਤਲ ਕਰਨ ਵਾਲੇ ਵਿਅਕਤੀ ਨੂੰ ਪੀੜਤਾਂ ਦਾ ਪਤਾ ਸੀ। ਪੀੜਤਾਂ ਦੀਆਂ ਲਾਸ਼ਾਂ ਐਤਵਾਰ ਅਤੇ ਸੋਮਵਾਰ ਨੂੰ ਤਿੰਨ ਵੱਖ-ਵੱਖ ਥਾਵਾਂ ਤੋਂ ਮਿਲੀਆਂ।

ਸੋਸ਼ਲ ਮੀਡੀਆ 'ਤੇ ਪੁਲਿਸ ਨੇ ਮੁਲਜ਼ਮ ਨੂੰ ਖ਼ਤਰਨਾਕ ਕਰਾਰ ਦਿੱਤਾ : ਅਮਰੀਕਾ 'ਚ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖਤਰਨਾਕ ਕਾਤਲ ਘੋਸ਼ਿਤ ਕੀਤਾ। ਜੋਲੀਅਟ ਪੁਲਿਸ ਮੁਖੀ ਵਿਲੀਅਮ ਇਵਾਨਸ ਨੇ ਕਿਹਾ ਕਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੀ ਇੱਕ ਟਾਸਕ ਫੋਰਸ ਸ਼ੱਕੀ ਦੀ ਭਾਲ ਵਿੱਚ ਸਥਾਨਕ ਪੁਲਿਸ ਦੀ ਮਦਦ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਵਿਅਕਤੀਆਂ ਵਿੱਚੋਂ ਇੱਕ ਦੀ ਲਾਸ਼ ਐਤਵਾਰ ਨੂੰ ਵਿਲ ਕਾਉਂਟੀ ਦੇ ਇੱਕ ਘਰ ਵਿੱਚ ਮਿਲੀ। ਇਸ ਤੋਂ ਬਾਅਦ ਬਾਕੀ 7 ਲੋਕਾਂ ਦੀਆਂ ਲਾਸ਼ਾਂ ਜੌਲੀਅਟ ਸਥਿਤ ਦੋ ਘਰਾਂ 'ਚੋਂ ਮਿਲੀਆਂ। ਪੁਲਿਸ ਨੇ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।

  • JUST IN: A manhunt is currently underway for Romeo Nance who allegedly killed 8 people in what the local police chief says is "the worst crime scene" he has ever seen.

    An investigation was launched into Nance on Sunday in Joliet, Illinois after 2 separate shootings.

    Police set… pic.twitter.com/TrhNDZonUB

    — Collin Rugg (@CollinRugg) January 23, 2024 " class="align-text-top noRightClick twitterSection" data=" ">

ਅਮਰੀਕਾ ਦੀ ਆਬਾਦੀ 33 ਕਰੋੜ ਹੈ ਅਤੇ ਬੰਦੂਕਾਂ 40 ਕਰੋੜ :

  1. ਨਾਗਰਿਕਾਂ ਦੁਆਰਾ ਬੰਦੂਕ ਦੀ ਮਾਲਕੀ ਦੇ ਮਾਮਲੇ ਵਿੱਚ ਅਮਰੀਕਾ ਦੁਨੀਆ ਵਿੱਚ ਸਭ ਤੋਂ ਅੱਗੇ ਹੈ। ਸਵਿਟਜ਼ਰਲੈਂਡ ਦੇ ਸਮਾਲ ਆਰਮਜ਼ ਸਰਵੇ ਯਾਨੀ ਐਸਏਐਸ ਦੀ ਰਿਪੋਰਟ ਦੇ ਅਨੁਸਾਰ, ਦੁਨੀਆ ਵਿੱਚ ਮੌਜੂਦ ਕੁੱਲ 857 ਮਿਲੀਅਨ ਸਿਵਲੀਅਨ ਬੰਦੂਕਾਂ ਵਿੱਚੋਂ, ਇਕੱਲੇ ਅਮਰੀਕਾ ਕੋਲ 393 ਮਿਲੀਅਨ ਸਿਵਲੀਅਨ ਬੰਦੂਕਾਂ ਹਨ। ਅਮਰੀਕਾ ਦੁਨੀਆ ਦੀ ਕੁੱਲ ਆਬਾਦੀ ਦਾ 5% ਹੈ, ਪਰ ਇਕੱਲੇ ਅਮਰੀਕਾ ਕੋਲ ਦੁਨੀਆ ਦੀ ਕੁੱਲ ਨਾਗਰਿਕ ਬੰਦੂਕਾਂ ਦਾ 46% ਹੈ।
  2. ਅਕਤੂਬਰ 2020 ਦੇ ਗੈਲਪ ਸਰਵੇਖਣ ਦੇ ਅਨੁਸਾਰ, 44% ਅਮਰੀਕੀ ਬਾਲਗ ਅਜਿਹੇ ਘਰ ਵਿੱਚ ਰਹਿੰਦੇ ਹਨ ਜਿੱਥੇ ਬੰਦੂਕਾਂ ਹਨ। ਇਹਨਾਂ ਬਾਲਗਾਂ ਵਿੱਚੋਂ ਇੱਕ ਤਿਹਾਈ ਕੋਲ ਬੰਦੂਕਾਂ ਹਨ। 2019 ਦੀ ਇੱਕ ਰਿਪੋਰਟ ਦੇ ਅਨੁਸਾਰ, ਅਮਰੀਕਾ ਵਿੱਚ 63 ਹਜ਼ਾਰ ਲਾਇਸੰਸਸ਼ੁਦਾ ਬੰਦੂਕ ਡੀਲਰ ਸਨ, ਜਿਨ੍ਹਾਂ ਨੇ ਉਸ ਸਾਲ ਅਮਰੀਕੀ ਨਾਗਰਿਕਾਂ ਨੂੰ 83 ਹਜ਼ਾਰ ਕਰੋੜ ਰੁਪਏ ਦੀਆਂ ਬੰਦੂਕਾਂ ਵੇਚੀਆਂ ਸਨ।
  3. 231 ਸਾਲਾਂ ਬਾਅਦ ਵੀ ਅਮਰੀਕਾ ਆਪਣੇ ਬੰਦੂਕ ਕਲਚਰ ਨੂੰ ਖਤਮ ਨਹੀਂ ਕਰ ਸਕਿਆ ਹੈ। ਇਸ ਦੇ ਦੋ ਕਾਰਨ ਹਨ। ਪਹਿਲਾ- ਕਈ ਅਮਰੀਕੀ, ਰਾਸ਼ਟਰਪਤੀ ਤੋਂ ਲੈ ਕੇ ਰਾਜਾਂ ਦੇ ਰਾਜਪਾਲਾਂ ਤੱਕ, ਇਸ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਵਕਾਲਤ ਕਰਦੇ ਰਹੇ ਹਨ। ਦੂਜਾ, ਬੰਦੂਕ ਬਣਾਉਣ ਵਾਲੀਆਂ ਕੰਪਨੀਆਂ, ਯਾਨੀ ਬੰਦੂਕ ਦੀ ਲਾਬੀ, ਵੀ ਇਸ ਸੱਭਿਆਚਾਰ ਦੇ ਬਚਣ ਦਾ ਮੁੱਖ ਕਾਰਨ ਹਨ।
  4. 1791 ਵਿੱਚ, ਸੰਵਿਧਾਨ ਦੀ ਦੂਜੀ ਸੋਧ ਦੇ ਤਹਿਤ, ਅਮਰੀਕੀ ਨਾਗਰਿਕਾਂ ਨੂੰ ਹਥਿਆਰ ਰੱਖਣ ਅਤੇ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਸੀ। ਇਹ ਸੱਭਿਆਚਾਰ ਅਮਰੀਕਾ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਉੱਥੇ ਅੰਗਰੇਜ਼ਾਂ ਦਾ ਰਾਜ ਸੀ। ਉਸ ਸਮੇਂ ਕੋਈ ਸਥਾਈ ਸੁਰੱਖਿਆ ਬਲ ਨਹੀਂ ਸੀ, ਇਸੇ ਕਰਕੇ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹਥਿਆਰ ਰੱਖਣ ਦਾ ਅਧਿਕਾਰ ਦਿੱਤਾ ਗਿਆ ਸੀ ਪਰ ਇਹ ਕਾਨੂੰਨ ਅੱਜ ਵੀ ਜਾਰੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.