ETV Bharat / health

ਗੋਡਿਆਂ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ ਚੀਜ਼ਾਂ - Knee Pain Remedies

author img

By ETV Bharat Health Team

Published : Mar 22, 2024, 12:57 PM IST

Knee Pain Remedies: ਗੋਡਿਆਂ ਦੇ ਦਰਦ ਦੀ ਸਮੱਸਿਆ ਅੱਜ ਕਲ੍ਹ ਹਰ ਕਿਸੇ ਵਿਅਕਤੀ 'ਚ ਆਮ ਦੇਖਣ ਨੂੰ ਮਿਲਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਉਪਾਅ ਅਜ਼ਮਾ ਸਕਦੇ ਹੋ।

Knee Pain Remedies
Knee Pain Remedies

ਹੈਦਰਾਬਾਦ: ਗੋਡਿਆਂ ਦੇ ਦਰਦ ਦੀ ਸਮੱਸਿਆ ਅੱਜ ਕੱਲ੍ਹ ਆਮ ਹੋ ਗਈ ਹੈ। ਇਹ ਸਮੱਸਿਆ ਸਿਰਫ਼ ਬਜ਼ੁਰਗਾਂ 'ਚ ਹੀ ਨਹੀਂ, ਸਗੋ ਘੱਟ ਉਮਰ ਦੇ ਲੋਕਾਂ 'ਚ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਲੋਕ ਦਵਾਈਆਂ ਖਾਂਦੇ ਹਨ, ਪਰ ਦਵਾਈਆ ਤੋਂ ਬਿਨ੍ਹਾਂ ਵੀ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਇਸ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਬਦਲਾਅ ਕਰ ਲਓ।

ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਦੇ ਤਰੀਕੇ:

ਹਰੀਆਂ ਪੱਤੇਦਾਰ ਸਬਜ਼ੀਆਂ: ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਨ੍ਹਾਂ ਸਬਜ਼ੀਆਂ ਨਾਲ ਸਰੀਰ ਨੂੰ ਕੈਲਸ਼ੀਅਮ, ਵਿਟਾਮਿਨ ਅਤੇ ਕਈ ਪੌਸ਼ਟਿਕ ਤੱਤ ਮਿਲਦੇ ਹਨ।

ਦੁੱਧ ਅਤੇ ਡੇਅਰੀ ਉਤਪਾਦ: ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਅਤੇ ਡੇਅਰੀ ਉਤਪਾਦ ਦਾ ਸੇਵਨ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਮਾਸਾਹਾਰੀ ਹੋ, ਤਾਂ ਮਛਲੀ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ, ਨਟਸ, ਬੀਜ ਅਤੇ ਡਰਾਈ ਫਰੂਟਸ ਦੇ ਸੇਵਨ ਨਾਲ ਵੀ ਗੋਡਿਆਂ ਦੇ ਦਰਦ ਨੂੰ ਆਰਾਮ ਮਿਲੇਗਾ।

ਫਲ ਖਾਓ: ਰੋਜ਼ਾਨਾ ਫਲ ਖਾਣ ਨਾਲ ਵੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਗੋਡਿਆਂ ਦੇ ਦਰਦ ਤੋਂ ਆਰਾਮ ਪਾਉਣ ਲਈ ਤੁਸੀਂ ਕੁਝ ਕਸਰਤ ਕਰ ਸਕਦੇ ਹੋ। ਇਨ੍ਹਾਂ ਕਸਰਤਾਂ 'ਚ ਸਾਇਕਲ ਚਲਾਉਣਾ ਸ਼ਾਮਲ ਹੋ ਸਕਦਾ ਹੈ। ਇਸ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ।

ਸੈਰ ਅਤੇ ਯੋਗਾ ਕਰੋ: ਰੋਜ਼ਾਨਾ ਸੈਰ ਅਤੇ ਯੋਗਾ ਕਰੋ। ਇਸ ਨਾਲ ਹੱਡੀਆ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲੇਗੀ। ਇਸਦੇ ਨਾਲ ਹੀ ਤੈਰਾਕੀ ਵੀ ਕੀਤੀ ਜਾ ਸਕਦੀ ਹੈ।

ਹਲਦੀ ਵਾਲਾ ਦੁੱਧ: ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਣ ਲਈ ਤੁਸੀਂ ਦੁੱਧ 'ਚ ਹਲਦੀ ਮਿਲਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ, ਅਦਰਕ, ਲਸਣ ਅਤੇ ਨਿੰਮ ਵੀ ਗੋਡਿਆਂ ਲਈ ਫਾਇਦੇਮੰਦ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.