ਰਿਲੀਜ਼ ਲਈ ਤਿਆਰ 'ਸੰਗਰਾਂਦ' ਦਾ ਇਹ ਟਾਈਟਲ ਗੀਤ, ਕੱਲ੍ਹ ਹੋਵੇਗਾ ਰਿਲੀਜ਼

author img

By ETV Bharat Entertainment Team

Published : Feb 22, 2024, 12:57 PM IST

film Sangrand

Film Sangrand Title Track: ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸੰਗਰਾਂਦ' ਦਾ ਟਾਈਟਲ ਗੀਤ ਕੱਲ੍ਹ ਰਿਲੀਜ਼ ਹੋਣ ਜਾ ਰਿਹਾ ਹੈ, ਇਸ ਫਿਲਮ ਵਿੱਚ ਸ਼ਰਨ ਕੌਰ ਅਤੇ ਗੈਵੀ ਚਹਿਲ ਲੀਡ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੀਆਂ ਬਿਹਤਰੀਨ ਫਿਲਮਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੀ ਹੈ 'ਸੰਗਰਾਂਦ', ਜਿਸ ਦਾ ਟਾਈਟਲ ਗੀਤ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜੋ ਭਲਕੇ 23 ਫ਼ਰਵਰੀ ਨੂੰ ਗ੍ਰੈਂਡ ਪੱਧਰ ਉੱਪਰ ਲਾਂਚ ਕੀਤਾ ਜਾ ਰਿਹਾ ਹੈ।

'ਵਨ ਅਬੋਵ ਫਿਲਮਜ਼' ਦੇ ਬੈਨਰ ਅਤੇ 'ਗੈਵੀ ਚਹਿਲ ਫਿਲਮਜ਼' ਅਤੇ 'ਆਈਪੀਐਸ ਪ੍ਰੋਡਕਸ਼ਨ' ਦੇ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਰੀਠੂ ਸਿੰਘ ਚੀਮਾ, ਰੀਤੂ ਸਿੰਘ ਅਤੇ ਕਰਨ ਪਾਲ ਸਿੰਘ ਹਨ ਜਦਕਿ ਇਸ ਦਾ ਨਿਰਦੇਸ਼ਨ ਪੰਜਾਬੀ ਸਿਨੇਮਾ ਦੇ ਮੰਨੇ ਪ੍ਰਮੰਨੇ ਲੇਖਕ ਇੰਦਰਪਾਲ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਦੇਵ ਖਰੌੜ ਸਟਾਰਰ ਅਤੇ ਬਿੰਨੂ ਢਿੱਲੋਂ ਵੱਲੋਂ ਨਿਰਮਿਤ ਕੀਤੀ ਗਈ ਚਰਚਿਤ ਪੰਜਾਬੀ ਫਿਲਮ 'ਜਖ਼ਮੀ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

22 ਮਾਰਚ 2024 ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਹੋ ਰਹੀ ਹੈ ਉਕਤ ਫਿਲਮ ਦੇ ਜਾਰੀ ਹੋਣ ਜਾ ਰਹੇ ਗਾਣੇ ਨੂੰ ਪਿੱਠਵਰਤੀ ਆਵਾਜ਼ ਮਸ਼ਹੂਰ ਗਾਇਕ ਨਛੱਤਰ ਗਿੱਲ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ ਅਤੇ ਇਸ ਨੂੰ ਸਦਾ ਬਹਾਰ ਸੰਗੀਤ ਨਾਲ ਸੰਵਾਰਿਆ ਹੈ ਨਿਕਧਾਮੂ ਨੇ, ਜਿੰਨਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰ ਚੁੱਕੇ ਹਨ।

ਪੰਜਾਬ ਦੇ ਮਾਲਵਾ ਖੇਤਰ ਨਾਲ ਸੰਬੰਧਿਤ ਬਠਿੰਡਾ, ਜੈਤੋ, ਭੂੰਦੜ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਅਰਥ-ਭਰਪੂਰ ਫਿਲਮ ਦੇ ਸਿਨੇਮੈਟੋਗ੍ਰਾਫਰ ਬਰਿੰਦਰ ਸਿੱਧੂ, ਸੰਪਾਦਕ ਹਾਰਦਿਕ ਸਿੰਘ ਰੀਨ, ਐਸੋਸੀਏਟ ਡਾਇਰੈਕਟਰ ਵੀਕੇ ਸਿੰਘ ਮੋਮ, ਕਾਰਜਕਾਰੀ ਨਿਰਮਾਤਾ ਸੁਖਦੀਪਕ ਸਿੰਘ, ਸੁਖਦੀਪਕ ਚਾਹਲ, ਐਸੋਸੀਏਟ ਪ੍ਰੋਡਿਊਸਰ-ਹਰਸ਼ ਖਰੌਦ, ਨਿਰੀਖਣ ਨਿਰਮਾਤਾ ਬੰਟੀ ਭੱਟੀ, ਲਾਈਨ ਨਿਰਮਾਤਾ ਜੌਲੀ ਦੰਦੀਵਾਲ, ਸੰਗੀਤਕਾਰ ਨਿੱਕ ਧੰਮੂ, ਮਨੀ ਔਜਲਾ ਅਤੇ ਈਐਮਸਿੰਘ, ਗੀਤਕਾਰ ਵੀਤ ਬਲਜੀਤ, ਵਿੰਦਰ ਨੱਥੂਮਾਜਰਾ ਅਤੇ ਇੰਦਰਪਾਲ ਸਿੰਘ ਅਤੇ ਪਿੱਠਵਰਤੀ ਗਾਇਕ ਰਾਹਤ ਫਤਿਹ ਅਲੀ ਖਾਨ, ਪ੍ਰਭ ਗਿੱਲ, ਨਛੱਤਰ ਗਿੱਲ, ਸੁਰਜੀਤ ਖਾਨ, ਨਿੰਜਾ ਅਤੇ ਅਰਸ਼ ਸੁਹੇਲ, ਐਕਸ਼ਨ ਨਿਰਦੇਸ਼ਕ ਕੇ ਗਣੇਸ਼, ਡਾਂਸ ਕੋਰੀਓਗ੍ਰਾਫਰ ਵਿਸ਼ਨੂੰਦੇਵਾ, ਕਾਸਟਿਊਮ ਡਿਜ਼ਾਈਨਰ ਨਵਦੀਪ ਅਗਰੋਆ, ਕਲਾ ਨਿਰਦੇਸ਼ਕ ਅਮਰਜੋਤ ਮਾਨ ਅਤੇ ਬੈਕਗ੍ਰਾਊਂਡ ਸਕੋਰਰ ਅਮਰ ਮੋਹੀਲੇ ਹਨ।

ਮੇਨ ਸਟਰੀਮ ਸਿਨੇਮਾ ਤੋਂ ਇੱਕਦਮ ਅਲਹਦਾ ਹੱਟ ਕੇ ਬਣਾਈ ਜਾ ਰਹੀ ਅਤੇ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਆਫ ਬੀਟ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਅਦਾਕਾਰ ਗੈਵੀ ਚਾਹਲ, ਜੋ ਇਸ ਫਿਲਮ ਦੁਆਰਾ ਇੱਕ ਹੋਰ ਸ਼ਾਨਦਾਰ ਪਾਰੀ ਦੇ ਆਗਾਜ਼ ਵੱਲ ਤਾਂ ਵਧਣਗੇ ਹੀ ਨਾਲ ਹੀ ਇੱਕ ਅਜਿਹੇ ਪ੍ਰਭਾਵੀ ਰੋਲ ਵਿੱਚ ਵੀ ਨਜ਼ਰ ਆਉਣਗੇ, ਜਿਸ ਤਰ੍ਹਾਂ ਦਾ ਕਿਰਦਾਰ ਉਨਾਂ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਅਪਣੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ ਅਤੇ ਇਹੀ ਕਾਰਨ ਹੈ ਕਿ ਉਹ ਆਪਣੀ ਇਸ ਫਿਲਮ ਨੂੰ ਲੈ ਕੇ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਅਤੇ ਆਸਵੰਦ ਵਿਖਾਈ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.