ETV Bharat / health

ਦੁੱਧ ਪੀਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਅਣਗਿਣਤ ਲਾਭ, ਪਰ ਇੰਝ ਪੀਣ ਦੀ ਨਾ ਕਰੋ ਗਲਤੀ

author img

By ETV Bharat Health Team

Published : Feb 6, 2024, 2:50 PM IST

Updated : Feb 6, 2024, 3:02 PM IST

Best Time to Drink Milk: ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਚਾਹ ਦੀ ਜਗ੍ਹਾਂ ਰੋਜ਼ਾਨਾ ਦੁੱਧ ਪੀਣਾ ਪਸੰਦ ਕਰਦੇ ਹਨ। ਪਰ ਆਯੁਰਵੇਦ ਅਨੁਸਾਰ, ਦੁੱਧ ਸਹੀ ਸਮੇਂ 'ਤੇ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ, ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਦੁੱਧ ਨੂੰ ਜਦੋਂ ਚਾਹੋ ਪੀਓਗੇ, ਤਾਂ ਤੁਹਾਨੂੰ ਜ਼ਰੂਰੀ ਪੌਸ਼ਟਿਕ ਤੱਤ ਨਹੀਂ ਮਿਲਣਗੇ।

Best Time to Drink Milk
Best Time to Drink Milk

ਹੈਦਰਾਬਾਦ: ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ, ਤਾਂ ਰੋਜ਼ਾਨਾ ਸੰਤੁਲਿਤ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ। ਦੁੱਧ ਨੂੰ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਕਿਉਂਕਿ ਦੁੱਧ ਵਿੱਚ ਸਿਰਫ਼ ਪ੍ਰੋਟੀਨ ਹੀ ਨਹੀਂ ਸਗੋ ਕੈਲਸ਼ੀਅਮ, ਪੋਟਾਸ਼ੀਅਮ, ਥਿਆਮਿਨ, ਨਿਕੋਟਿਨਿਕ ਐਸਿਡ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਣ 'ਚ ਮਦਦਗਾਰ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ, ਦੁੱਧ 'ਚ ਵਿਟਾਮਿਨ ਏ, ਬੀ1, ਬੀ2, ਬੀ12 ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਵੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਸਿਹਤ ਮਾਹਿਰ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਕਿਸੇ ਨੂੰ ਰੋਜ਼ਾਨਾ ਇੱਕ ਗਲਾਸ ਦੁੱਧ ਪੀਣ ਦੀ ਸਲਾਹ ਦਿੰਦੇ ਹਨ ।

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਦੁੱਧ ਵਿੱਚ ਮੌਜੂਦ ਸਾਰੇ ਪੌਸ਼ਟਿਕ ਤੱਤ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਨੂੰ ਕਿਸ ਸਮੇਂ ਪੀਣਾ ਬਿਹਤਰ ਹੈ। ਦਰਅਸਲ, ਦੁੱਧ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ, ਆਯੁਰਵੇਦ ਦੇ ਅਨੁਸਾਰ, ਦੁੱਧ ਪੀਣ ਲਈ ਇੱਕ ਖਾਸ ਸਮੇਂ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਦੁੱਧ ਸਾਤਵਿਕ ਭੋਜਨ ਹੈ। ਇਸ ਲਈ ਇਸ ਨੂੰ ਉਸੇ ਅਨੁਸਾਰ ਲੈਣਾ ਚਾਹੀਦਾ ਹੈ।

ਦੁੱਧ ਪੀਣ ਦਾ ਸਹੀ ਸਮੇਂ:

ਸਵੇਰ: ਜ਼ਿਆਦਾਤਰ ਲੋਕ ਸਵੇਰ ਨੂੰ ਚਾਹ ਦੀ ਜਗ੍ਹਾਂ ਦੁੱਧ ਪੀਂਦੇ ਹਨ। ਸਵੇਰੇ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੋੜੀਂਦੀ ਊਰਜਾ ਦੇ ਨਾਲ-ਨਾਲ ਪੋਸ਼ਣ ਵੀ ਮਿਲਦਾ ਹੈ। ਆਯੁਰਵੇਦ 'ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ, ਤਾਂ ਦੁੱਧ ਸਭ ਤੋਂ ਵਧੀਆ ਭੋਜਨ ਹੈ। ਪਰ ਜੇਕਰ ਸਵੇਰੇ ਦੁੱਧ ਪੀਣ ਤੋਂ ਬਾਅਦ ਤੁਸੀਂ ਥਕਾਵਟ, ਧੁੰਦਲਾ, ਐਸੀਡਿਟੀ ਵਰਗੀਆਂ ਸਮੱਸਿਆਵਾਂ ਮਹਿਸੂਸ ਕਰਦੇ ਹੋ, ਤਾਂ ਸਵੇਰੇ ਦੇ ਸਮੇਂ ਦੁੱਧ ਨਾ ਪੀਓ।

ਦੁਪਹਿਰ ਦਾ ਸਮਾਂ: ਕੁਝ ਲੋਕ ਦੁਪਹਿਰ ਨੂੰ ਦੁੱਧ ਪੀਂਦੇ ਹਨ। ਦੁਪਹਿਰ ਦੇ ਸਮੇਂ ਦੁੱਧ ਪੀਣ ਨਾਲ ਸਰੀਰ ਨੂੰ ਮਜ਼ਬੂਤੀ​​ ਮਿਲਦੀ ਹੈ। ਜਿਨ੍ਹਾਂ ਲੋਕਾਂ ਦੇ ਗੁਰਦੇ 'ਚ ਪੱਥਰੀ ਅਤੇ ਪਿਸ਼ਾਬ ਦੀ ਸਮੱਸਿਆ ਹੈ, ਉਨ੍ਹਾਂ ਲਈ ਦੁਪਹਿਰ ਦੇ ਸਮੇਂ ਦੁੱਧ ਪੀਣਾ ਬਿਹਤਰ ਹੈ। ਆਯੁਰਵੈਦਿਕ ਮਾਹਿਰਾਂ ਦਾ ਕਹਿਣਾ ਹੈ ਕਿ ਖਾਸ ਤੌਰ 'ਤੇ ਜੇਕਰ ਬੱਚੇ ਇਸ ਸਮੇਂ ਦੁੱਧ ਪੀਂਦੇ ਹਨ, ਤਾਂ ਉਨ੍ਹਾਂ ਦੀ ਸਿਹਤ ਲਈ ਚੰਗਾ ਰਹੇਗਾ।

ਰਾਤ ਦਾ ਸਮੇਂ: ਬਹੁਤ ਸਾਰੇ ਲੋਕ ਸਵੇਰ ਨਾਲੋਂ ਰਾਤ ਨੂੰ ਜ਼ਿਆਦਾ ਦੁੱਧ ਪੀਂਦੇ ਹਨ। ਦਰਅਸਲ, ਰਾਤ ​​ਨੂੰ ਦੁੱਧ ਦਾ ਸੇਵਨ ਕਰਨ ਨਾਲ ਕਈ ਸਿਹਤ ਲਾਭ ਮਿਲਦੇ ਹਨ। ਜੇਕਰ ਤੁਸੀਂ ਰਾਤ ਨੂੰ ਦੁੱਧ ਪੀਂਦੇ ਹੋ, ਤਾਂ ਸਰੀਰ ਵਿਚ ਤਿੰਨ ਦੋਸ਼ ਸੰਤੁਲਿਤ ਹੋਣਗੇ। ਇਸ ਤੋਂ ਇਲਾਵਾ, ਸੌਣ ਤੋਂ ਅੱਧਾ ਘੰਟਾ ਪਹਿਲਾਂ ਦੁੱਧ ਪੀਣਾ ਚੰਗਾ ਹੁੰਦਾ ਹੈ। ਇਹ ਵੀ ਯਕੀਨੀ ਬਣਾਓ ਕਿ ਰਾਤ ਦੇ ਖਾਣੇ ਅਤੇ ਦੁੱਧ ਪੀਣ ਦੇ ਵਿਚਕਾਰ ਕਾਫ਼ੀ ਸਮਾਂ ਹੋਵੇ। ਰਾਤ ਨੂੰ ਦੁੱਧ ਪੀਣ ਨਾਲ ਇਸ ਵਿੱਚ ਮੌਜੂਦ ਸੇਰੋਟੋਨਿਨ ਤੱਤ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰ ਸਕਦੇ ਹਨ।

ਠੰਡਾ ਦੁੱਧ ਨਾ ਪੀਓ: ਆਯੁਰਵੇਦ ਅਨੁਸਾਰ, ਠੰਡਾ ਦੁੱਧ ਸਿਹਤ ਲਈ ਚੰਗਾ ਨਹੀਂ ਹੁੰਦਾ। ਇਸ ਲਈ ਦੁੱਧ ਹਮੇਸ਼ਾ ਗਰਮ ਹੀ ਪੀਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਬੁਖਾਰ, ਬਦਹਜ਼ਮੀ, ਖੰਘ, ਸਰੀਰ 'ਚ ਬਲਗਮ ਦਾ ਵਧਣਾ, ਦਸਤ, ਚਮੜੀ ਦੇ ਕੁਝ ਰੋਗ, ਅੰਤੜੀ 'ਚ ਕੀੜੇ ਆਦਿ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੋ, ਤਾਂ ਰਾਤ ਨੂੰ ਦੁੱਧ ਨਾ ਪੀਓ।

ਇਨ੍ਹਾਂ ਚੀਜ਼ਾਂ ਨਾਲ ਨਾ ਪੀਓ ਦੁੱਧ:

  1. ਆਯੁਰਵੇਦ ਅਨੁਸਾਰ, ਕਦੇ ਵੀ ਦੁੱਧ ਦੇ ਨਾਲ ਮਿਲਕ ਸ਼ੇਕ ਅਤੇ ਜੂਸ ਨਾ ਪੀਓ। ਮਿਲਕ ਸ਼ੇਕ ਸਿਹਤ ਲਈ ਚੰਗਾ ਨਹੀਂ ਹੁੰਦਾ।
  2. ਖੱਟੇ ਫਲਾਂ ਨਾਲ ਦੁੱਧ ਨਹੀਂ ਪੀਣਾ ਚਾਹੀਦਾ।
  3. ਕਈ ਲੋਕ ਖਾਲੀ ਪੇਟ ਦੁੱਧ ਪੀ ਲੈਂਦੇ ਹਨ। ਇਸ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
  4. ਦੁੱਧ ਨਾਲ ਨਮਕੀਨ ਭੋਜਨ ਨੂੰ ਕਦੇ ਵੀ ਨਾ ਖਾਓ।
  5. ਐਲੋਪੈਥਿਕ ਦਵਾਈਆਂ ਦੇ ਨਾਲ ਵੀ ਦੁੱਧ ਨਾ ਪੀਓ।
Last Updated :Feb 6, 2024, 3:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.