ETV Bharat / entertainment

ਦਿਵਿਆ ਭਾਰਤੀ ਦੀ ਤਰ੍ਹਾਂ ਹੀ ਘੱਟ ਉਮਰ 'ਚ ਹੋਈ ਸੀ ਇਹਨਾਂ 35 ਹਾਲੀਵੁੱਡ ਸੁੰਦਰੀਆਂ ਦੀ ਮੌਤ, ਕਿਸੇ ਨੂੰ ਪਤੀ ਨੇ ਮਾਰਿਆ ਅਤੇ ਕਿਸੇ ਨੇ ਕੀਤਾ ਸੀ ਸੁਸਾਇਡ - Divya Bharti Death Anniversary

author img

By ETV Bharat Entertainment Team

Published : Apr 5, 2024, 2:26 PM IST

Divya Bharti Death Anniversary: ਅੱਜ 5 ਅਪ੍ਰੈਲ ਨੂੰ ਅਦਾਕਾਰਾ ਦਿਵਿਆ ਭਾਰਤੀ ਦੀ 31ਵੀਂ ਬਰਸੀ ਹੈ। ਦਿਵਿਆ ਭਾਰਤੀ ਸਿਰਫ 19 ਸਾਲ ਦੀ ਸੀ, ਜਦੋਂ ਉਹਨਾਂ ਦੀ ਮੌਤ ਹੋ ਗਈ ਸੀ। ਅਜਿਹੇ 'ਚ ਅਸੀਂ ਉਨ੍ਹਾਂ ਹਾਲੀਵੁੱਡ ਅਦਾਕਾਰਾਂ ਬਾਰੇ ਜਾਣਾਂਗੇ, ਜਿਨ੍ਹਾਂ ਦੀ ਛੋਟੀ ਉਮਰ 'ਚ ਮੌਤ ਹੋ ਗਈ ਸੀ। ਅਸੀਂ ਇਹ ਵੀ ਜਾਣਾਂਗੇ ਕਿ ਉਹਨਾਂ ਦੀ ਮੌਤ ਦਾ ਕਾਰਨ ਕੀ ਸੀ।

Divya Bharti Death Anniversary
Divya Bharti Death Anniversary

ਹੈਦਰਾਬਾਦ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਵਿਆ ਭਾਰਤੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਉਨ੍ਹਾਂ ਦੀਆਂ ਫਿਲਮਾਂ ਅਤੇ ਉਨ੍ਹਾਂ ਦੀ ਲਾਜਵਾਬ ਖੂਬਸੂਰਤੀ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ 'ਚ ਮੌਜੂਦ ਹੈ। ਦਿਵਿਆ ਭਾਰਤੀ ਦੁਨੀਆ ਭਰ ਦੀਆਂ ਉਨ੍ਹਾਂ ਅਦਾਕਾਰਾਂ 'ਚੋਂ ਇੱਕ ਹੈ, ਜਿਨ੍ਹਾਂ ਦੀ ਛੋਟੀ ਉਮਰ 'ਚ ਹੀ ਮੌਤ ਹੋ ਗਈ ਸੀ।

23 ਫਰਵਰੀ 1974 ਨੂੰ ਜਨਮੀ ਦਿਵਿਆ ਭਾਰਤੀ ਦੀ 5 ਅਪ੍ਰੈਲ 1993 ਨੂੰ ਸਿਰਫ 19 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਅੱਜ ਵੀ ਦਿਵਿਆ ਭਾਰਤੀ ਦੀ ਮੌਤ ਦਾ ਕਾਰਨ ਸਪੱਸ਼ਟ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਹੈ। ਦਿਵਿਆ ਭਾਰਤੀ ਇਕੱਲੀ ਅਜਿਹੀ ਅਦਾਕਾਰਾ ਨਹੀਂ ਹੈ, ਜੋ ਛੋਟੀ ਉਮਰ 'ਚ ਇਸ ਦੁਨੀਆ ਨੂੰ ਛੱਡ ਗਈ ਸੀ। ਆਓ ਜਾਣਦੇ ਹਾਂ ਦਿਵਿਆ ਭਾਰਤੀ ਦੇ ਨਾਲ-ਨਾਲ ਉਹ ਅਦਾਕਾਰਾਂ ਕੌਣ ਹਨ, ਜਿਨ੍ਹਾਂ ਦੀ ਜ਼ਿੰਦਗੀ ਛੋਟੀ ਉਮਰ 'ਚ ਹੀ ਖਤਮ ਹੋ ਗਈ ਸੀ।

ਦਿਵਿਆ ਭਾਰਤੀ ਦਾ ਕਰੀਅਰ: ਤੁਹਾਨੂੰ ਦੱਸ ਦੇਈਏ ਕਿ ਸਾਲ 1990 'ਚ ਦਿਵਿਆ ਨੇ ਇੱਕ ਤਾਮਿਲ ਫਿਲਮ ਨਾਲ ਸਾਊਥ ਸਿਨੇਮਾ 'ਚ ਡੈਬਿਊ ਕੀਤਾ ਸੀ। ਉਹ ਫਿਲਮ 'ਵਿਸ਼ਵਾਤਮਾ' (1992) ਨਾਲ ਬਾਲੀਵੁੱਡ 'ਚ ਆਈ ਸੀ। ਉਸ ਦੀ ਫਿਲਮ 'ਦੀਵਾਨਾ' (1992) ਸ਼ਾਹਰੁਖ ਖਾਨ ਨਾਲ ਸੀ, ਜੋ ਸੁਪਰਹਿੱਟ ਸਾਬਤ ਹੋਈ ਸੀ। ਦਿਵਿਆ ਨੇ ਆਪਣੇ ਤਿੰਨ ਸਾਲ ਦੇ ਫਿਲਮੀ ਕਰੀਅਰ 'ਚ 20 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਸਨ। ਇਸ ਦੇ ਨਾਲ ਹੀ ਸਾਲ 1992 'ਚ ਦਿਵਿਆ ਨੇ ਮਸ਼ਹੂਰ ਫਿਲਮ ਨਿਰਮਾਤਾ ਸਾਜਿਦ ਨਾਡਿਆਡਵਾਲਾ ਨਾਲ ਵਿਆਹ ਕਰਵਾ ਲਿਆ ਅਤੇ ਇੱਕ ਸਾਲ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ।

ਹਾਲੀਵੁੱਡ ਅਦਾਕਾਰਾਂ ਜਿਨ੍ਹਾਂ ਦੀ ਛੋਟੀ ਉਮਰ 'ਚ ਮੌਤ ਹੋ ਗਈ ਸੀ...

  • ਮੈਰੀਲੀਨ ਮੁਨਰੋ (36 ਸਾਲ), ਮੌਤ ਦਾ ਕਾਰਨ: ਬਾਰਬਿਟਿਊਰੇਟਸ ਦੀ ਓਵਰਡੋਜ਼
  • ਡੇਬੀ ਲਿੰਡਨ (36 ਸਾਲ), ਮੌਤ ਦਾ ਕਾਰਨ: ਹੈਰੋਇਨ ਦੀ ਓਵਰਡੋਜ਼
  • ਡੋਰਥੀ ਸਟ੍ਰੈਟਰਟਨ (20 ਸਾਲ), ਮੌਤ ਦਾ ਕਾਰਨ: ਪਤੀ ਨੇ ਕੀਤਾ ਕਤਲ
  • ਨਿਕਾ ਮੈਕਕੁਗੈਨ (33 ਸਾਲ), ਮੌਤ ਦਾ ਕਾਰਨ: ਕੈਂਸਰ
  • ਕੈ ਕੇਂਡਲ (33 ਸਾਲ), ਮੌਤ ਦਾ ਕਾਰਨ: ਮਾਈਲੋਇਡ ਲਿਊਕੇਮੀਆ
  • ਮੈਰੀ ਯੂਰੇ (42 ਸਾਲ), ਮੌਤ ਦਾ ਕਾਰਨ: ਸ਼ਰਾਬ ਦੀ ਓਵਰਡੋਜ਼ ਅਤੇ ਨੀਂਦ ਦੀਆਂ ਗੋਲੀਆਂ
  • ਸ਼ੈਰਨ ਟੇਟ (26 ਸਾਲ), ਮੌਤ ਦਾ ਕਾਰਨ: ਕਤਲ
  • ਲੀਨ ਫਰੈਡਰਿਕ (39 ਸਾਲ), ਮੌਤ ਦਾ ਕਾਰਨ: ਸ਼ਰਾਬ
  • ਡਾਨਾ ਪਲੈਟੋ (34 ਸਾਲ), ਮੌਤ ਦਾ ਕਾਰਨ: ਓਵਰਡੋਜ਼ ਪੇਨ ਕਿਲਰ
  • ਬ੍ਰਿਟਨੀ ਮਰਫੀ (32 ਸਾਲ), ਮੌਤ ਦਾ ਕਾਰਨ: ਨਮੂਨੀਆ ਅਤੇ ਅਨੀਮੀਆ
  • ਲੂਸੀ ਗੋਰਡਨ (28 ਸਾਲ), ਮੌਤ ਦਾ ਕਾਰਨ: ਫਾਹਾ ਲੈ ਕੇ ਖੁਦਕੁਸ਼ੀ
  • ਆਲੀਆ (22 ਸਾਲ), ਮੌਤ ਦਾ ਕਾਰਨ: ਜਹਾਜ਼ ਕ੍ਰੈਸ਼
  • ਜ਼ਿਆ ਅਲਮੈਂਦ (29 ਸਾਲ), ਮੌਤ ਦਾ ਕਾਰਨ: ਖੁਦਕੁਸ਼ੀ
  • ਕੈਰੋਲ ਲੈਸਲੇ (38 ਸਾਲ), ਮੌਤ ਦਾ ਕਾਰਨ: ਖੁਦਕੁਸ਼ੀ
  • ਵਰਜੀਨੀਆ ਮੇਸਕੇਲ (31 ਸਾਲ), ਮੌਤ ਦਾ ਕਾਰਨ: ਦਵਾਈ ਦੀ ਓਵਰਡੋਜ਼
  • ਸਿਮੋਨ ਸਿਲਵਾ (29 ਸਾਲ), ਮੌਤ ਦਾ ਕਾਰਨ: ਸਖ਼ਤ ਖੁਰਾਕ ਕਾਰਨ ਦੌਰਾ ਪੈਣਾ
  • ਬਾਰਬਰਾ ਕੋਲਬੀ (36 ਸਾਲ), ਮੌਤ ਦਾ ਕਾਰਨ: ਗੋਲੀ ਮਾਰ ਕੇ ਕਤਲ
  • ਬੇਲਿੰਡਾ ਲੀ (25 ਸਾਲ), ਮੌਤ ਦਾ ਕਾਰਨ: ਕਾਰ ਹਾਦਸਾ
  • ਇਮੋਜੇਨ ਹੈਸਲ (38 ਸਾਲ), ਮੌਤ ਦਾ ਕਾਰਨ: ਆਤਮਹੱਤਿਆ (ਸਲੀਪਿੰਗ ਪੀਲਜ਼ ਦੀ ਓਵਰਡੋਜ਼)
  • ਨੋਏਲੇ ਬਾਲਫੋਰ (32 ਸਾਲ), ਮੌਤ ਦਾ ਕਾਰਨ: ਕਾਰ ਹਾਦਸਾ
  • ਬ੍ਰੈਂਡਾ ਬੇਨੇਟ (36 ਸਾਲ), ਮੌਤ ਦਾ ਕਾਰਨ: ਆਤਮ ਹੱਤਿਆ
  • ਲੂਰੀ ਬਰਡ (25 ਸਾਲ), ਮੌਤ ਦਾ ਕਾਰਨ: ਦਵਾਈ ਦੀ ਓਵਰਡੋਜ਼
  • ਸੇਲੇਨਾ (23 ਸਾਲ), ਮੌਤ ਦਾ ਕਾਰਨ: ਪਿੱਠ ਉਤੇ ਗੋਲੀ ਲੱਗਣ ਨਾਲ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ
  • ਐਨੀ ਕ੍ਰਾਫੋਰਡ (35 ਸਾਲ), ਮੌਤ ਦਾ ਕਾਰਨ: ਲਿਊਕੇਮੀਆ
  • ਹੈਲਗਾ ਐਂਡਰਸ (38 ਸਾਲ), ਮੌਤ ਦਾ ਕਾਰਨ: ਦਿਲ ਦਾ ਦੌਰਾ
  • ਜੇਨ ਮੈਨਸਫੀਲਡ (34 ਸਾਲ), ਮੌਤ ਦਾ ਕਾਰਨ: ਕਾਰ ਹਾਦਸਾ
  • ਸਕਾਈ ਮੈਕਕੋਲ ਬਰਟੂਸੀਆਕ (21 ਸਾਲ), ਮੌਤ ਦਾ ਕਾਰਨ: ਨਸ਼ੇ ਦੀ ਓਵਰਡੋਜ਼
  • ਡੋਮਿਨਿਕ ਡੁਨੇ (22 ਸਾਲ), ਮੌਤ ਦਾ ਕਾਰਨ: ਕਤਲ
  • ਜੈਨੇਟ ਮੋਨਰੋ (38 ਸਾਲ), ਮੌਤ ਦਾ ਕਾਰਨ: ਦਿਲ ਦਾ ਦੌਰਾ
  • ਪੀਨਾ ਪੇਲੀਸਰ (30 ਸਾਲ), ਮੌਤ ਦਾ ਕਾਰਨ: ਆਤਮ ਹੱਤਿਆ
  • ਕਿਮ ਸ਼ਮਿਟ (31 ਸਾਲ), ਮੌਤ ਦਾ ਕਾਰਨ: ਉਹਨਾਂ ਦੇ ਵਿਆਹ ਤੋਂ ਸਿਰਫ਼ ਤਿੰਨ ਹਫ਼ਤੇ ਬਾਅਦ ਉਸਨੂੰ ਅਲਕੋਲਿੰਕ ਅਦਾਕਾਰ ਅਤੇ ਪਤੀ ਗਿਗ ਯੰਗ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ।
  • ਸ਼ਾਨਾ ਡੈਡਸਵੈਲ (23 ਸਾਲ), ਮੌਤ ਦਾ ਕਾਰਨ: ਸ਼ਰਾਬ
  • ਜੀਨ ਹਾਰਲੋ (26 ਸਾਲ), ਮੌਤ ਦਾ ਕਾਰਨ: ਗੁਰਦੇ ਫੇਲ੍ਹ
  • ਮਰਲੀਆ ਮੇਂਡੋਂਸਾ (26 ਸਾਲ), ਮੌਤ ਦਾ ਕਾਰਨ: ਜਹਾਜ਼ ਕਰੈਸ਼
  • ਕਲਾਉਡੀਆ ਜੇਨਿੰਗਸ (29 ਸਾਲ), ਮੌਤ ਦਾ ਕਾਰਨ: ਕਾਰ ਹਾਦਸਾ
  • ਮਿਸ਼ੇਲ ਥਾਮਸ (30 ਸਾਲ), ਮੌਤ ਦਾ ਕਾਰਨ: ਕੈਂਸਰ
ETV Bharat Logo

Copyright © 2024 Ushodaya Enterprises Pvt. Ltd., All Rights Reserved.