ETV Bharat / health

ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਹੋਮਿਓਪੈਥੀ ਦਿਵਸ, ਹੋਮਿਓਪੈਥਿਕ ਦਵਾਈਆਂ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਪਾਇਆ ਜਾ ਸਕਦੈ ਛੁਟਕਾਰਾ - World Homeopathy Day 2024

author img

By ETV Bharat Punjabi Team

Published : Apr 10, 2024, 5:26 AM IST

World Homeopathy Day 2024
World Homeopathy Day 2024

World Homeopathy Day 2024: ਹਰ ਸਾਲ 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਹੋਮਿਓਪੈਥਿਕ ਦਵਾਈਆਂ ਦੇ ਇਲਾਜਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਹੈਦਰਾਬਾਦ: ਹਰ ਸਾਲ 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਹੋਮਿਓਪੈਥਿਕ ਦਵਾਈਆਂ ਬਾਰੇ ਜਾਗਰੂਕ ਕਰਨਾ ਹੈ। ਜਰਮਨ ਡਾਕਟਰ ਅਤੇ ਵਿਦਵਾਨ ਸੈਮੂਅਲ ਹੈਨੀਮੈਨ ਨੂੰ ਹੋਮਿਓਪੈਥੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਹੋਮਿਓਪੈਥੀ ਇਲਾਜ ਦੀ ਮਦਦ ਨਾਲ ਕਿਸੇ ਵੀ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਹੋਮਿਓਪੈਥੀ ਦੀ ਮਦਦ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਹੋਮਿਓਪੈਥੀ ਇਲਾਜ ਨਾਲ ਇਨ੍ਹਾਂ ਬਿਮਾਰੀਆਂ ਤੋਂ ਪਾਇਆ ਜਾ ਸਕਦਾ ਛੁਟਕਾਰਾ:

ਚਮੜੀ ਦੀਆਂ ਸਮੱਸਿਆਵਾਂ: ਅੱਜ ਦੇ ਸਮੇਂ 'ਚ ਲੋਕ ਚਮੜੀ ਨਾਲ ਜੁੜੀਆ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਹੋਮਿਓਪੈਥੀ ਇਲਾਜ ਦੀ ਮਦਦ ਲੈ ਸਕਦੇ ਹੋ। ਇਸ ਨਾਲ ਦਾਦ, ਖੁਜਲੀ, ਫੰਗਲ ਇੰਨਫੈਕਸ਼ਨ ਵਰਗੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾਂਦਾ ਹੈ।

ਸਾਹ ਦੀ ਸਮੱਸਿਆ: ਹਵਾ ਪ੍ਰਦੂਸ਼ਣ ਦਾ ਸਭ ਤੋਂ ਜ਼ਿਆਦਾ ਅਸਰ ਫੇਫੜਿਆਂ 'ਤੇ ਪੈਂਦਾ ਹੈ, ਜਿਸ ਕਾਰਨ ਤੁਸੀਂ ਸਾਹ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਸੀਂ ਹੋਮਿਓਪੈਥੀ ਦਵਾਈਆਂ ਦੀ ਵਰਤੋ ਕਰ ਸਕਦੇ ਹੋ।

ਪੇਟ ਦੀਆਂ ਪਰੇਸ਼ਾਨੀਆਂ: ਗਲਤ ਜੀਵਨਸ਼ੈਲੀ ਕਾਰਨ ਲੋਕ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ ਸਮੱਸਿਆਵਾਂ 'ਚ ਐਸਿਡਿਟੀ, ਕਬਜ਼ ਆਦਿ ਸ਼ਾਮਲ ਹੈ। ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹੋਮਿਓਪੈਥੀ ਦਵਾਈਆਂ ਦੀ ਵਰਤੋ ਕਰ ਸਕਦੇ ਹੋ।

ਕਿਡਨੀ ਦੀ ਸਮੱਸਿਆ: ਗਲਤ ਖਾਣ-ਪੀਣ ਕਰਕੇ ਲੋਕ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਸ਼ੂਗਰ ਅਤੇ ਬੀਪੀ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਇਸ ਲਈ ਤੁਸੀਂ ਹੋਮਿਓਪੈਥੀ ਦਵਾਈ ਲੈ ਕੇ ਕਿਡਨੀ ਇੰਨਫੈਕਸ਼ਨ, ਯੂਰਿਨ ਇੰਨਫੈਕਸ਼ਨ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਜੋੜਾਂ ਦਾ ਦਰਦ: ਵਧਦੀ ਉਮਰ ਦੇ ਨਾਲ-ਨਾਲ ਜੋੜਾਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਤੁਸੀਂ ਹੋਮਿਓਪੈਥੀ ਦਵਾਈਆਂ ਦੀ ਮਦਦ ਨਾਲ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ।

ਹੋਮਿਓਪੈਥੀ ਦਵਾਈਆਂ ਲੈਂਦੇ ਸਮੇਂ ਇਹ ਕੰਮ ਕਰਨ ਤੋਂ ਕਰੋ ਪਰਹੇਜ਼: ਭੋਜਨ ਅਤੇ ਦਵਾਈ ਦੇ ਵਿਚਕਾਰ 15 ਤੋਂ 20 ਮਿੰਟ ਤੱਕ ਦਾ ਸਮੇਂ ਰੱਖੋ। ਲਸਣ ਅਤੇ ਪਿਆਜ਼ ਵਰਗੀਆਂ ਚੀਜ਼ਾਂ ਨੂੰ ਦਵਾਈ ਖਾਣ ਤੋਂ 1-2 ਘੰਟੇ ਪਹਿਲਾ ਨਾ ਖਾਓ, ਨਹੀਂ ਤਾਂ ਦਵਾਈ ਦਾ ਅਸਰ ਨਜ਼ਰ ਨਹੀਂ ਆਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.