ETV Bharat / entertainment

ਸ਼ੂਟਿੰਗ ਪੜਾਅ ਵੱਲ ਵਧੀ ਇਹ ਬਹੁ-ਚਰਚਿਤ ਫਿਲਮ 'ਡਾਕੂਆਂ ਦਾ ਮੁੰਡਾ 3', ਲੀਡ ਭੂਮਿਕਾ 'ਚ ਨਜ਼ਰ ਆਉਣਗੇ ਦੇਵ ਖਰੌੜ - dakuaan da munda 3

author img

By ETV Bharat Entertainment Team

Published : Apr 6, 2024, 3:45 PM IST

dakuaan da munda 3
dakuaan da munda 3

Dakuaan Da Munda 3: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਡਾਕੂਆਂ ਦਾ ਮੁੰਡਾ 3' ਦੀ ਸ਼ੂਟਿੰਗ ਆਖਿਰਕਾਰ ਸ਼ੁਰੂ ਹੋ ਗਈ ਹੈ, ਜਿਸ ਦੀ ਮੁੱਖ ਭੂਮਿਕਾ ਵਿੱਚ ਦੇਵ ਖਰੌੜ ਨਜ਼ਰ ਆਉਣਗੇ।

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਕਾਮਯਾਬ ਅਤੇ ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀਆਂ 'ਡਾਕੂਆਂ ਦਾ ਮੁੰਡਾ' ਅਤੇ 'ਡਾਕੂਆਂ ਦਾ ਮੁੰਡਾ 2' ਦੇ ਤੀਸਰੇ ਸੀਕਵਲ ਦਾ ਅੱਜ ਆਖਿਰ ਸ਼ੂਟਿੰਗ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਇੱਕ ਵਾਰ ਫਿਰ ਦੇਵ ਖਰੌੜ ਲੀਡ ਭੂਮਿਕਾ ਨਿਭਾਉਂਦੇ ਨਜ਼ਰੀ ਆਉਣਗੇ।

'ਡਰੀਮ ਰਿਐਲਟੀ ਮੂਵੀਜ਼' ਅਤੇ 'ਰਵਨੀਤ ਚਾਹਲ' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਪਾਲੀਵੁੱਡ ਦੇ ਸਫਲਤਮ ਨਿਰਦੇਸ਼ਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਮਨਦੀਪ ਬੈਨੀਪਾਲ ਕਰਨਗੇ, ਜੋ ਇਸ ਤੋਂ ਪਹਿਲਾਂ 'ਦੇਸੀ ਮੁੰਡੇ', 'ਏਕਮ', 'ਸਾਡਾ ਹੱਕ', 'ਯੋਧਾ', 'ਡੀ.ਐਸ.ਪੀ ਦੇਵ', 'ਕਾਕਾ ਜੀ', 'ਡਾਕੂਆਂ ਦਾ ਮੁੰਡਾ', 'ਡਾਕੂਆਂ ਦਾ ਮੁੰਡਾ 2', 'ਯਾਰਾਂ ਦਾ ਰੁਤਬਾ' ਆਦਿ ਜਿਹੀਆਂ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਪੰਜਾਬੀ ਸਿਨੇਮਾ ਦੇ ਬਿਹਤਰੀਨ ਐਕਟਰ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਅਦਾਕਾਰ ਦੇਵ ਖਰੌੜ ਦੇ ਕਰੀਅਰ ਨੂੰ ਚਾਰ ਚੰਨ ਲਗਾਉਣ ਵਿੱਚ ਉਨਾਂ ਦੀ ਪੁਜੀਸ਼ਨ ਨੂੰ ਸਿਨੇਮਾ ਖੇਤਰ ਵਿੱਚ ਹੋਰ ਮਜ਼ਬੂਤ ਕਰਨ ਵਿੱਚ 'ਡਾਕੂਆਂ ਦਾ ਮੁੰਡਾ' ( 2018) ਅਤੇ 'ਡਾਕੂਆਂ ਦਾ ਮੁੰਡਾ 2' (2021) ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਵੱਲੋਂ ਆਪਣੇ ਇਸ ਤੀਸਰੇ ਸੀਕਵਲ ਦੀ ਘੋਸ਼ਣਾ ਕਰਦਿਆਂ ਕਾਫ਼ੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ।

ਇਸੇ ਸੰਬੰਧੀ ਆਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਕਰਦੇ ਹੋਏ ਇਸ ਉਮਦਾ ਅਦਾਕਾਰ ਨੇ ਕਿਹਾ ਕਿ ਦਰਸ਼ਕਾਂ ਵੱਲੋਂ ਪਿਛਲੇ ਲੰਮੇਂ ਸੁਮੇਲ ਤੋਂ ਬਹੁਤ ਹੀ ਬੇਸਬਰੀ ਨਾਲ ਇਸ ਤੀਸਰੇ ਸੀਕਵਲ ਦੀ ਉਡੀਕ ਕੀਤੀ ਜਾ ਰਹੀ ਸੀ, ਜਿੰਨਾਂ ਦੀ ਆਸ ਆਖਰਕਾਰ ਪੂਰੀ ਕਰਨ ਜਾ ਰਹੀ ਹੈ ਸਾਡੀ ਪੂਰੀ ਸਾਰੀ ਟੀਮ, ਜਿਸ ਵੱਲੋਂ ਇਸ ਇਕ ਹੋਰ ਮਹੱਤਵਪੂਰਨ ਸਿਨੇਮਾ ਪ੍ਰੋਜੈਕਟ ਨੂੰ ਹਰ ਪੱਖੋਂ ਪ੍ਰਭਾਵੀ ਬਣਾਉਣ ਲਈ ਆਪਣਾ ਪੂਰਾ ਜ਼ੋਰ ਲਾਇਆ ਜਾਵੇਗਾ।

ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਫਿਲਮ 'ਬਲੈਕੀਆ 2' ਵਿਚਲੇ ਕਿਰਦਾਰ ਨੂੰ ਮਿਲੀ ਸਲਾਹੁਤਾ ਨਾਲ ਕਾਫ਼ੀ ਉਤਸ਼ਾਹਿਤ ਵਿਖਾਈ ਦੇ ਰਿਹਾ ਅਦਾਕਾਰ ਦੇਵ ਖਰੌੜ ਅਨੁਸਾਰ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਉਕਤ ਐਕਸ਼ਨ ਡ੍ਰਾਮੈਟਿਕ ਫਿਲਮ ਵਿੱਚ ਸਿਨੇਮਾ ਸਿਰਜਨਾ ਦਾ ਹਰ ਖੂਬਸੂਰਤ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ, ਜਿਸ ਸੰਬੰਧਤ ਸਟਾਰ ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਖੁਲਾਸਾ ਜਲਦ ਕਰ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.