ETV Bharat / entertainment

ਪਾਲੀਵੁੱਡ 'ਚ ਨਵੇਂ ਆਗਾਜ਼ ਵੱਲ ਵਧੀ ਵਾਮਿਕਾ ਗੱਬੀ, ਇਸ ਨਵੀਂ ਫਿਲਮ ਦਾ ਹੋਇਆ ਐਲਾਨ

author img

By ETV Bharat Punjabi Team

Published : Jan 25, 2024, 10:19 AM IST

Wamiqa Gabbi Upcoming Film: ਕੁੱਝ ਸਮਾਂ ਪਹਿਲਾਂ ਵਾਮਿਕਾ ਗੱਬੀ ਨੇ ਪਰਮੀਸ਼ ਵਰਮਾ ਨਾਲ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਸੀ, ਹੁਣ ਇਸ ਫਿਲਮ ਦੀ ਰਿਲੀਜ਼ ਮਿਤੀ ਸਾਹਮਣੇ ਆ ਗਈ ਹੈ।

Wamiqa Gabbi Upcoming Film
Wamiqa Gabbi Upcoming Film

ਚੰਡੀਗੜ੍ਹ: ਪੰਜਾਬੀ ਦੇ ਨਾਲ-ਨਾਲ ਅੱਜਕੱਲ੍ਹ ਹਿੰਦੀ ਫਿਲਮ ਇੰਡਸਟਰੀ ਦੇ ਚਰਚਿਤ ਚਿਹਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਵਾਮਿਕਾ ਗੱਬੀ, ਜੋ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੀ ਹੈ, ਜਿਸ ਦਾ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਹੀ ਹੈ ਉਨਾਂ ਦੀ ਨਵੀਂ ਪੰਜਾਬੀ ਫਿਲਮ 'ਤਬਾਹ', ਜਿਸ ਦਾ ਰਸਮੀ ਐਲਾਨ ਹੋ ਗਿਆ ਹੈ।

'ਪਰਮੀਸ਼ ਵਰਮਾ ਫਿਲਮਜ਼' ਦੇ ਬੈਨਰ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਪਰਮੀਸ਼ ਵਰਮਾ ਖੁਦ ਸੰਭਾਲ ਰਹੇ ਹਨ, ਜਦਕਿ ਇਸ ਦਾ ਲੇਖਨ ਗੁਰਜਿੰਦ ਮਾਨ ਵੱਲੋਂ ਕੀਤਾ ਜਾਵੇਗਾ, ਜੋ ਇਸ ਤੋਂ ਪਹਿਲਾਂ ਬਤੌਰ ਅਦਾਕਾਰ ਅਤੇ ਲੇਖਕ ਕਈ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨਾਂ ਵਿੱਚ 'ਯਾਰ ਅਣਮੁੱਲੇ ਰਿਟਰਨਜ਼', 'ਪੰਜਾਬ ਸਿੰਘ', 'ਵਨਸ ਓਪਾਨ ਏ ਟਾਈਮ ਇਨ ਅੰਮ੍ਰਿਤਸਰ' ਆਦਿ ਸ਼ੁਮਾਰ ਰਹੀਆਂ ਹਨ।

ਸਾਲ 2019 ਵਿੱਚ ਆਈ ਅਰਥ-ਭਰਪੂਰ 'ਦਿਲ ਦੀਆਂ ਗੱਲਾਂ' ਤੋਂ ਬਾਅਦ ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਦੀ ਇਕੱਠਿਆਂ ਦੀ ਦੂਸਰੀ ਫਿਲਮ ਹੈ, ਜਿਸ ਦੁਆਰਾ ਇਹ ਸ਼ਾਨਦਾਰ ਸਕਰੀਨ ਜੋੜੀ ਤਕਰੀਬਨ ਚਾਰ ਸਾਲ ਬਾਅਦ ਦਰਸ਼ਕਾਂ ਦੇ ਸਨਮੁੱਖ ਹੋਵੇਗੀ।

ਮੂਲ ਰੂਪ ਵਿੱਚ ਪੰਜਾਬ ਦੇ ਮੋਹਾਲੀ ਨਾਲ ਸੰਬੰਧਤ ਇਸ ਬਿਹਤਰੀਨ ਅਦਾਕਾਰਾ ਦੇ ਹੁਣ ਤੱਕ ਦੇ ਪੰਜਾਬੀ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਸ ਵੱਲੋਂ ਕੀਤੀ ਹਰ ਫਿਲਮ ਨੇ ਉਸ ਦੀ ਪਹਿਚਾਣ ਨੂੰ ਹੋਰ ਪੁਖਤਗੀ ਦੇਣ ਅਤੇ ਉਸ ਦੇ ਦਰਸ਼ਕ ਘੇਰੇ ਨੂੰ ਵਿਸ਼ਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵੱਲੋਂ ਕੀਤੀਆਂ ਫਿਲਮਾਂ ਵਿੱਚ 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3', 'ਕਲੀ ਜੋਟਾ', 'ਪ੍ਰਾਹੁਣਾ', 'ਗੱਲਵਕੜੀ', 'ਆਜਾ ਮੈਕਸੀਕੋ ਚੱਲੀਏ', 'ਰੱਬ ਦਾ ਰੇਡਿਓ', 'ਤੂੰ ਮੇਰਾ ਬਾਈ ਮੈਂ ਤੇਰਾ ਬਾਈ' ਆਦਿ ਸ਼ਾਮਿਲ ਰਹੀਆਂ ਹਨ।

ਹਾਲ ਹੀ ਵਿੱਚ ਐਮਾਜਨ ਪ੍ਰਾਈਮ 'ਤੇ ਆਨ ਸਟਰੀਮ ਹੋਈ ਆਪਣੀ ਵੈੱਬ ਸੀਰੀਜ਼ 'ਜੁਬਲੀ' ਨਾਲ ਵੀ ਸਿਨੇਮਾ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਇਹ ਬਾਕਮਾਲ ਅਦਾਕਾਰਾ, ਜੋ ਇੰਨੀਂ ਦਿਨੀਂ ਵੀ ਆਨ ਫਲੌਰ ਕਈ ਬਿਗ ਸੈਟਅੱਪ ਅਤੇ ਮਲਟੀ-ਸਟਾਰਰ ਹਿੰਦੀ ਫਿਲਮਾਂ ਅਤੇ ਵੈੱਬ ਸ਼ੋਅ ਦੀ ਸ਼ੂਟਿੰਗ ਦਾ ਹਿੱਸਾ ਬਣੀ ਨਜ਼ਰੀ ਆ ਰਹੀ ਹੈ।

ਇਸ ਦੇ ਨਾਲ-ਨਾਲ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਲਗਾਤਾਰ ਅਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾ ਰਹੀ ਹੈ ਇਹ ਜ਼ਹੀਨ ਅਤੇ ਖੂਬਸੂਰਤ ਅਦਾਕਾਰਾ, ਜਿਸ ਦੀ ਨਵੀਂ ਐਲਾਨ ਹੋਈ ਉਕਤ ਫਿਲਮ ਜਲਦ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਹੈ ਜਿਸ ਇਸੇ ਸਾਲ ਦੇ ਅੱਧ ਵਿੱਚ ਵਰਲਡ-ਵਾਈਡ ਰਿਲੀਜ਼ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.