ਭਾਂਡੇ ਧੋਣ ਤੋਂ ਬਾਅਦ ਹੱਥ ਹੋ ਜਾਂਦੇ ਨੇ ਖੁਸ਼ਕ, ਤਾਂ ਅਪਣਾਓ ਇਹ 5 ਘਰੇਲੂ ਤਰੀਕੇ

author img

By ETV Bharat Punjabi Desk

Published : Jan 21, 2024, 6:04 PM IST

Home Remedies To Get Rid Of Dry Hand

Home Remedies To Get Rid Of Dry Hand: ਔਰਤਾਂ ਨੂੰ ਦਫ਼ਤਰ ਦੇ ਕੰਮ ਤੋਂ ਇਲਾਵਾ ਘਰ ਦੇ ਵੀ ਕਈ ਕੰਮ ਕਰਨੇ ਪੈਂਦੇ ਹਨ। ਇਨ੍ਹਾਂ ਕੰਮਾਂ 'ਚੋ ਇੱਕ ਹੈ ਭਾਂਡੇ ਧੋਣਾ। ਭਾਂਡੇ ਧੋਣ ਕਰਕੇ ਕਈ ਵਾਰ ਔਰਤਾਂ ਦੇ ਹੱਥ ਖੁਸ਼ਕ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਜ਼ਮਾ ਸਕਦੇ ਹੋ।

ਹੈਦਰਾਬਾਦ: ਔਰਤਾਂ ਖੂਬਸੂਰਤ ਦਿਖਣ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਕਰਦੀਆ ਹਨ, ਪਰ ਸਿਰਫ਼ ਚਿਹਰਾ ਹੀ ਨਹੀਂ ਸਗੋ ਹੱਥਾਂ ਦੀ ਸੁੰਦਰਤਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਔਰਤਾਂ ਦੇ ਅਕਸਰ ਭਾਂਡੇ ਧੋਣ ਤੋਂ ਬਾਅਦ ਹੱਥ ਖੁਸ਼ਕ ਹੋ ਜਾਂਦੇ ਹਨ। ਸਰਦੀਆਂ ਦੇ ਮੌਸਮ 'ਚ ਇਹ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ, ਜਿਸ ਕਰਕੇ ਚਮੜੀ ਖਰਾਬ ਨਜ਼ਰ ਆਉਣ ਲੱਗ ਜਾਂਦੀ ਹੈ। ਖੁਸ਼ਕ ਚਮੜੀ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਜ਼ਮਾ ਸਕਦੇ ਹੋ।

ਸਰਦੀਆਂ 'ਚ ਹੱਥਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਤਰੀਕੇ:

ਐਲੋਵੇਰਾ ਅਤੇ ਗੁਲਾਬ ਜੈੱਲ ਦੀ ਵਰਤੋ: ਖੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੇ ਨਾਲ ਗੁਲਾਬ ਜੈੱਲ ਨੂੰ ਮਿਲਾ ਕੇ ਲਗਾ ਸਕਦੇ ਹੋ। ਇਸ ਲਈ ਭਾਂਡੇ ਧੋਣ ਤੋਂ ਬਾਅਦ ਹੱਥਾਂ 'ਤੇ ਐਲੋਵੇਰਾ ਜੈੱਲ ਨੂੰ ਗੁਲਾਬ ਜੈੱਲ 'ਚ ਮਿਕਸ ਕਰਕੇ ਲਗਾਓ। ਇਸ ਨਾਲ ਚਮੜੀ ਦੀ ਨਮੀ ਬਣੀ ਰਹੇਗੀ।

ਦੁੱਧ ਫਾਇਦੇਮੰਦ: ਦੁੱਧ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਚਮੜੀ ਲਈ ਵੀ ਦੁੱਧ ਵਧੀਆ ਹੁੰਦਾ ਹੈ। ਖੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਦੁੱਧ ਦੀ ਮਲਾਈ ਦਾ ਇਸਤੇਮਾਲ ਕਰੋ। ਇਸ ਲਈ ਕੋਸੇ ਦੁੱਧ 'ਚ ਹੱਥਾਂ ਨੂੰ ਭਿਓ ਕੋ ਰੱਖੋ। ਫਿਰ ਹੱਥਾਂ ਨੂੰ ਦੁੱਧ 'ਚੋ ਬਾਹਰ ਕੱਢਣ ਤੋਂ ਬਾਅਦ ਧੋ ਲਓ ਅਤੇ ਤੌਲੀਏ ਨਾਲ ਹੱਥਾਂ ਨੂੰ ਸਾਫ਼ ਕਰ ਲਓ।

ਵੈਸਲੀਨ ਦੀ ਵਰਤੋ: ਹੱਥਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਲਈ ਵੈਸਲੀਨ ਵੀ ਫਾਇਦੇਮੰਦ ਹੁੰਦੀ ਹੈ। ਇਸ ਲਈ ਭਾਂਡੇ ਧੋਣ ਤੋਂ ਬਾਅਦ ਹੱਥਾਂ ਨੂੰ ਧੋ ਲਓ ਅਤੇ ਫਿਰ ਹੱਥਾਂ 'ਤੇ ਵੈਸਲੀਨ ਨਾਲ ਮਾਲਿਸ਼ ਕਰ ਲਓ। ਰਾਤ ਨੂੰ ਸੌਂਦੇ ਸਮੇਂ ਹੱਥਾਂ 'ਤੇ ਵੈਸਲੀਨ ਜ਼ਰੂਰ ਲਗਾਓ।

ਨਾਰੀਅਲ ਤੇਲ ਨਾਲ ਮਾਲਿਸ਼ ਕਰੋ: ਨਾਰੀਅਲ ਤੇਲ ਵੀ ਹੱਥਾਂ ਦੀ ਚਮੜੀ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਹੱਥਾਂ ਨੂੰ ਧੋਣ ਤੋਂ ਬਾਅਦ ਕੋਸੇ ਨਾਰੀਅਲ ਤੇਲ ਨਾਲ ਮਾਲਿਸ਼ ਕਰੋ। ਦਿਨ 'ਚ ਦੋ ਵਾਰ ਨਾਰੀਅਲ ਤੇਲ ਨਾਲ ਹੱਥਾਂ ਦੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ।

ਗਲਿਸਰੀਨ ਦਾ ਇਸੇਤਮਾਲ: ਹੱਥਾਂ ਨੂੰ ਨਰਮ ਬਣਾਏ ਰੱਖਣ ਲਈ ਗਲਿਸਰੀਨ ਦਾ ਇਸਤੇਮਾਲ ਕਰੋ। ਇਸ ਲਈ ਅੱਧਾ ਕੱਪ ਗੁਲਾਬ ਜੈੱਲ ਲਓ ਅਤੇ ਉਸ 'ਚ ਗਲਿਸਰੀਨ ਦੀਆਂ ਕੁਝ ਬੂੰਦਾਂ ਨੂੰ ਮਿਕਸ ਕਰ ਲਓ। ਇਸ ਤੋਂ ਬਾਅਦ ਆਪਣੇ ਹੱਥਾਂ ਦੀ ਮਾਲਿਸ਼ ਕਰ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.