ETV Bharat / health

ਡੇਟਿੰਗ ਐਪਸ ਰਾਹੀ ਵਧੀਆਂ ਪਾਰਟਨਰ ਦੀ ਕਰ ਰਹੇ ਹੋ ਤਲਾਸ਼, ਤਾਂ ਪ੍ਰੋਫਾਈਲ ਬਣਾਉਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਜ਼ਰੂਰ ਰੱਖੋ ਧਿਆਨ

author img

By ETV Bharat Health Team

Published : Mar 20, 2024, 10:21 AM IST

Dating Apps: ਅੱਜ ਦੇ ਸਮੇਂ 'ਚ ਲੋਕ ਵਧੀਆਂ ਪਾਰਟਨਰ ਦੀ ਤਲਾਸ਼ ਕਰਨ ਲਈ ਡੇਟਿੰਗ ਐਪਸ ਦਾ ਇਸਤੇਮਾਲ ਕਰਦੇ ਹਨ। ਇਸ ਐਪ ਨੇ ਕਈ ਲੋਕਾਂ ਦੀ ਜ਼ਿੰਦਗੀ 'ਚ ਪਿਆਰ ਲਿਆਂਦਾ ਹੈ। ਇਸ ਲਈ ਜੇਕਰ ਤੁਸੀਂ ਵੀ ਡੇਟਿੰਗ ਐਪਸ ਰਾਹੀ ਪਾਰਟਨਰ ਦੀ ਤਲਾਸ਼ ਕਰ ਰਹੇ ਹੋ, ਤਾਂ ਆਪਣੀ ਪ੍ਰੋਫਾਈਲ ਬਣਾਉਦੇ ਸਮੇਂ ਕੁਝ ਗੱਲ੍ਹਾਂ ਦਾ ਧਿਆਨ ਜ਼ਰੂਰ ਰੱਖੋ।

Dating Apps
Dating Apps

ਹੈਦਰਾਬਾਦ: ਡੇਟਿੰਗ ਐਪਸ ਰਾਹੀ ਲਾਈਫ਼ ਪਾਰਟਨਰ ਦੀ ਤਲਾਸ਼ ਕਰਨਾ ਥੋੜ੍ਹਾ ਆਸਾਨ ਹੁੰਦਾ ਹੈ। ਇਸ ਰਾਹੀ ਤੁਸੀਂ ਆਪਣੇ ਪਸੰਦੀਦਾ ਪਾਰਟਨਰ ਚੁਣ ਸਕਦੇ ਹੋ ਅਤੇ ਇੱਕ-ਦੂਜੇ ਨੂੰ ਬਿਹਤਰ ਤਰੀਕੇ ਨਾਲ ਜਾਣ ਸਕਦੇ ਹੋ। ਜਿੱਥੇ ਇਸ ਐਪ ਰਾਹੀ ਕੁਝ ਲੋਕਾਂ ਨੂੰ ਵਧੀਆਂ ਪਾਰਟਨਰ ਮਿਲਿਆ ਹੈ, ਤਾਂ ਉੱਥੇ ਹੀ ਕਈ ਲੋਕ ਇਸ ਰਾਹੀ ਫਸ ਵੀ ਜਾਂਦੇ ਹਨ। ਜੇਕਰ ਤੁਸੀਂ ਵਧੀਆਂ ਪਾਰਟਨਰ ਲੱਭਣ ਲਈ ਡੇਟਿੰਗ ਐਪਸ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ, ਤਾਂ ਕੁਝ ਗੱਲ੍ਹਾਂ ਦਾ ਧਿਆਨ ਜ਼ਰੂਰ ਰੱਖੋ। ਡੇਟਿੰਗ ਐਪਸ 'ਚ ਅਜਿਹੇ ਫੀਚਰਸ ਹੁੰਦੇ ਹਨ, ਜੋ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦੇ ਹਨ, ਪਰ ਫਿਰ ਵੀ ਪ੍ਰੋਫਾਈਲ ਬਣਾਉਦੇ ਹੋਏ ਕੁਝ ਗੱਲ੍ਹਾਂ ਦਾ ਧਿਆਨ ਜ਼ਰੂਰ ਰੱਖੋ।

ਡੇਟਿੰਗ ਐਪਸ ਦਾ ਇਸਤੇਮਾਲ ਕਰਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:

ਫੋਟੋ 'ਤੇ ਧਿਆਨ ਦਿਓ: ਡੇਟਿੰਗ ਐਪਸ 'ਤੇ ਪ੍ਰੋਫਾਈਲ ਬਣਾਉਦੇ ਸਮੇਂ ਡੀਪੀ ਦਾ ਜ਼ਰੂਰ ਧਿਆਨ ਰੱਖੋ। ਆਨਲਾਈਨ ਡੇਟਿੰਗ 'ਚ ਫੋਟੋ ਤੋਂ ਹੀ ਲੋਕ ਪ੍ਰਭਾਵਿਤ ਹੋ ਕੇ ਇੱਕ-ਦੂਜੇ ਤੱਕ ਪਹੁੰਚ ਕਰਦੇ ਹਨ। ਫੋਟੋ ਲਗਾਉਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੀ ਪ੍ਰੋਫਾਈਲ ਫੇਕ ਨਹੀਂ ਹੈ। 50 ਫੀਸਦੀ ਕੁੜੀਆਂ ਮੁੰਡਿਆਂ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਹੀ ਡੇਟਿੰਗ ਦਾ ਮਨ ਬਣਾਉਦੀਆਂ ਹਨ। ਇਸ ਲਈ ਡੀਪੀ 'ਚ ਹਮੇਸ਼ਾਂ ਆਪਣੀ ਸਾਫ਼ ਫੋਟੋ ਲਗਾਓ।

ਆਪਣੇ ਬਾਰੇ ਲਿੱਖੋ: ਕਈ ਵਾਰ ਪ੍ਰਾਈਵੇਸੀ ਦੇ ਚਲਦਿਆਂ ਲੋਕ ਫੋਟੋ ਨਹੀਂ ਲਗਾਉਦੇ, ਪਰ ਜੇਕਰ ਪ੍ਰੋਫਾਈਲ 'ਤੇ ਫੋਟੋ ਦੇ ਨਾਲ ਤੁਸੀਂ ਬਾਇਓ ਵੀ ਨਹੀਂ ਲਿੱਖਦੇ, ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਤੁਹਾਡੀ ਪ੍ਰੋਫਾਈਲ ਫੇਕ ਲੱਗ ਸਕਦੀ ਹੈ। ਇਸ ਲਈ ਆਪਣੇ ਬਾਰੇ ਜ਼ਰੂਰ ਲਿੱਖੋ। ਇਸ ਬਾਇਓ 'ਚ ਤੁਸੀਂ ਆਪਣੀ ਉਮਰ, ਕੰਮ ਬਾਰੇ ਜਾਂ ਹੋਰ ਜਾਣਕਾਰੀ ਲਿੱਖ ਸਕਦੇ ਹੋ।

ਜਲਦੀ ਨਾ ਕਰੋ: ਜੇਕਰ ਤੁਹਾਨੂੰ ਕੋਈ ਪਸੰਦ ਆ ਰਿਹਾ ਹੈ, ਤਾਂ ਤਰੁੰਤ ਨੰਬਰ ਐਕਸਚੇਜ਼ ਕਰਨ, ਸੋਸ਼ਲ ਮੀਡੀਆ ਅਕਾਊਂਟ ਜਾਂ ਗੱਲਬਾਤ ਨੂੰ ਹੋਰ ਅੱਗੇ ਵਧਾਉਣ 'ਚ ਜਲਦੀ ਨਾ ਕਰੋ। ਇਸ ਨਾਲ ਸਾਹਮਣੇ ਵਾਲੇ ਵਿਅਕਤੀ 'ਤੇ ਗਲਤ ਅਸਰ ਪੈ ਸਕਦਾ ਹੈ ਅਤੇ ਤੁਸੀਂ ਧੋਖੇ ਦਾ ਸ਼ਿਕਾਰ ਵੀ ਹੋ ਸਕਦੇ ਹੋ।

ਮੋਬਾਈਲ ਨੰਬਰ ਸ਼ੇਅਰ ਨਾ ਕਰੋ: ਡੇਟਿੰਗ ਐਪਸ 'ਤੇ ਪ੍ਰੋਫਾਈਲ ਬਣਾਉਦੇ ਸਮੇਂ ਮੋਬਾਈਲ ਨੰਬਰ ਜਾਂ ਸੋਸ਼ਲ ਮੀਡੀਆ ਅਕਾਊਂਟ ਦਾ ਲਿੰਕ ਸ਼ੇਅਰ ਨਾ ਕਰੋ। ਜੇਕਰ ਗੱਲ ਕਰਨ ਤੋਂ ਬਾਅਦ ਲੱਗਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਸਹੀ ਹੈ, ਤਾਂ ਹੀ ਨੰਬਰ ਸ਼ੇਅਰ ਕਰੋ। ਜ਼ਿਆਦਾ ਪਰਸਨਲ ਚੀਜ਼ਾਂ ਜਲਦੀ ਕਿਸੇ ਵੀ ਵਿਅਕਤੀ ਨੂੰ ਨਾ ਦੱਸੋ।

ਮਿਲਦੇ ਸਮੇਂ ਖੁਦ ਦੀ ਸੁਰੱਖਿਆ ਦਾ ਧਿਆਨ ਰੱਖੋ: ਜ਼ਿਆਦਾ ਐਪਾਂ ਯੂਜ਼ਰਸ ਨੂੰ ਪਹਿਲਾ ਵਰਚੁਅਲ ਮੀਟਿੰਗ ਦਾ ਸੁਝਾਅ ਦਿੰਦੀਆਂ ਹਨ, ਜੋ ਸੁਰੱਖਿਅਤ ਤਰੀਕਾ ਹੈ। ਇਸ ਮੀਟਿੰਗ ਤੋਂ ਬਾਅਦ ਤੁਸੀਂ ਤੈਅ ਕਰ ਸਕਦੇ ਹੋ ਕਿ ਉਸ ਵਿਅਕਤੀ ਨੂੰ ਮਿਲਣ ਜਾਣਾ ਹੈ ਜਾਂ ਨਹੀਂ। ਜੇਕਰ ਤੁਸੀਂ ਉਸ ਵਿਅਕਤੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੇ ਪਰਿਵਾਰ ਅਤੇ ਖਾਸ ਦੋਸਤਾਂ ਨੂੰ ਜ਼ਰੂਰ ਦੱਸੋ। ਕੁੜੀਆਂ ਨੂੰ ਮੀਟਿੰਗ ਲਈ ਹਮੇਸ਼ਾ ਪਬਲਿਕ ਜਗ੍ਹਾਂ, ਜਿਵੇਂ ਕਿ ਕੈਫੇ, ਮਾਲ, ਰੈਸਟੋਰੈਂਟ ਦਾ ਵਿਕਲਪ ਹੀ ਚੁਣਨਾ ਚਾਹੀਦਾ ਹੈ। ਕਦੇ ਵੀ ਘਰ ਜਾਂ ਹੋਟਲ ਵਿੱਚ ਆਪਣੀ ਪਹਿਲੀ ਮੁਲਾਕਾਤ ਦੀ ਯੋਜਨਾ ਨਾ ਬਣਾਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.